...ਤਾਂ ਇਸ ਲਈ ਬੇਦਰਦ ਮਾਂ ਨੇ ਕਤਲ ਕੀਤੀ ਸੀ ਮਾਸੂਮ ਧੀ

Wednesday, Sep 23, 2020 - 02:29 PM (IST)

...ਤਾਂ ਇਸ ਲਈ ਬੇਦਰਦ ਮਾਂ ਨੇ ਕਤਲ ਕੀਤੀ ਸੀ ਮਾਸੂਮ ਧੀ

ਚੋਗਾਵਾਂ : ਬੀਤੇ ਦਿਨ ਇਕ ਇਕ ਛੋਟੀ ਜਹੀ ਵਜ੍ਹਾ ਕਾਰਨ ਧੀ ਬੇਦਰਦ ਮਾਂ ਨੇ ਪਹਿਲਾਂ ਧੀ ਦਾ ਗਲਾ ਵੱਢਿਆ ਤੇ ਫ਼ਿਰ ਉਸ ਨੂੰ ਸਾੜ ਦਿੱਤਾ। ਆਖ਼ਰ ਇਕ ਮਾਂ ਇੰਨੀ ਜ਼ਿਆਦਾ ਬੇਦਰਦ ਕਿਵੇਂ ਹੋ ਸਕਦੀ ਹੈ ਹਰ ਕਿਸੇ ਦੇ ਮਨ 'ਚ ਇਹ ਸਵਾਲ ਉਠਾ ਰਹੇ ਹਨ। ਹਰ ਕਿਸੇ ਨੂੰ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ। ਘਟਨਾ ਚੋਗਾਵਾਂ ਇਲਾਕੇ ਦੀ ਹੀ ਜਿਥੇ ਵਾਲ ਨਾ ਬਨਾਉਣ ਤੋਂ ਗੁੱਸੇ 'ਚ ਆਈ ਮਾਂ ਨੇ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਨਾ ਸਿਰਫ਼ ਉਸ ਨੇ ਧੀ ਦਾ ਕਤਲ ਕਰਕੇ ਲਾਸ਼ ਸਾੜੀ ਸਗੋਂ ਉਸ ਦਾ ਲੁਕਾਉਣ ਲਈ ਛੱਪੜ ਨੇੜੇ ਦੱਸ ਦਿੱਤਾ। 

ਇਹ ਵੀ ਪੜ੍ਹੋ : ਜਨਾਨੀ ਦੇ ਬੇਤੁਕਾ ਇਲਜ਼ਾਮ 'ਤੋਂ ਖਫ਼ਾ ਦੁਖੀ ਡਾਕੀਏ ਨੇ ਚੁੱਕਿਆ ਖ਼ੌਫ਼ਨਾਕ ਕਦਮ
PunjabKesariਜਾਣਕਾਰੀ ਮੁਤਾਬਕ ਦੋਸ਼ੀ ਜਨਾਨੀ ਹਰਪ੍ਰੀਤ ਕੌਰ ਦੀਆਂ ਦੋ ਧੀਆਂ ਲਵਪ੍ਰੀਤ (9) ਤੇ ਮਨਪ੍ਰੀਤ (7) ਤੇ ਇਕ ਪੁੱਤ ਪ੍ਰਭਜੋਤ (4) ਹੈ। ਉਸ ਦਾ ਪਤੀ ਗੁਰਮੀਤ ਸਿੰਘ ਗੁਰਦੁਆਰਾ ਬਾਬਾ ਜਾਗੋ ਸ਼ਹੀਦ 'ਚ ਗ੍ਰੰਥੀ ਹੈ। ਐਤਵਾਰ ਸ਼ਾਮ 7 ਵਜੇਂ ਦੇ ਕਰੀਬ ਉਹ ਗੁਰਦੁਆਰੇ 'ਚ ਸੀ। ਜਦਕਿ ਵੱਡੀ ਧੀ ਆਪਣੇ ਦਾਦਾ ਕੋਲ ਸੀ ਤੇ ਪ੍ਰਭਜੋਤ ਸੁੱਤਾ ਪਿਆ ਸੀ। ਇਸੇ ਦੌਰਾਨ ਜਦੋਂ ਮਨਪ੍ਰੀਤ ਨੇ ਵਾਲ ਬਨਾਉਣ ਤੋਂ ਮਨ੍ਹਾ ਕੀਤਾ ਤਾਂ ਉਸ ਨੇ ਗੁੱਸੇ 'ਚ ਆ ਕੇ ਪਹਿਲਾਂ ਉਸ ਦਾ ਗਲਾ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਫ਼ਿਰ ਲਾਸ਼ ਨੂੰ ਸਾੜ ਲਈ ਕੋਠੇ 'ਤੇ ਲੈ ਗਏ। ਇਸ ਤੋਂ ਬਾਅਦ ਅੱਧ ਸੜੀ ਲਾਸ਼ ਨੂੰ ਉਸ ਨੇ ਛਪੜ ਕਿਨਾਰੇ ਲੁਕਾਅ ਦਿੱਤਾ।

PunjabKesariਪੁਲਸ ਮੁਤਾਬਕ ਉਕਤ ਦੋਸ਼ੀ ਜਨਾਨੀ ਨੇ ਆਪਣਾ ਦੋਸ਼ ਕਬੂਲ ਕਰ ਲਿਆ ਹੈ ਤੇ ਉਹ ਅਕਸਰ ਛੋਟੀ-ਛੋਟੀ ਗੱਲ ਨੂੰ ਲੈ ਕੇ ਪਤੀ ਤੇ ਬੱਚਿਆਂ ਨਾਲ ਲੜਦੀ ਰਹਿੰਦੀ ਸੀ। ਬੱਚੀ ਦੀ ਸੜੀ ਹੋਈ ਲਾਸ਼ ਵੇਖ ਕੇ ਲੋਕਾਂ ਦੀ ਰੂੰਹ ਕੰਬ ਗਈ ਪਰ ਕਤਲ ਕਰਦੇ ਸਮੇਂ ਇਸ ਬੇਦਰਦ ਮਾਂ ਦੇ ਹੱਥ ਨਾ ਕੰਬੇ। ਇੰਨਾਂ ਹੀ ਨਹੀਂ ਉਸ 'ਤੇ ਆਪਣੀ ਧੀ ਦੀ ਮੌਤ ਦਾ ਕੋਈ ਨਹੀਂ ਵੇਖਣ ਨੂੰ ਮਿਲਿਆ। ਉਸ ਨੂੰ ਕੋਈ ਪਛਤਾਵਾ ਨਹੀਂ।

ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਨੌਜਵਾਨ ਦੀ ਕਰਤੂਤ: ਪਹਿਲਾਂ ਕੁੜੀ ਨਾਲ ਕੀਤਾ ਜਬਰ-ਜ਼ਿਨਾਹ ਫਿਰ ਲੁੱਟ ਕੇ ਲੈ ਗਿਆ ਸਭ ਕੁਝ


author

Baljeet Kaur

Content Editor

Related News