ਕਾਂਗਰਸ ਦੀ ਚੋਣ ਬਿਸਾਤ : ਕਿਤੇ ਸ਼ੈਰੀ-ਚੰਨੀ ਨੂੰ ਹਿੱਟ ਵਿਕਟ ਨਾ ਕਰ ਦੇਣ ਪੁਰਾਣੇ ਕਿੰਗ ਦੇ ਪਿਆਦੇ

Saturday, Oct 09, 2021 - 11:05 AM (IST)

ਕਾਂਗਰਸ ਦੀ ਚੋਣ ਬਿਸਾਤ : ਕਿਤੇ ਸ਼ੈਰੀ-ਚੰਨੀ ਨੂੰ ਹਿੱਟ ਵਿਕਟ ਨਾ ਕਰ ਦੇਣ ਪੁਰਾਣੇ ਕਿੰਗ ਦੇ ਪਿਆਦੇ

ਅੰਮ੍ਰਿਤਸਰ (ਜਗ ਬਾਣੀ ਟੀਮ) - ਕੇਂਦਰ ਦੀ ਭਾਜਪਾ ਸਰਕਾਰ ਸੂਬਿਆਂ ਵਿਚ ਮੁੱਖ ਮੰਤਰੀਆਂ ਨੂੰ ਬਦਲਣ ਨੂੰ ਲੈ ਕੇ ਅਕਸਰ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਲਾਉਂਦੀ ਰਹੀ ਹੈ ਪਰ ਖੁਦ ਕਾਂਗਰਸ ਪੰਜਾਬ ਵਿਚ ਵੱਡੀ ਤਬਦੀਲੀ ਕਰ ਕੇ ਭਾਜਪਾ ਦੀ ਨੀਤੀ ’ਤੇ ਮੋਹਰ ਲਾ ਚੁੱਕੀ ਹੈ। ਕਾਂਗਰਸ ਨੇ ਸਤੰਬਰ ਵਿਚ ਸੂਬੇ ਦੇ ਮੁੱਖ ਮੰਤਰੀ ਅਹੁਦੇ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਚਰਨਜੀਤ ਸਿੰਘ ਚੰਨੀ ਦੀ ਨਿਯੁਕਤੀ ਕੀਤੀ ਅਤੇ ਪੂਰੀ ਕਾਂਗਰਸ ਪਾਰਟੀ ਨੂੰ ਹਾਈਕਮਾਨ ਨੇ ਵੱਡਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਇਸ ਸੁਨੇਹੇ ਵਿਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਨੇਤਾ ਭਾਵੇਂ ਜਿੰਨਾ ਵੀ ਵੱਡਾ ਹੋਵੇ, ਪਾਰਟੀ ਜਦੋਂ ਫ਼ੈਸਲਾ ਲੈਂਦੀ ਹੈ ਤਾਂ ਪਿੱਛੇ ਨਹੀਂ ਹਟਦੀ। ਕੈਪਟਨ ਨੂੰ ਬਦਲੇ ਜਾਣ ਤੋਂ ਬਾਅਦ ਮੁੱਖ ਮੰਤਰੀ ਚੰਨੀ ਲਗਾਤਾਰ ਰੁੱਝੇ ਹੋਏ ਹਨ। ਪੰਜਾਬ ਤੋਂ ਚੰਡੀਗੜ੍ਹ, ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤਕ ਅਤੇ ਹੁਣ ਲਖੀਮਪੁਰ ਖੀਰੀ ਵਿਚ ਚੰਨੀ ਦੇ ਰੁਝੇਵੇਂ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਪਤਨੀ ਦੇ ਕਾਰਨਾਮਿਆਂ ਤੋਂ ਦੁਖੀ 'ਆਪ' ਆਗੂ ਦੀ ਮੰਤਰੀ ਰੰਧਾਵਾ ਨੂੰ ਚਿਤਾਵਨੀ, ਕਾਰਵਾਈ ਨਾ ਹੋਈ ਤਾਂ ਕਰਾਂਗਾ ਆਤਮਦਾਹ

ਪਾਰਟੀ ਨੇ ਪੰਜਾਬ ਵਿਚ ਜੋ ਸ਼ਤਰੰਜ ਦੀ ਨਵੀਂ ਬਿਸਾਤ ਵਿਛਾਈ, ਉਸ ਦੇ ਤਹਿਤ ਕਿੰਗ (ਮਹਾਰਾਜ) ਨੂੰ ਤਾਂ ਬਦਲ ਦਿੱਤਾ ਗਿਆ ਪਰ ਇਸ ਬਿਸਾਤ ’ਤੇ ਪਹਿਲਾਂ ਤੋਂ ਮੌਜੂਦਾ ਪਿਆਦਿਆਂ ਨੂੰ ਜਿਵੇਂ ਦਾ ਤਿਵੇਂ ਰੱਖਿਆ ਗਿਆ ਹੈ। ਨਵੇਂ ਕਿੰਗ ਨੇ ਆ ਕੇ ਕੁਝ ਤਬਦੀਲੀਆਂ ਕੀਤੀਆਂ ਪਰ ਵੱਡਾ ਸਵਾਲ ਹੈ ਕਿ ‘ਪਿਆਦੇ’ ਨਵੇਂ ਕਿੰਗ ਨੂੰ ਸਫਲ ਹੋਣ ਦੇਣਗੇ ਜਾਂ ਨਹੀਂ, ਇਸ ’ਤੇ ਕਿਸੇ ਨੇ ਵਿਚਾਰ ਨਹੀਂ ਕੀਤਾ।

ਪੁਰਾਣੀ ਟੀਮ ’ਚ ਮਹਾਰਾਜ ਦੇ ਲੋਕ
ਪੰਜਾਬ ਵਿਚ ਸਰਕਾਰ ਤੇ ਸੰਗਠਨ ਵੱਖ-ਵੱਖ ਢੰਗ ਨਾਲ ਕੰਮ ਕਰਦੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਪੰਜਾਬ ਵਿਚ ਸੱਤਾ ਸੰਭਾਲੀ ਸੀ ਤਾਂ ਉਨ੍ਹਾਂ ਨੇ ਆਪਣੇ ਹਿਸਾਬ ਨਾਲ ਆਪਣੇ ਪਿਆਦਿਆਂ ਨੂੰ ਸੈਟਲ ਕੀਤਾ ਅਤੇ ਉਨ੍ਹਾਂ ਦੇ ਦਮ ’ਤੇ ਸ਼ਤਰੰਜ ਦੀ ਬਿਸਾਤ ’ਤੇ ਖੇਡ ਖੇਡਦੇ ਰਹੇ। ਇਹੀ ਤਰੀਕਾ ਉਨ੍ਹਾਂ ਨੇ ਪੰਜਾਬ ਵਿਚ ਕਾਂਗਰਸ ਦੇ ਸੰਗਠਨ ਵਿਚ ਅਪਣਾਇਆ ਅਤੇ ਉੱਥੇ ਵੀ ਆਪਣੇ ਪਿਆਦੇ ਸਮੇਂ-ਸਮੇਂ ’ਤੇ ਫਿੱਟ ਕਰਦੇ ਰਹੇ। ਚੰਨੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਕੁਝ ਤਬਦੀਲੀਆਂ ਕੀਤੀਆਂ, ਜੋ ਵਿਵਾਦਾਂ ਵਿਚ ਆ ਗਈਆਂ ਪਰ ਹੁਣ ਤਬਦੀਲੀਆਂ ਦਾ ਇਹ ਸਿਲਸਿਲਾ ਵਿਚੇ ਰੁਕ ਗਿਆ।

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ

ਪੁਰਾਣੇ ਪਿਆਦਿਆਂ ਦਾ ਕੀ?
ਪੰਜਾਬ ਵਿਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਚੰਨੀ ਨੇ ਇੰਪਰੂਵਮੈਂਟ ਟਰੱਸਟ ਦੇ ਕੁਝ ਚੇਅਰਮੈਨਾਂ ਨੂੰ ਬਦਲਿਆ ਅਤੇ ਉਸ ਤੋਂ ਬਾਅਦ ਸਿਲਸਿਲਾ ਉੱਥੇ ਦਾ ਉੱਥੇ ਹੀ ਰੁਕ ਗਿਆ। ਯੂਥ ਕਾਂਗਰਸ ਤੋਂ ਲੈ ਕੇ ਮੇਅਰ, ਜ਼ਿਲ੍ਹਾ ਪ੍ਰਧਾਨ, ਜ਼ਿਲਾ ਕਮੇਟੀਆਂ, ਮੋਰਚੇ, ਸੈੱਲ ਤਕ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਨ੍ਹਾਂ ਸਭ ਦਾ ਗਠਨ ਮਹਾਰਾਜ ਦੇ ਸਮੇਂ ’ਚ ਹੋਇਆ ਹੈ ਅਤੇ ਇਨ੍ਹਾਂ ਥਾਵਾਂ ’ਤੇ ਜ਼ਿਆਦਾਤਰ ਮਹਾਰਾਜ ਦੇ ਨਜ਼ਦੀਕੀ ਲੋਕ ਜਾਂ ਉਨ੍ਹਾਂ ਦੇ ਪਿਆਦੇ ਫਿੱਟ ਹਨ। ਚੰਨੀ ਇਨ੍ਹਾਂ ਪਿਆਦਿਆਂ ਦੇ ਸਹਾਰੇ ਜੇ ਚੋਣ ਬਿਸਾਤ ਵਿਚ ਉਤਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਇਹ ਉਨ੍ਹਾਂ ਲਈ ਮਾਤ ਦੀ ਖੇਡ ਹੋਵੇਗੀ, ਕਿਉਂਕਿ ਜੋ ਲੋਕ ਮਹਾਰਾਜ ਦੇ ਨਜ਼ਦੀਕੀ ਰਹੇ ਹਨ, ਉਹ ਚੰਨੀ ਨੂੰ ਸਫਲ ਨਹੀਂ ਹੋਣ ਦੇਣਗੇ। ਪੰਜਾਬ ’ਚ ਸ਼ਤਰੰਜ ਦੀ ਨਵੀਂ ਬਿਸਾਤ ਵਿਛਾਈ ਗਈ ਹੈ। ਇਸ ਦੇ ਤਹਿਤ ਕਿੰਗ (ਮਹਾਰਾਜ) ਨੂੰ ਤਾਂ ਬਦਲ ਦਿੱਤਾ ਗਿਆ ਪਰ ਇਸ ਬਿਸਾਤ ’ਤੇ ਜਿਹੜੇ ਪਿਆਦੇ ਮੌਜੂਦ ਹਨ, ਉਹ ਪੁਰਾਣੇ ਕਿੰਗ ਦੇ ਹੀ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)

ਫੇਸਬੁੱਕ, ਟਵਿਟਰ ਨਾਲ ਨਹੀਂ ਮਿਲੇਗੀ ਜਿੱਤ
ਪੰਜਾਬ ਵਿਚ ਕਾਂਗਰਸੀ ਨੇਤਾਵਾਂ ਨੇ ਸਾਢੇ 4 ਸਾਲ ਤਕ ਕੈਪਟਨ ਅਮਰਿੰਦਰ ਸਿੰਘ ਦਾ ਗੁਣਗਾਨ ਕੀਤਾ। ਕੈਪਟਨ ਦੇ ਨਾਲ ਸ਼ਾਹੀ ਭੋਜ ਕੀਤੇ ਅਤੇ ਇਨ੍ਹਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਕੀਤੀਆਂ। ਕੈਪਟਨ ਦੇ ਜਾਂਦਿਆਂ ਹੀ ਸ਼ਾਹੀ ਭੋਜ ਦੀਆਂ ਇਹ ਸਾਰੀਆਂ ਫੋਟੋਆਂ ਅਚਾਨਕ ਗਾਇਬ ਹੋ ਗਈਆਂ। ਹੁਣ ਪਾਰਟੀ ਦੇ ਜ਼ਿਆਦਾਤਰ ਨੇਤਾ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਪੰਜਾਬ ਵਿਚ ਸਿਆਸਤ ਕਰ ਰਹੇ ਹਨ। ਅਸਲੀਅਤ ਇਹ ਹੈ ਕਿ ਜ਼ਮੀਨੀ ਪੱਧਰ ’ਤੇ ਕੁਝ ਨਹੀਂ ਹੋ ਰਿਹਾ, ਜਿਸ ਦਾ ਨੁਕਸਾਨ ਕਾਂਗਰਸ ਨੂੰ ਹੀ ਭੁਗਤਣਾ ਪੈ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ

ਜੁਮਲਿਆਂ ਨਾਲ ਨਹੀਂ ਚੱਲੇਗਾ ਕੰਮ
ਚੋਣ ਮੰਚ ’ਤੇ ਸਿਆਸੀ ਨੇਤਾਵਾਂ ’ਤੇ ਤੰਜ ਕੱਸਣਾ ਜਾਂ ਜੁਮਲੇ ਸੁਣਾਉਣਾ ਬਹੁਤ ਚੰਗਾ ਲੱਗਦਾ ਹੈ। ਇਨ੍ਹਾਂ ਜੁਮਲਿਆਂ ਦੇ ਸਹਾਰੇ ਕਾਫ਼ੀ ਭੀੜ ਇਕੱਠੀ ਹੋ ਜਾਂਦੀ ਹੈ ਪਰ ਇਨ੍ਹਾਂ ਜੁਮਲਿਆਂ ਕਾਰਨ ਇਕੱਠੀ ਹੋਈ ਭੀੜ ਨੂੰ ਵੋਟ ਬੈਂਕ ਵਿਚ ਬਦਲਣਾ ਸੌਖਾ ਨਹੀ। ਅਜੇ ਤਕ ਪੰਜਾਬ ਵਿਚ ਕਾਂਗਰਸ ’ਚ ਜੁਮਲਿਆਂ ਦਾ ਹੀ ਦੌਰ ਚੱਲ ਰਿਹਾ ਹੈ ਅਤੇ ਇਸ ਤੋਂ ਵੱਧ ਕੁਝ ਨਹੀਂ ਹੋ ਰਿਹਾ। ਅਜਿਹੀ ਸਥਿਤੀ ’ਚ 2022 ਦੀ ਚੋਣ ਬਿਸਾਤ ’ਤੇ ਜੇ ਕਾਂਗਰਸ ਸ਼ਹਿ-ਮਾਤ ਦੀ ਖੇਡ ਖੇਡਣਾ ਚਾਹੁੰਦੀ ਹੈ ਤਾਂ ਉਸ ਨੂੰ ਜ਼ਮੀਨੀ ਪੱਧਰ ’ਤੇ ਕੁਝ ਕੰਮ ਕਰਨੇ ਪੈਣਗੇ।

ਪੜ੍ਹੋ ਇਹ ਵੀ ਖ਼ਬਰ - ਸਾਊਦੀ ਅਰਬ ਗਏ ਗੁਰਦਾਸਪੁਰ ਦੇ 24 ਸਾਲਾ ਨੌਜਵਾਨ ਨੇ ਲਿਆ ਫਾਹਾ, ਪਰਿਵਾਰ ਨੇ ਦੱਸੀ ਖ਼ੁਦਕੁਸ਼ੀ ਦੀ ਅਸਲ ਵਜ੍ਹਾ


author

rajwinder kaur

Content Editor

Related News