ਇਨਸਾਨੀਅਤ ਸ਼ਰਮਸਾਰ : ਸਾਢੇ 4 ਸਾਲ ਦੀ ਬਾਲੜੀ ਨਾਲ ਵਿਅਕਤੀ ਵਲੋਂ ਜਬਰ ਜ਼ਨਾਹ ਦੀ ਕੋਸ਼ਿਸ਼
Tuesday, Feb 02, 2021 - 06:55 PM (IST)
![ਇਨਸਾਨੀਅਤ ਸ਼ਰਮਸਾਰ : ਸਾਢੇ 4 ਸਾਲ ਦੀ ਬਾਲੜੀ ਨਾਲ ਵਿਅਕਤੀ ਵਲੋਂ ਜਬਰ ਜ਼ਨਾਹ ਦੀ ਕੋਸ਼ਿਸ਼](https://static.jagbani.com/multimedia/2020_11image_16_42_031630068rapeminor.jpg)
ਟਾਂਡਾ ਉੜਮੜ (ਵਰਿੰਦਰ ਪੰਡਿਤ, ਮੋਮੀ, ਕੁਲਦੀਸ਼) - ਟਾਂਡਾ ਇਲਾਕੇ ਦੇ ਇਕ ਮੁਹੱਲੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਟਾਂਡੇ ਦੇ ਰਹਿਣ ਵਾਲੇ ਇਕ ਵਿਆਕਤੀ ਨੇ ਆਪਣੇ ਹੀ ਮਹੁੱਲੇ ਵਿੱਚ ਰਹਿੰਦੀ ਸਾਢੇ ਚਾਰ ਦੀ ਬਾਲੜੀ ਨਾਲ ਜਬਰ ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਇਹ ਦੁਖਾਂਤ ਬੀਤੀ ਸ਼ਾਮ ਦਾ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਟਾਂਡਾ ਪੁਲਸ ਨੇ ਬੱਚੀ ਦੀ ਮਾਤਾ ਦੇ ਬਿਆਨ ’ਤੇ ਹਰਜੀਤ ਸਿੰਘ ਉਰਫ ਗੋਲਡੀ ਪੁੱਤਰ ਜੋਗਿੰਦਰ ਸਿੰਘ ਖ਼ਿਲਾਫ਼ ਆਈ.ਪੀ.ਸੀ. ਅਤੇ ਪੋਕਸੋ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਮੁਲਜ਼ਮ ਕਾਬੂ ਕਰ ਲਿਆ।
ਬਿਆਨ ਵਿੱਚ ਬੱਚੀ ਦੀ ਮਾਤਾ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਸਦੀ ਬੱਚੀ ਪੀਰ ਦੀ ਦਰਗਾਹ ਨਜ਼ਦੀਕ ਖੇਡਣ ਗਈ ਸੀ। ਘਰ ਨਾ ਆਉਣ ’ਤੇ ਜਦੋਂ ਉਨ੍ਹਾਂ ਨੇ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਖੇਤਾਂ ਵਿੱਚ ਉਸਦੇ ਰੋਣ ਦੀ ਅਵਾਜ਼ ਆਈ। ਆਵਾਜ਼ ਸੁਣਦੇ ਸਾਰ ਜਦੋਂ ਉਹ ਉੱਥੇ ਪਹੁੰਚੇ ਤਾਂ ਉਸਦੀ ਬੇਟੀ ਅਤੇ ਮੁਲਜ਼ਮ ਅਰਦ ਨਗਨ ਹਾਲਤ ਵਿੱਚ ਸਨ। ਉਨ੍ਹਾਂ ਨੂੰ ਦੇਖ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ, ਜਿਸਨੂੰ ਬਾਅਦ ਵਿੱਚ ਕਾਬੂ ਕਰ ਲਿਆ ਗਿਆ। ਬੱਚੀ ਦੀ ਮਾਤਾ ਨੇ ਦੱਸਿਆ ਕਿ ਮੁਲਜ਼ਮ ਨੇ ਉਸਦੀ ਬੱਚੀ ਨਾਲ ਜਬਰ ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।