ਕਾਂਗਰਸ ਦਾ ਅਕਾਲੀਆਂ ''ਤੇ ਪਲਟਵਾਰ, ਪਗੜੀ ਦੇ ਮਾਮਲੇ ''ਚ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਨਾ ਕਰੇ : ਲਾਲੀ ਮਜੀਠੀਆ
Sunday, Jun 25, 2017 - 03:25 PM (IST)

ਅੰੰਮ੍ਰਿਤਸਰ - ਵਿਧਾਨ ਸਭਾ 'ਚ ਇਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਮਾਮਲੇ ਨੂੰ ਲੈ ਕੇ ਅਕਾਲ ਤਖਤ ਸਾਹਿਬ 'ਤੇ ਪਹੁੰਚ ਗਈ ਹੈ। ਉੱਥੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਸ ਸਮੇਂ ਉਨ੍ਹਾਂ ਜਮੀਰ ਕਿੱਥੇ ਸੀ ਜਦੋਂ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਸਮੇਂ ਪਗੜੀ ਅਤੇ ਮਹਿਲਾਵਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਵੱਖ-ਵੱਖ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਗੜੀ ਦੀ ਬੇਅਦਬੀ ਬਹੁਤ ਹੀ ਨਿੰਦਣਯੋਗ ਘਟਨਾ ਹੈ ਪਰ ਰਾਜਨੀਤੀ ਕਰਨਾ ਉਸ ਤੋਂ ਵੀ ਜ਼ਿਆਦਾ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਕਿਸੇ ਵੀ ਧਾਰਮਿਕ ਨੇਤਾ ਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਪੱਖ ਨਹੀਂ ਪੂਰਨਾ ਚਾਹੀਦਾ। ਉਨ੍ਹਾਂ ਅਕਾਲੀ ਨੇਤਾਵਾਂ ਦਾ ਨਾਮ ਲੈ ਕੇ ਕਿਹਾ ਕਿ ਉਨ੍ਹਾਂ ਦੇ ਰਾਜ 'ਚ ਜਿੰਨ੍ਹੀ ਵਾਰ ਪਗੜੀ ਉੱਤਰੀ ਹੈ, ਉਸ ਦੇ ਪੰਥ ਅਤੇ ਪੰਜਾਬ 'ਚ ਲੋਕ ਚੰਗੀ ਤਰ੍ਹਾਂ ਜਾਣੂ ਹਨ।
ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਦੀ ਆਪਣੀ ਮਾਣ-ਮਰਿਆਦਾ, ਨਿਯਮ ਅਤੇ ਸਿਧਾਂਤ ਹੈ ਜਿਨ੍ਹਾਂ ਦਾ ਪਾਲਣ ਕਰਨਾ ਮੁੱਖ ਮੰਤਰੀ ਲਈ ਜ਼ਰੂਰੀ ਹੁੰਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪਵਿੱਤਰ ਸਥਾਨ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਈ ਹੈ ਜਿਸ ਨੂੰ ਧਿਆਨ 'ਚ ਰੱਖਣਾ ਵਿਧਾਨਸਭਾ ਸਪੀਕਰ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸੰਜਮ 'ਚ ਰਹਿ ਕੇ ਵਿਰੋਧੀ ਪੱਖ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਨਾ ਕਿ ਮੁੱਖ ਸਮਾਚਾਰਾਂ 'ਚ ਆਉਣ ਲਈ ਸਸਤੀ ਰਾਜਨੀਤੀ 'ਤੇ ਉਤਰ ਆਉਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲੋਂ ਸ਼੍ਰੋਮਣੀ ਅਕਾਲੀ ਦਲ ਵੱਧ ਲਾਭ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਬਾਦਲ ਦਾ ਕਹਿਣਾ ਹੈ ਕਿ ਕਾਂਗਰਸ ਨੇ ਵਿਧਾਨ ਸਭਾ ਨੂੰ ਅਪਮਾਨਿਤ ਕੀਤਾ ਹੈ। ਵਿਧਾਨ ਸਭਾ ਦੀ ਮਾਣ-ਮਰਿਆਦਾ ਭੰਗ ਕਰਨ ਇਸ ਦੇ ਮਾਣ-ਸਤਿਕਾਰ ਨੂੰ ਹੇਠਾ ਸੁੱਟਣ ਦਾ ਅਧਾਰ ਬਾਦਲ ਨੇ 1986 'ਚ ਬੰਨਿਆ ਸੀ ਜਦ ਉਸ ਦੀ ਅਗਵਾਈ 'ਚ ਅਕਾਲੀ ਵਿਧਾਇਕਾਂ ਨੇ ਸਾਬਤ ਸੂਰਤ ਸਪੀਕਰ ਸੁਰਜੀਤ ਸਿੰਘ ਮਿਨਹਾਸ ਨੂੰ ਬੜੀ ਹੀ ਕਰੂਰਤਾ ਨਾਲ ਕੁਰਸੀ ਤੋਂ ਹੇਠਾ ਖਿਚਿਆਂ ਤਾਂ ਉਨ੍ਹਾਂ ਦੀ ਪਗੜੀ ਅਤੇ ਕੇਸਾਂ ਦੀ ਬੇਅਦਬੀ ਕੀਤੀ।
ਬਾਦਲ ਨੂੰ ਸ਼ਾਇਦ ਇਹ ਵੀ ਯਾਦ ਨਹੀਂ ਕਿ ਸਾਲ 2002 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਨਿੱਜੀ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕਰਨ ਲਈ ਸ੍ਰੋਮਣੀ ਖਾਲਸਾ ਪੰਚਾਇਤ ਦੇ ਸਾਬਤ ਸੂਰਤ ਦਸਤਾਰ ਧਾਰੀ ਸਿੱਖਾਂ ਨੂੰ ਲਾਠੀਆਂ ਨਾਲ ਕੁੱਟਣਾ ਤੇ ਉਨ੍ਹਾਂ ਦੀਆਂ ਪੱਗਾਂ ਦੀ ਬੇਅਦਬੀ ਕਰਨ ਵਾਲਿਆਂ 'ਚ ਸਿੱਖ ਸਟੂਡੈਂਟ ਫੈਡਰੇਸ਼ਨ ਬਾਦਲ ਦਲ ਦਾ ਯੂਥ ਵਿੰਗ ਦੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਸ਼ਾਮਲ ਸਨ। ਇਸੇ ਬਾਦਲ ਦੀ ਸਰਪਰਸਤੀ ਵਾਲੀ ਸ਼੍ਰੋਮਣੀ ਕਮੇਟੀ ਨਾਲ ਹੋਈਆਂ ਝੜਪਾ 'ਚ 2 ਜੁਲਾਈ 2006 ਨੂੰ ਮੰਜੀ ਸਾਹਿਬ ਦੀਵਾਨ ਹਾਲ 'ਚ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਾਤਰ ਮੱਕੜ ਦੀ ਪੱਗੜੀ ਦੀ ਬੇਅਦਬੀ ਹੋਈ
ਇਸੇ ਸਾਲ 25 ਅਕਤੂਬਰ 2006 ਨੂੰ ਕੱਥੂਨੰਗਲ 'ਚ ਬਾਬਾ ਬੁੱਢਾ ਜੀ ਦਾ 500 ਸਾਲਾਂ ਜਨਮ ਦਿਵਸ ਮਨਾਇਆ ਜਾ ਰਿਹਾ ਸੀ। ਜਿਸ 'ਚ ਹਿੱਸਾ ਲੈਣ ਪਹੁੰਚੇ ਸਿਮਰਨਜੀਤ ਸਿੰਘ ਮਾਣ ਤੇ ਉਨ੍ਹਾਂ ਦੇ ਸਾਥੀਆਂ ਨੂੰ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਗਵਾਈ 'ਚ ਲਾਠੀਆਂ ਨਾਲ ਕੁੱਟ ਕੇ ਪਗੜੀ ਦਾ ਨਿਰਾਦਰ ਕੀਤਾ ਗਿਆ ਸੀ। ਬਾਦਲਾਂ ਦਾ ਮੰਤਰੀ ਸਿਕੰਦਰ ਸਿੰਘ ਮਲੂਕਾ ਤਾਂ ਧੀਆਂ ਭੈਣਾਂ ਅਤੇ ਬਜ਼ੁਰਗਾਂ ਦੀ ਬੇਇੱਜ਼ਤੀ ਕਰਨ ਅਤੇ ਪੱਗਾ ਅਤੇ ਚੁੰਨਿਆਂ ਦਾ ਨਿਰਾਦਰ ਕਰਨ 'ਚ ਮਾਹਿਰ ਹਨ। ਪੰਜਾਬ 'ਚ ਵੱਧ ਰਹੇ ਨਸ਼ੇ ਦੀ ਮੰਗ ਨੂੰ ਲੈ ਕੇ ਜਦ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਇਕ ਮਾਰਚ ਦੀ ਸ਼ਕਲ 'ਚ ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਵਾਲੀ ਰਿਹਾਇਸ਼ ਵੱਲ ਵਧੇ ਤਾਂ ਉਨ੍ਹਾਂ 'ਤੇ ਵੀ ਲਾਠੀ ਚਾਰਜ ਕਰਵਾਇਆ ਗਿਆ ਅਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਇਹ ਹੀ ਕੁਝ ਵਾਪਰਿਆ ਸੀ ਇਕ ਪੱਤਰਕਾਰ ਯੂਨੀਅਨ ਦੇ ਵਫਦ ਨਾਲ ਜਿਸ ਨੂੰ ਬਿਕਰਮ ਸਿੰਘ ਮਜੀਠੀਆ ਦੇ ਇਸ਼ਾਰੇ 'ਤੇ ਡੰਡਿਆਂ ਨਾਲ ਡਰਾਇਆ ਗਿਆ ਸੀ ਤੇ ਇਕ ਬਜ਼ੁਰਗ ਪੱਤਰਕਾਰ ਦੀ ਪੱਗ ਉਤਾਰੀ ਗਈ। ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਪਗੜੀਆਂ ਲਈ ਚਿਤੰਤ ਹੋਣਾ ਕੀ ਉਚਿੱਤ ਹੈ? ਪਰ ਉਦੋਂ ਉਨ੍ਹਾਂ ਨੇ ਆਪਣੀ ਭੂਮਿਕਾ ਕਿਉਂ ਨਹੀਂ ਨਿਭਾਈ ਜਦੋਂ ਅਕਾਲੀ-ਭਾਜਪਾ ਗਠਜੋੜ ਦੇ ਸਮੇਂ ਪੱਗਾਂ ਅਤੇ ਔਰਤਾਂ ਦਾ ਨਿਰਾਦਰ ਕੀਤਾ ਗਿਆ ਸੀ।