ਕਾਲੀ ਗਰਦਨ ਵਾਲੇ ਲਾਜ਼ਮੀ ਪੜ੍ਹਨ ਇਹ ਖ਼ਬਰ, ਬੱਚਿਆਂ ਨੂੰ ਗੰਭੀਰ ਬੀਮਾਰੀਆਂ ਦਾ ਹੈ ਸੰਕੇਤ
Friday, May 22, 2026 - 09:49 AM (IST)
ਜਲੰਧਰ : ਅੱਜ ਦੇ ਸਮੇਂ ਵਿਚ ਬਹੁਤ ਸਾਰੇ ਬੱਚੇ ਅਜਿਹੇ ਹਨ, ਜਿਨ੍ਹਾਂ ਦੀ ਗਰਦਨ ਕਾਲੀ ਹੁੰਦੀ ਹੈ। ਬੱਚਿਆਂ ਦੀ ਕਾਲੀ ਗਰਦਨ ਇਕ ਗੰਭੀਰ ਬੀਮਾਰੀ ਦਾ ਸੰਕੇਤ ਹੋ ਸਕਦੀ ਹੈ, ਜਿਸ ਨੂੰ ਲੈ ਕੇ ਆਯੁਰਵੇਦ ਤੋਂ ਡਾਕਟਰ ਮੁਕੇਸ਼ ਸ਼ਾਰਧਾ ਨੇ ਕਈ ਕਾਰਨ ਦੱਸੇ ਹਨ। ਬੱਚਿਆਂ ਦੀ ਗਰਦਨ ਕਾਲੀ ਜਾਂ ਸਰੀਰ ਦੇ ਵੱਖ-ਵੱਖ ਹਿੱਸਿਆ ਦਾ ਕਾਲਾ ਹੋਣਾ ਕਿਹੜੀ ਚੀਜ਼ ਦਾ ਸਕੇਂਤ ਹੈ, ਦੇ ਬਾਰੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਡਾਕਟਰ ਮੁਕੇਸ਼ ਸ਼ਾਰਧਾ ਨੇ ਕਿਹਾ ਕਿ ਗਰਦਨ ਕਾਲੀ ਹੋਣ ਦੇ ਪਿੱਛੇ ਕਈ ਕਾਰਨ ਹਨ। ਅਜਿਹਾ ਉਸ ਸਮੇਂ ਹੁੰਦਾ, ਜਦੋਂ ਅਸੀਂ ਆਪਣੇ ਸਰੀਰ ਦੀ ਸਾਫ਼-ਸਫ਼ਾਈ ਦਾ ਧਿਆਨ ਨਹੀਂ ਰੱਖਦੇ।
ਇਹ ਵੀ ਪੜ੍ਹੋ - Heatwave: ਅਗਲੇ 5 ਦਿਨ ਚੱਲੇਗੀ ਅੱਤ ਦੀ 'ਲੂ', ਮੌਸਮ ਵਿਭਾਗ ਵਲੋਂ ਇਨ੍ਹਾਂ 15 ਸੂਬਿਆਂ 'ਚ ਰੈੱਡ ਅਲਰਟ ਜਾਰੀ
ਸਾਡਾ ਪਹਿਲਾਂ ਕੰਮ ਸਰੀਰ ਨੂੰ ਸਾਫ਼ ਰੱਖਣਾ ਹੈ। ਕੱਛਾਂ ਦੇ ਹੇਠਾਂ ਦੀ ਚਮੜੀ ਦੇ ਕਾਲਾ ਹੋਣ ਦਾ ਕਾਰਨ ਪਸੀਨਾ ਆਉਣਾ ਵੀ ਹੈ। ਅਜਿਹਾ ਉਸ ਸਮੇਂ ਹੁੰਦਾ ਹੈ, ਜਦੋਂ ਸਰੀਰ ਵਿਚ ਮੌਜੂਦ ਗੰਦਲੇ ਪਦਾਰਥ ਪਾਚਨ ਕਿਰਿਆ ਰਾਹੀਂ ਬਾਹਰ ਨਹੀਂ ਆਉਂਦੇ ਤਾਂ ਉਹ ਪਸੀਨੇ ਦੇ ਰੂਪ ਵਿਚ ਬਾਹਰ ਆ ਜਾਂਦੇ ਹਨ। ਸਾਨੂੰ ਸਭ ਤੋਂ ਵੱਧ ਪਸੀਨਾ ਕੱਛਾਂ ਦੇ ਹੇਠਾਂ, ਲੱਤਾਂ ਦੇ ਉਪਰਲੇ ਹਿੱਸੇ ਅਤੇ ਗੋਡਿਆਂ ਦੇ ਪਿੱਛਲੇ ਹਿੱਸੇ ਵਿਚ ਆਉਂਦਾ ਹੈ। ਪਸੀਨਾ ਜਦੋਂ ਇਨ੍ਹਾਂ ਹਿੱਸਿਆ ਵਿਚੋਂ ਬਾਹਰ ਨਹੀਂ ਆਉਂਦਾ ਤਾਂ ਇਹ ਕੱਛਾਂ ਦੇ ਹੇਠਾਂ ਹੋਲੀ-ਹੋਲੀ ਸੁੱਕਣਾ ਸ਼ੁਰੂ ਹੋ ਜਾਂਦਾ ਹੈ, ਜੋ ਇਕ ਕਾਲੀ ਪਰਤ ਦਾ ਰੂਪ ਧਾਰਨ ਕਰਦਾ ਹੈ।
ਇਹ ਵੀ ਪੜ੍ਹੋ - ਦਿੱਲੀ ਦੌਰੇ 'ਤੇ ਤਾਮਿਲਨਾਡੂ ਦੇ ਨਵੇਂ CM ਵਿਜੇ, PM ਮੋਦੀ ਨਾਲ ਹੋ ਸਕਦੀ ਮੁਲਾਕਾਤ

ਡਾਕਟਰ ਨੇ ਕਿਹਾ ਕਿ ਕਿਡਨੀ ਜਦੋਂ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਦੇ ਕੰਮ ਵਿਚ ਅਸਮਰਥ ਹੋ ਜਾਂਦਾ ਹੈ ਤਾਂ ਉਹ ਇਹ ਕੰਮ ਚਮੜੀ ਨੂੰ ਕਰਨਾ ਪੈਦਾ ਹੈ। ਜਦੋਂ ਚਮੜੀ ਵੀ ਅਜਿਹਾ ਕਰਨ ਤੋਂ ਅਮਸਰਥ ਹੁੰਦੀ ਹੈ ਤਾਂ ਉਹ ਹੋਲੀ-ਹੋਲੀ ਉਥੇ ਹੀ ਸੜਨਾ ਸ਼ੁਰੂ ਕਰ ਦਿੰਦੀ ਹੈ, ਜਿਸ ਨਾਲ ਸਰੀਰ ਦੇ ਕਈ ਅੰਗ 5-6 ਮਹੀਨੇ ਤੱਕ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਲੀਵਰ ਜਦੋਂ ਫੈਟੀ ਹੁੰਦਾ ਹੈ ਤਾਂ ਇਸ ਦਾ ਪ੍ਰਭਾਵ ਸਭ ਤੋਂ ਪਹਿਲਾਂ ਚਮੜੀ 'ਤੇ ਪੈਣਾ ਸ਼ੁਰੂ ਹੁੰਦਾ ਹੈ। ਆਯੁਰਵੇਦ ਤਰੀਕੇ ਨਾਲ ਇਸ ਸਮੱਸਿਆ ਤੋਂ ਨਿਜ਼ਾਤ ਕਿਵੇਂ ਪਾ ਸਕਦੇ ਹਾਂ, ਦੇ ਸਵਾਲ ਦਾ ਜਵਾਬ ਦਿੰਦੇ ਹੋਏ ਡਾਕਟਰ ਨੇ ਕਿਹਾ ਕਿ ਇਸ ਦਾ ਇਲਾਜ ਕੋਈ ਵੀ ਆਯੁਰਵੇਦ ਪੇਟ ਤੋਂ ਸ਼ੁਰੂ ਕਰੇਗਾ। ਇਸ ਲਈ ਉਹ ਪਹਿਲਾਂ ਪੇਟ ਅਤੇ ਆਂਤੜੀਆਂ ਨੂੰ ਸਾਫ਼ ਕਰਨ ਦਾ ਕੰਮ ਕਰਨਗੇ। ਦਵਾਈਆਂ ਦੇ ਇਸਤੇਮਾਲ ਨਾਲ ਪੇਟ 2-3 ਵਾਰ ਵਿਚ ਸਾਫ਼ ਹੋ ਜਾਂਦਾ ਹੈ। ਬਾਥਰੂਮ ਨਾਲ ਸਰੀਰ ਦੇ ਕਈ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਅਤੇ ਪਸੀਨੇ ਰਾਹੀਂ ਆਪ ਹੀ ਬਾਹਰ ਆ ਜਾਂਦੇ ਹਨ।
ਇਹ ਵੀ ਪੜ੍ਹੋ - 1 ਕਰੋੜ ਕੈਸ਼, ਹੀਰੇ ਦੀਆਂ 11 ਤੇ ਸੋਨੇ ਦੀਆਂ 42 ਅੰਗੂਠੀਆਂ, ਵਿਚੋਲੇ ਨੂੰ ਸਕਾਰਪੀਓ! ਦਾਜ ਦੀ ਵੀਡੀਓ ਦੇਖ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
