ਪੰਜਾਬ ਕਾਂਗਰਸ ’ਚ ਛਿੜੀ ਲੜਾਈ ਦਰਮਿਆਨ ਸੁਨੀਲ ਜਾਖੜ ਦਾ ਵੱਡਾ ਬਿਆਨ

Saturday, Oct 23, 2021 - 11:19 PM (IST)

ਜਲੰਧਰ (ਧਵਨ) : ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਅੱਜ ਕਾਂਗਰਸ ਅੰਦਰ ਛਿੜੀ ਜੰਗ ਨੂੰ ਲੈ ਕੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਜਾਖੜ ਜੋ ਕਿ ਇਕ ਸੁਲਝੇ ਹੋਏ ਸਿਆਸਤਦਾਨ ਵਜੋਂ ਮੰਨੇ ਜਾਂਦੇ ਹਨ, ਨੇ ਕਾਂਗਰਸ ਦੇ ਅੰਦਰ ਬਣ ਰਹੀ ਸਥਿਤੀ ਨੂੰ ਲੈ ਕੇ ਇਤਕ ਟਵੀਟ ਰਾਹੀਂ ਆਪਣੇ ਵਿਚਾਰਾਂ ਨੂੰ ਵਿਅੰਗ ਦਾ ਰੂਪ ਦਿੱਤਾ ਹੈ। ਆਪਣੇ ਟਵੀਟ ’ਚ ਜਾਖੜ ਨੇ ਲਿਖਿਆ ਹੈ ਕਿ ‘ਗਲੀਆਂ ਹੋ ਜਾਣ ਸੁੰਨੀਆਂ ਤੇ ਵਿਚ ਮਿਰਜ਼ਾ ਯਾਰ ਫਿਰੇ’।

ਇਹ ਵੀ ਪੜ੍ਹੋ : ਅਰੂਸਾ ਆਲਮ ਨੂੰ ਲੈ ਕੇ ਵਧਿਆ ਕਲੇਸ਼, ਹੁਣ ਕੈਪਟਨ ਦੇ ਸਲਾਹਕਾਰ ਦਾ ਵੱਡਾ ਧਮਾਕਾ

ਜਾਖੜ ਨੇ ਆਪਣੇ ਟਵੀਟ ਦੇ ਹੇਠਾਂ ਇਹ ਵੀ ਲਿਖਿਆ ਹੈ ਕਿ ਜਿਸ ਨੂੰ ਇਸ ਟਵੀਟ ਦਾ ਅਰਥ ਸਮਝ ਨਾ ਆਵੇ ਤਾਂ ਇਹ ਟਵੀਟ ਉਨ੍ਹਾਂ ਲਈ ਨਹੀਂ ਹੈ। ਜਾਖੜ ਨੇ ਟਵੀਟ ਰਾਹੀਂ ਇਸ਼ਾਰਿਆਂ ਹੀ ਇਸ਼ਾਰਿਆਂ ’ਚ ਕਾਂਗਰਸ ਨੂੰ ਚਿਤਾਵਨੀ ਵੀ ਦੇ ਦਿੱਤੀ ਹੈ ਕਿ ਉਹ ਆਪਣੀ ਲੜਾਈ ਨੂੰ ਬੰਦ ਕਰਨ ਅਤੇ ਚੋਣਾਂ ਵੱਲ ਧਿਆਨ ਦੇਣ ਕਿਉਂਕਿ ਜੇ ਇੰਝ ਹੀ ਉਹ ਆਪਸ ’ਚ ਲੜਦੇ ਰਹਿੰਦੇ ਹਨ ਤਾਂ ਫਿਰ ਗਲੀਆਂ ਸੁੰਨਸਾਨ ਹੋਣ ’ਚ ਜ਼ਿਆਦਾ ਸਮਾਂ ਨਹੀਂ ਲੱਗੇਗਾ।

ਇਹ ਵੀ ਪੜ੍ਹੋ : ਦੋਰਾਹਾ ਨੇੜੇ ਵਾਪਰੇ ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਘਰੋਂ ਸਕੂਲ ਗਏ ਪੁੱਤ ਨੂੰ ਰਸਤੇ ’ਚ ਮਿਲੀ ਮੌਤ

ਸਾਬਕਾ ਕਾਂਗਰਸ ਪ੍ਰਧਾਨ ਨੇ ਸਮੇਂ-ਸਮੇਂ ’ਤੇ ਟਵੀਟ ਕਰਕੇ ਪਾਰਟੀ ਲੀਡਰਸ਼ਿਪ ਨੂੰ ਵੀ ਪੰਜਾਬ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਸਲਾਹ ਦਿੱਤੀ ਹੈ। ਜਾਖੜ ਨੂੰ ਉਨ੍ਹਾਂ ਨੇਤਾਵਾਂ ’ਚ ਗਿਣਿਆ ਜਾਂਦਾ ਹੈ, ਜਿਨ੍ਹਾਂ ਦੇ ਵਿਚਾਰਾਂ ਨੂੰ ਕਾਂਗਰਸ ਲੀਡਰਸ਼ਿਪ ਵੀ ਗੰਭੀਰਤਾ ਨਾਲ ਲੈਂਦੀ ਹੈ ਕਿਉਂਕਿ ਜਾਖੜ ਆਪਣੀ ਗੱਲ ਸਪੱਸ਼ਟ ਤੌਰ ’ਤੇ ਕਹਿਣ ਵਾਲੇ ਨੇਤਾ ਮੰਨੇ ਜਾਂਦੇ ਹਨ।

ਇਹ ਵੀ ਪੜ੍ਹੋ : ਅਰੂਸਾ ਆਲਮ ਨੂੰ ਲੈ ਕੇ ਕੈਪਟਨ-ਰੰਧਾਵਾ ਵਿਚਾਲੇ ਚੱਲ ਰਹੇ ਵਿਵਾਦ ’ਤੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News