ਸਿਵਲ ਸਰਜਨ ਪੱਧਰ ਦੇ 5 ਅਧਿਕਾਰੀਆਂ ਦਾ ਤਬਾਦਲਾ

Wednesday, Jul 03, 2019 - 06:29 PM (IST)

ਸਿਵਲ ਸਰਜਨ ਪੱਧਰ ਦੇ 5 ਅਧਿਕਾਰੀਆਂ ਦਾ ਤਬਾਦਲਾ

ਹੁਸ਼ਿਆਰਪੁਰ (ਘੁੰਮਣ)-ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ 'ਚ ਤਾਇਨਾਤ ਸਿਵਲ ਸਰਜਨ ਪੱਧਰ ਦੇ 5 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸਿਹਤ ਵਿਭਾਗ ਦੇ ਅਡੀਸ਼ਨਲ ਮੁੱਖ ਸਕੱਤਰ ਸਤੀਸ਼ ਚੰਦਰਾ ਵੱਲੋਂ ਜਾਰੀ ਸੂਚੀ ਅਨੁਸਾਰ ਡਾ. ਸ਼ਿੰਗਾਰਾ ਸਿੰਘ ਨੂੰ ਡਿਪਟੀ ਡਾਇਰੈਕਟਰ ਹੈੱਡਕੁਆਟਰ ਪੰਜਾਬ-ਚੰਡੀਗੜ੍ਹ, ਡਾ. ਮਨਦੀਪ ਕੌਰ ਨੂੰ ਮੈਡੀਕਲ ਸੁਪਰਡੈਂਟ ਈ. ਐੱਸ. ਆਈ. ਹਸਪਤਾਲ ਅੰਮ੍ਰਿਤਸਰ, ਡਾ. ਇੰਦਰਜੀਤ ਕੌਰ ਨੂੰ ਮੈਡੀਕਲ ਸੁਪਰਡੈਂਟ ਈ. ਐੱਸ. ਆਈ. ਜਲੰਧਰ, ਡਾ. ਸਿਮਰਨ ਕੌਰ ਮੈਡੀਕਲ ਸੁਪਰਡੈਂਟ ਈ. ਐੱਸ. ਆਈ. ਹਸਪਤਾਲ ਲੁਧਿਆਣਾ ਅਤੇ ਡਾ. ਐੱਨ. ਕੇ. ਅਗਰਵਾਲ ਨੂੰ ਸਿਵਲ ਸਰਜਨ ਫਤਹਿਗੜ੍ਹ ਸਾਹਿਬ ਲਗਾਇਆ ਗਿਆ ਹੈ।


author

Karan Kumar

Content Editor

Related News