CM ਮਾਨ ਨੇ ਆਪਣੇ ਪਿਤਾ ਦੀ ਗਿਆਰ੍ਹਵੀਂ ਬਰਸੀ ਮੌਕੇ ਕੀਤਾ ਯਾਦ, ਕਿਹਾ- 'we miss you ‘ਮਾਸਟਰ ਜੀ’

Saturday, May 14, 2022 - 11:00 AM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ ) : ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਅੱਜ ਆਪਣੇ ਪਿਤਾ ਮਾਸਟਰ ਮਹਿੰਦਰ ਸਿੰਘ ਜੀ ਨੂੰ ਉਨ੍ਹਾਂ ਦੀ ਗਿਆਰ੍ਹਵੀਂ ਬਰਸੀ  ਮੌਕੇ ਯਾਦ ਕਰਦਿਆਂ ਟਵੀਟ ਕਰਕੇ ਲਿਖਿਆ ਹੈ ਕਿ "ਅੱਜ ਮੇਰੇ ਪਿਤਾ ਜੀ ਮਾਸਟਰ ਮਹਿੰਦਰ ਸਿੰਘ ਜੀ ਦੀ 11ਵੀਂ ਬਰਸੀ ਹੈ.. MA (political science), BSC B.Ed ਦੀ ਪੜ੍ਹਾਈ ਕਰਕੇ ਉਸ ਜ਼ਮਾਨੇ ਦੇ ਇਲਾਕੇ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਵਿਅਕਤੀ ਸਨ। ਉਨ੍ਹਾਂ ਨੇ ਬਤੌਰ ਸਾਇੰਸ ਅਤੇ ਮੈਥ ਟੀਚਰ ਦੇ ਤੌਰ 'ਤੇ ਵੱਖ-ਵੱਖ ਸਕੂਲਾਂ 'ਚ ਸੇਵਾ ਵੀ ਨਿਭਾਈਆਂ ਸਨ। ਪਰਮਾਤਮਾ ਉਨ੍ਹਾਂ ਦੀ ਆਤਮਾਂ ਨੂੰ ਸ਼ਾਂਤੀ ਬਖ਼ਸ਼ੇ..we miss you ‘ਮਾਸਟਰ ਜੀ’।

PunjabKesari

PunjabKesari

ਭਗਵੰਤ ਮਾਨ ਵਲੋਂ ਕੀਤੇ ਇਸ ਟਵੀਟ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰੀਟਵੀਟ ਕਰਦਿਆਂ ਮਾਸਟਰ ਮਹਿੰਦਰ ਸਿੰਘ ਜੀ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ। ਉਨ੍ਹਾਂ ਭਗਵੰਤ ਮਾਨ ਨੂੰ ਲਿਖਿਆ ਕਿ ਆਪਣੇ ਪਿਤਾ ਵਲੋਂ ਦਿਖਾਏ ਗਏ ਰਾਹ ’ਤੇ ਚੱਲ ਕੇ ਤੁਸੀਂ ਪੰਜਾਬ ਦੇ ਸੇਵਾ ਕਰਦੇ ਰਹੋ। ਮੇਰੀ ਵਾਹਿਗੁਰੂ ਅੱਗੇ ਇਹੋ ਅਰਦਾਸ ਹੈ। 

PunjabKesari

ਇਹ ਵੀ ਪੜ੍ਹੋ : 'ਆਯੂਸ਼ਮਾਨ ਸਕੀਮ' ਨੂੰ ਲੈ ਕੇ ਘਿਰੀ ਪੰਜਾਬ ਸਰਕਾਰ, ਹਰਸਿਮਰਤ ਬਾਦਲ ਨੇ ਚੁੱਕੇ ਵੱਡੇ ਸਵਾਲ

 


Meenakshi

News Editor

Related News