ਮਾਸੂਮ ਬੱਚੇ ਨਾਲ ਖੇਡ-ਖੇਡ 'ਚ ਵਾਪਰ ਗਿਆ ਭਾਣਾ! ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

Friday, Jul 19, 2024 - 11:25 AM (IST)

ਮਾਸੂਮ ਬੱਚੇ ਨਾਲ ਖੇਡ-ਖੇਡ 'ਚ ਵਾਪਰ ਗਿਆ ਭਾਣਾ! ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

ਖੰਨਾ (ਵਿਪਨ ਭਾਰਦਵਾਜ): ਖੰਨਾ ਦੇ ਲਲਹੇੜੀ ਰੋਡ ਇਲਾਕੇ 'ਚ ਦਰੱਖਤ 'ਤੇ ਚੜ੍ਹ ਕੇ ਜਾਮਣ ਤੋੜ ਰਹੇ 12 ਸਾਲਾ ਬੱਚੇ ਦੀ ਮੌਤ ਹੋ ਗਈ। ਇਹ ਬੱਚਾ ਕਰੀਬ 30 ਫੁੱਟ ਦੀ ਉਚਾਈ ਤੋਂ ਸਿੱਧਾ ਹੇਠਾਂ ਡਿੱਗ ਗਿਆ। ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰਕ ਮੈਂਬਰ ਬੱਚੇ ਨੂੰ ਸਿਵਲ ਹਸਪਤਾਲ ਲੈ ਗਏ। ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ ਤੇ ਕੁਝ ਮਿੰਟਾਂ ਬਾਅਦ ਹੀ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਨੰਦ ਕੁਮਾਰ (12) ਵਾਸੀ ਦਸ਼ਮੇਸ਼ ਨਗਰ, ਲਲਹੇੜੀ ਰੋਡ, ਖੰਨਾ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਦੇ ਉੱਪਰ ਆ ਡਿੱਗਿਆ ਲੋਹੇ ਦਾ ਗੇਟ, ਤੜਫ-ਤੜਫ ਕੇ ਨਿਕਲੀ ਜਾਨ

ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ। ਬੱਚੇ ਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਦੀ ਹਾਲਤ ਦੇਖ ਕੇ ਹੋਰਨਾਂ ਲੋਕਾਂ ਦੀਆਂ ਅੱਖਾਂ 'ਚੋਂ ਵੀ ਹੰਝੂ ਵਹਿਣ ਲੱਗੇ। ਆਨੰਦ ਦੀ ਮਾਂ ਰੋਂਦੀ ਹੋਈ ਇੱਕੋ ਗੱਲ ਦੁਹਰਾ ਰਹੀ ਸੀ 'ਮੇਰੇ ਬੱਚੇ ਨੂੰ ਲੌਟਾ ਦਿਓ...' ਪਰਿਵਾਰ ਵਾਲੇ ਉਸ ਨੂੰ ਦਿਲਾਸਾ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਖੇਤਾਂ ਵਿਚ ਮੋਟਰ ਲੱਗੀ ਹੋਈ ਹੈ। ਉੱਥੇ ਜਾਮੁਣ ਦਾ ਦਰੱਖਤ ਲਾਇਆ ਹੋਇਆ ਹੈ। ਬੱਚੇ ਇਸ ਦਰੱਖਤ ਤੋਂ ਜਾਮੁਣ ਤੋੜਦੇ ਰਹਿੰਦੇ ਹਨ। ਆਨੰਦ ਵੀ ਜਾਮੁਣ ਤੋੜਨ ਲਈ ਘਰੋਂ ਨਿਕਲਿਆ ਅਤੇ ਕਿਸੇ ਨੂੰ ਨਹੀਂ ਦੱਸਿਆ। ਉੱਥੇ ਦਰੱਖਤ ਤੋਂ ਡਿੱਗ ਕੇ ਉਸ ਦੀ ਮੌਤ ਹੋ ਗਈ। ਜਦੋਂ ਬਾਹਰ ਰੌਲਾ ਪੈ ਰਿਹਾ ਸੀ ਕਿ ਬੱਚਾ ਡਿੱਗ ਗਿਆ ਹੈ ਤਾਂ ਉਦੋਂ ਉਨ੍ਹਾਂ ਨੂੰ ਪਤਾ ਲੱਗਿਆ।

ਇਹ ਖ਼ਬਰ ਵੀ ਪੜ੍ਹੋ - ਸਟਡੀ ਵੀਜ਼ਾ 'ਤੇ ਕੈਨੇਡਾ ਗਈ ਸੀ ਪੰਜਾਬੀ ਕੁੜੀ, ਤੀਜੇ ਦਿਨ ਹੀ ਵਾਪਰ ਗਿਆ ਭਾਣਾ (ਵੀਡੀਓ)

ਦੂਜੇ ਪਾਸੇ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਅਮਰਦੀਪ ਕੌਰ ਨੇ ਦੱਸਿਆ ਕਿ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਬਹੁਤ ਨਾਜ਼ੁਕ ਸੀ। ਉਨ੍ਹਾਂ ਨੇ ਆਪਣੇ ਵੱਲੋਂ ਬਹੁਤ ਯਤਨ ਕੀਤੇ। ਪਰ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਬੱਚਾ ਕਰੀਬ 25 ਤੋਂ 30 ਫੁੱਟ ਦੀ ਉਚਾਈ ਤੋਂ ਡਿੱਗਆ। ਜਿਸ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਉਸ ਦੀ ਮੌਤ ਹੋ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News