ਕਾਂਗਰਸ ''ਚ ਵਧਿਆ ਕਲੇਸ਼, ਮੰਤਰੀ ਨੇ ਮੰਤਰੀ ਨੂੰ ਹੀ ਦਿੱਤੀ ਪਰਚੇ ਦੀ ਧਮਕੀ!
Thursday, May 14, 2020 - 06:13 PM (IST)
ਚੰਡੀਗੜ੍ਹ (ਜ.ਬ.) : ਸਰਕਾਰ ਦੇ ਮੰਤਰੀਆਂ 'ਚ ਐਕਸਾਈਜ਼ ਪਾਲਿਸੀ ਸਬੰਧੀ ਹੋਈ ਕੈਬਨਿਟ ਮੀਟਿੰਗ ਦੌਰਾਨ ਪਿਆ ਕਲੇਸ਼ ਹੁਣ ਘਟਦਾ ਨਜ਼ਰ ਨਹੀਂ ਆ ਰਿਹਾ। ਬੇਸ਼ੱਕ ਸਰਕਾਰ ਦੇ ਕਈ ਮੰਤਰੀ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਤਾਂ ਕਰ ਰਹੇ ਨੇ ਪਰ ਉਨ੍ਹਾਂ ਦੀ ਕੋਸ਼ਿਸ਼ ਹੁਣ ਮਸਲੇ ਨੂੰ ਕਸੂਤਾ ਕਰ ਰਹੀ ਹੈ। ਸੂਤਰਾਂ ਮੁਤਾਬਕ ਸਰਕਾਰ ਦੇ ਇਕ ਚਹੇਤੇ ਮੰਤਰੀ ਰੁੱਸੇ ਹੋਏ ਮੰਤਰੀ ਨੂੰ ਮਨਾਉਣ ਉਸਦੇ ਘਰ ਤੱਕ ਵੀ ਪਹੁੰਚ ਗਏ ਸਨ ਪਰ ਉਕਤ ਮੰਤਰੀ ਵਲੋਂ ਰੁੱਸੇ ਨੂੰ ਮਨਾਉਣ ਦੀ ਥਾਂ ਸਗੋਂ ਹੋਰ ਵੀ ਜ਼ਿਆਦਾ ਰੁਸਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਮੰਤਰੀਆਂ ਤੇ ਚੀਫ ਸਕੱਤਰ ਦੇ ਰੇੜਕੇ ਦਰਮਿਆਨ ਪੰਜਾਬ ਦੀ ਆਬਕਾਰੀ ਨੀਤੀ ਨੂੰ ਮਿਲੀ ਮਨਜ਼ੂਰੀ
ਖਬਰ ਹੈ ਕਿ ਉਕਤ ਮੰਤਰੀ ਵੱਲੋਂ ਜਦੋਂ ਰੁੱਸੇ ਮੰਤਰੀ ਨਾਲ ਤਲਖੀ 'ਚ ਗੱਲ ਕਰਦਿਆਂ ਇਹ ਸ਼ਰਤ ਰੱਖੀ ਗਈ ਕਿ ਜਾਂ ਤਾਂ ਚੁੱਪ ਕਰ ਜਾਓ ਤੇ ਜਾਂ ਫਿਰ ਮੀ-ਟੂ ਦੇ ਪਰਚੇ ਲਈ ਤਿਆਰ ਹੋ ਜਾਓ ਤਾਂ ਰੁੱਸੇ ਮੰਤਰੀ ਨੇ ਵੀ ਬਿਨ੍ਹਾਂ ਕੁਝ ਸੋਚਿਆਂ ਸ਼ਰੇਆਮ ਆਖ ਦਿੱਤਾ ਕਿ ਤੁਸੀਂ ਪਹਿਲਾਂ ਪਰਚਾ ਹੀ ਕਰਵਾ ਲਉ, ਰਾਜ਼ੀਨਾਮਾ ਬਾਅਦ ਵਿਚ ਵੇਖ ਲਵਾਂਗੇ। ਗੁੱਸੇ 'ਚ ਆਏ ਮੰਤਰੀ ਦਾ ਇਹ ਰੁਖ ਵੇਖ ਕੇ ਸਰਕਾਰ ਦੇ ਨੇੜਲੇ ਮੰਤਰੀ ਨੂੰ ਕਾਫੀ ਚਿੰਤਾ ਸਤਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਉਕਤ ਮੰਤਰੀ ਇਹ ਕਾਟੋ ਕਲੇਸ਼ ਨਬੇੜਨ 'ਚ ਕਾਮਯਾਬ ਹੋ ਪਾਂਉਦੇ ਨੇ ਜਾਂ ਨਹੀਂ? ਪਰ ਖਬਰਾਂ ਆ ਰਹੀਆਂ ਹਨ ਕਿ ਰੁੱਸੇ ਹੋਏ ਮੰਤਰੀ ਨੇ ਜਿੱਥੇ ਦਿੱਲੀ ਟੱਲੀਆਂ ਖੜਕਾਈਆਂ ਹਨ, ਉੱਥੇ ਹੀ ਆਪਣੇ ਸਾਥੀ ਮੰਤਰੀਆਂ ਤੋਂ ਵੀ ਸਾਥ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਚੀਫ ਸੈਕਟਰੀ ਵਿਵਾਦ ਭਖਿਆ, ਬਾਜਵਾ-ਵੜਿੰਗ ਤੇ ਰੰਧਾਵਾ ਨੇ ਕੈਪਟਨ ਤੋਂ ਮੰਗੀ ਜਾਂਚ