ਛੋਟਾ ਹਾਥੀ ਦਰੱਖਤ ਨਾਲ ਟਕਰਾਇਆ, 1 ਦੀ ਮੌਤ

07/31/2017 7:01:37 AM

ਫਗਵਾੜਾ, (ਮਲਹੋਤਰਾ)- ਕਪੂਰਥਲਾ-ਨਕੋਦਰ ਮਾਰਗ 'ਤੇ ਪਿੰਡ ਰਜ਼ਾਪੁਰ ਮੋੜ ਨੇੜੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੇ ਮਰਨ ਤੇ ਇਕ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਭੇਜ ਦਿੱਤਾ ਹੈ ਤੇ ਜ਼ਖਮੀ ਨੂੰ ਕਪੂਰਥਲਾ ਦੇ ਹਸਪਤਾਲ ਵਿਚ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਗੁਰਪਾਲ ਸਿੰਘ ਪੁੱਤਰ ਸਰੀਆ ਸਿੰਘ ਵਾਸੀ ਪ੍ਰੀਤਨਗਰ ਨੇ ਦੱਸਿਆ ਕਿ ਉਹ ਛੋਟੇ ਹਾਥੀ 'ਤੇ ਕਪੂਰਥਲਾ ਤੋਂ ਕਾਲਾ ਸੰਘਿਆਂ ਵੱਲ ਜਾ ਰਿਹਾ ਸੀ, ਜਿਸ ਨੂੰ ਰਾਮਨਾਥ ਪੁੱਤਰ ਵੈਦਨਾਥ ਯਾਦਵ ਵਾਸੀ ਮਿੱਠੂ ਬਸਤੀ ਚਲਾ ਰਿਹਾ ਸੀ। ਜਦੋਂ ਉਹ ਪਿੰਡ ਰਜ਼ਾਪੁਰ ਮੋੜ ਕੋਲ ਪਹੁੰਚੇ ਤਾਂ ਅਚਾਨਕ ਉਨ੍ਹਾਂ ਦਾ ਵਾਹਨ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਿਆ ਜਿਸ ਕਾਰਨ ਚਾਲਕ ਰਾਮ ਯਾਦਵ ਦੀ ਮੌਕੇ 'ਤੇ ਮੌਤ ਹੋ ਗਈ ਤੇ ਉਹ ਜ਼ਖਮੀ ਹੋ ਗਿਆ। ਪੁਲਸ ਜਾਂਚ ਜਾਰੀ ਹੈ।


Related News