ਬੇਰਹਿਮ ਗੁਆਂਢਣ ਨੇ ਮਿੱਟੀ 'ਚ ਦੱਬ ਕੇ ਮਾਰ ਦਿੱਤੀ ਢਾਈ ਸਾਲਾਂ ਦੀ ਬੱਚੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ

Monday, Nov 29, 2021 - 10:20 AM (IST)

ਬੇਰਹਿਮ ਗੁਆਂਢਣ ਨੇ ਮਿੱਟੀ 'ਚ ਦੱਬ ਕੇ ਮਾਰ ਦਿੱਤੀ ਢਾਈ ਸਾਲਾਂ ਦੀ ਬੱਚੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਢਾਈ ਸਾਲ ਦੀ ਬੱਚੀ ਨੂੰ ਗੁਆਂਢ 'ਚ ਰਹਿਣ ਵਾਲੀ ਜਨਾਨੀ ਨੇ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੇ ਸਰੀਰ ਨੂੰ ਮਿੱਟੀ ਵਿੱਚ ਦਬਾ ਦਿੱਤਾ। ਜਦੋਂ ਪਰਿਵਾਰ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਦੀ ਇਤਲਾਹ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਗੁਆਂਢਣ ਨੇ ਆਪਣਾ ਜ਼ੁਰਮ ਕਬੂਲ ਲਿਆ ਪਰ ਜਦੋਂ ਤੱਕ ਪੁਲਸ ਵਾਰਦਾਤ ਵਾਲੀ ਥਾਂ 'ਤੇ ਬੱਚੀ ਨੂੰ ਬਚਾਉਣ ਜਾਂਦੀ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਮੋਹਾਲੀ ਪੁੱਜੇ 'ਅਰਵਿੰਦ ਕੇਜਰੀਵਾਲ' ਦਾ ਅਧਿਆਪਕਾਂ ਨਾਲ ਵਾਅਦਾ, 'ਸਰਕਾਰ ਆਉਣ 'ਤੇ ਸਭ ਨੂੰ ਪੱਕੇ ਕਰਾਂਗੇ'

ਜਾਣਕਾਰੀ ਦਿੰਦੇ ਹੋਏ ਬੱਚੀ ਦੇ ਦਾਦੇ ਨੇ ਦੱਸਿਆ ਕਿ ਉਹ ਕਿਸੇ ਪ੍ਰੋਗਰਾਮ 'ਤੇ ਗਏ ਹੋਏ ਸਨ। ਪਿੱਛੋਂ ਮੁਲਜ਼ਮ ਜਨਾਨੀ ਜੋ ਪਹਿਲਾਂ ਉਨ੍ਹਾਂ ਦੀ ਗੁਆਂਢਣ ਸੀ ਪਰ ਹੁਣ ਉਸ ਨੇ ਮਕਾਨ ਵੇਚ ਦਿੱਤਾ ਹੈ, ਉਸ ਦੀ ਪੋਤੀ ਨੂੰ ਕਿਧਰੇ ਐਕਟਿਵਾ 'ਤੇ ਲੈ ਗਈ। ਜਦੋਂ ਮੁਲਜ਼ਮ ਜਨਾਨੀ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਉਨ੍ਹਾਂ ਦੀ ਧੀ ਨੂੰ ਨਹੀਂ ਲੈ ਕੇ ਗਈ ਪਰ ਸੀ. ਸੀ. ਟੀ. ਵੀ. ਵਿੱਚ ਉਸ ਦੀ ਰਿਕਾਰਡਿੰਗ ਪੁਲਸ ਨੂੰ ਮਿਲ ਗਈ। ਇਸ ਤੋਂ ਬਾਅਦ ਜਨਾਨੀ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ।

ਇਹ ਵੀ ਪੜ੍ਹੋ : ਪੰਜਾਬ 'ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕੇਜਰੀਵਾਲ ਦਾ ਵੱਡਾ ਐਲਾਨ, ਜਾਣੋ ਕੀ ਕਿਹਾ

ਇਸ ਘਟਨਾ ਸਬੰਧੀ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਨੇ ਕਿਹਾ ਕਿ ਪੁਲਸ ਨੇ ਮੁਲਜ਼ਮ ਜਨਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੁਲਜ਼ਮ ਜਨਾਨੀ ਨੇ ਆਪਣਾ ਜ਼ੁਰਮ ਕਬੂਲ ਲਿਆ। ਉਨ੍ਹਾਂ ਕਿਹਾ ਕਿ ਬੱਚੀ ਦੀ ਲਾਸ਼ ਵੀ ਵਰਦਾਤ ਵਾਲੀ ਥਾਂ ਤੋਂ ਬਰਾਮਦ ਹੋ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News