CM ਮਾਨ ਨੇ ਕੈਪਟਨ ਨੂੰ ਦੱਸਿਆ ਨਕਲੀ ਮੁੱਖ ਮੰਤਰੀ, ਕਿਹਾ-ਕਾਂਗਰਸ ਆਪਣੇ ਨਾਂ ਨਾਲ ਲਿਖ ਲਵੇ 'ਭਾਜਪਾ'

09/30/2022 1:43:48 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਤੀਸਰੇ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਕਾਂਗਰਸ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਜੰਮ ਕੇ ਵਰ੍ਹੇ। ਵਿਰੋਧੀਆਂ ਵੱਲੋਂ ਕੁਲਤਾਰ ਸੰਧਵਾਂ ਨੂੰ ਨਕਲੀ ਸਪੀਕਰ ਕਹਿਣ ’ਤੇ ਗੁੱਸੇ ’ਚ ਆਏ ਮੁੱਖ ਮੰਤਰੀ ਮਾਨ ਨੇ ਕਾਂਗਰਸੀ ਵਿਧਾਇਕਾਂ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਕਿ ਕਾਂਗਰਸੀ ਵਿਧਾਇਕ ਖ਼ੁਦ ਨਕਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰ ਚੁੱਕੇ ਹਨ।

ਪੜ੍ਹੋ ਇਹ ਵੀ ਖ਼ਬਰ : ਵਿਧਾਨ ਸਭਾ 'ਚ ਪ੍ਰਤਾਪ ਬਾਜਵਾ ਨੇ ਚੁੱਕਿਆ ਕਿਸਾਨਾਂ ਦਾ ਮੁੱਦਾ, ਦੇਵ ਮਾਨ ਦੀ ਟਿੱਪਣੀ 'ਤੇ ਸਪੀਕਰ ਤਲਖ਼

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਰਿੰਦਰ ਸਿੰਘ ਕਾਂਗਰਸ ਦੇ ਨਕਲੀ ਮੁੱਖ ਮੰਤਰੀ ਸਨ, ਕਿਉਂਕਿ ਉਹ ਬੀਜੇਪੀ ਦਾ ਬੰਦਾ ਸੀ। ਇਸ ਦੇ ਬਾਵਜੂਦ ਇਹ ਸਾਰੇ ਵਿਧਾਇਕ ਉਸ ਸਮੇਂ ਉਨ੍ਹਾਂ ਦੇ ਨਾਲ ਰਹੇ ਅਤੇ ਅੱਜ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਕਾਂਗਰਸ ’ਤੇ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਕਾਂਗਰਸ ਨਾਲ ‘ਆਈ’ ਲਿਖਦੇ ਹੁੰਦੇ ਸੀ ਪਰ ਹੁਣ ਕਾਂਗਰਸ ਦੇ ਨਾਲ ਬਰੈਕਟ ’ਚ ਬੀਜੇਪੀ ਲਿਖ ਲੈਣ। 

ਪੜ੍ਹੋ ਇਹ ਵੀ ਖ਼ਬਰ : ਜਨਾਨੀ ਨੇ ‘ਜੱਚਾ-ਬੱਚਾ ਵਾਰਡ ਦੇ ਬਾਹਰ ਫਰਸ਼ ’ਤੇ ਦਿੱਤਾ ਬੱਚੇ ਨੂੰ ਜਨਮ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਦੋਸ਼

ਮਾਨ ਨੇ ਕਿਹਾ ਕਿ ਇਹ ਲੋਕ ਇਸ ਵਿਧਾਨ ਸਭਾ ਦੀ ਥਾਂ ਬੀਜੇਪੀ ਦੀ ਵਿਧਾਨ ਸਭਾ ’ਚ ਜਾਣ, ਜੋ ਉਹ ਵੱਖ-ਵੱਖ ਥਾਵਾਂ ’ਤੇ ਲਗਾਉਂਦੇ ਹਨ। ਤੁਸੀਂ ਹਾਊਸ ਦਾ ਸਮਾਂ ਬਰਬਾਦ ਨਾ ਕਰੋ। ਮਾਨ ਨੇ ਕਿਹਾ ਕਿ ਇਸ ਵਿਧਾਨ ਸਭਾ ’ਚ ਲੋਕਾਂ ਦੀਆਂ ਸਮੱਸਿਆਵਾਂ ਦੇ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ ਦੇ ਬਾਰੇ ਵਿਚਾਰ ਚਰਚਾ ਹੋਣੀ ਅਜੇ ਬਾਕੀ ਹੈ। ਇਥੋਂ ਹੀ ਕਾਨੂੰਨ ਬਣਦੇ ਹਨ, ਜਿਸ ਨਾਲ ਲੋਕਾਂ ਨੇ ਘਰਾਂ ’ਚ ਮੌਜੂਦ ਚੁੱਲਿਆਂ ’ਚ ਅੱਗ ਬਲਣੀ ਹੈ।

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ

 


rajwinder kaur

Content Editor

Related News