CM ਮਾਨ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ, ਸੁਖਬੀਰ ਤੇ ਸਿੱਧੂ ਸਣੇ ਮਜੀਠੀਆ ਨੂੰ ਵੀ ਕਰ ਦਿੱਤਾ ਵੱਡਾ ਚੈਲੰਜ (ਵੀਡੀਓ)

Thursday, Feb 29, 2024 - 04:19 PM (IST)

CM ਮਾਨ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ, ਸੁਖਬੀਰ ਤੇ ਸਿੱਧੂ ਸਣੇ ਮਜੀਠੀਆ ਨੂੰ ਵੀ ਕਰ ਦਿੱਤਾ ਵੱਡਾ ਚੈਲੰਜ (ਵੀਡੀਓ)

ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇੱਥੇ ਸੂਬੇ ਦਾ ਪਹਿਲਾ ਲਿਵਰ ਅਤੇ ਬਿਲੀਅਰੀ ਸਾਇੰਸਿਜ਼ ਇੰਸਟੀਚਿਊਟ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਅਸੀਂ ਸਹੁੰ ਚੁੱਕੀ ਸੀ ਤਾਂ ਸਿਹਤ ਅਤੇ ਸਿੱਖਿਆ ਨੂੰ ਅਪਗ੍ਰੇਡ ਕਰਨਾ ਸਾਡੇ ਪਹਿਲੇ ਟੀਚਿਆਂ 'ਚੋਂ ਇਕ ਸੀ ਅਤੇ ਇਸ ਦੇ ਮੁਤਾਬਕ ਹੀ ਕੰਮ ਕਰ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਇਸ ਇੰਸਟੀਚਿਊਟ ਨੂੰ ਪੂਰੀ ਤਰ੍ਹਾਂ ਆਧੁਨਿਕ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : ਮਾਲਵੇ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਮਾਨ ਸਰਕਾਰ, ਬਜਟ 'ਚ ਹੋਵੇਗਾ ਐਲਾਨ

ਉਨ੍ਹਾਂ ਕਿਹਾ ਕਿ ਪਿਛਲੇ ਚੁਣੇ ਗਏ ਹਾਕਮਾਂ ਦਾ ਧਿਆਨ ਪੰਜਾਬ ਨਾਲੋਂ ਵੱਧ ਆਪਣੇ ਪਰਿਵਾਰ ਵੱਲ ਹੋ ਗਿਆ ਸੀ, ਜਿਸ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ। ਅਸੀਂ ਹੁਣ ਤੱਕ 40 ਹਜ਼ਾਰ ਤੋਂ ਵੱਧ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇ ਚੁੱਕੇ ਹਾਂ ਅਤੇ ਸਾਰੀਆਂ ਨੌਕਰੀਆਂ ਮੈਰਿਟ ਦੇ ਆਧਾਰ 'ਤੇ ਦਿੱਤੀਆਂ ਗਈਆਂ ਹਨ, ਕੋਈ ਸਿਫ਼ਾਰਿਸ਼ ਨਹੀਂ ਚੱਲੀ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਦਾ ਸਟਾਫ਼ ਖੁਸ਼ ਹੋਵੇਗਾ ਤਾਂ ਹੀ ਮਰੀਜ਼ ਦਾ ਇਲਾਜ ਸਹੀ ਤਰੀਕੇ ਨਾਲ ਕਰ ਸਕੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ, ਸੂਬਾ ਵਾਸੀਆਂ ਨੂੰ ਸਸਤੇ ਭਾਅ 'ਤੇ ਮਿਲੇਗੀ ਰੇਤਾ ਤੇ ਬੱਜਰੀ

ਉਨ੍ਹਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਇਕ ਹਊਆ ਬਣਾ ਕੇ ਰੱਖ ਦਿੱਤਾ ਸੀ ਪਰ ਹੁਣ ਅਜਿਹਾ ਕੁੱਝ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਆਮ ਜਿਹੇ ਘਰਾਂ ਦੇ ਬੰਦੇ ਹਾਂ। ਸਰਕਾਰੀ ਹਸਪਤਾਲ ਹੀ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ, ਜਿੱਥੇ ਕੋਈ ਡਾਕਟਰ ਨਹੀਂ, ਕੋਈ ਮਸ਼ੀਨ ਨਹੀਂ ਅਤੇ ਵਿਅਕਤੀ ਨੂੰ ਨਿੱਜੀ ਹਸਪਤਾਲਾਂ 'ਚ ਮੰਹਿਗਾ ਇਲਾਜ ਕਰਵਾਉਣਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਪੂਰੀ ਦੁਨੀਆ 'ਚ ਕਾਮਯਾਬ ਹਨ ਅਤੇ ਇਹ ਮਿਹਨਤੀ ਕੌਮ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਵੱਡੇ-ਵੱਡੇ ਉਦਯੋਗ ਆ ਰਹੇ ਹਨ, ਜਿਸ ਨਾਲ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਵਿਰੋਧੀਆਂ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਨਵਜੋਤ ਸਿੱਧੂ, ਸੁਖਬੀਰ ਬਾਦਲ, ਬਿਕਰਮ ਮਜੀਠੀਆ ਪੰਜਾਬ ਦੀ ਪੇਪਰ ਦੇਣ। ਉਂਝ ਤਾਂ 33 ਨੰਬਰਾਂ ਵਾਲਾ ਪਾਸ ਹੁੰਦਾ ਹੈ ਪਰ ਮੈਂ ਇਨ੍ਹਾਂ ਨੂੰ 25 ਨੰਬਰਾਂ 'ਤੇ ਵੀ ਪਾਸ ਕਰ ਦੇਵਾਂਗਾ ਪਰ ਇਹ ਪੰਜਾਬੀ ਪਾਸ ਕਰਕੇ ਦਿਖਾਉਣ। ਮੈਂ ਪੇਪਰ ਦੇ ਸਵਾਲ ਵੀ ਇਨ੍ਹਾਂ ਨੂੰ ਪਹਿਲਾਂ ਦੱਸ ਦੇਵਾਂਗਾ। ਇਨ੍ਹਾਂ ਨੂੰ ਪੰਜਾਬੀ 'ਚ ਲਿਖਣਾ ਨਹੀਂ ਆਉਂਦਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News