ਕਾਲ ਬਣ ਕੇ ਆਈ ਕਾਰ ਨੇ 2 ਘਰਾਂ ’ਚ ਪਵਾਏ ਪੈਣ, ਨਾਨਕੇ ਆਏ 5 ਸਾਲਾਂ ਬੱਚੇ ਸਣੇ ਦੋ ਦੀ ਮੌਤ

Sunday, Feb 26, 2023 - 05:51 PM (IST)

ਕਾਲ ਬਣ ਕੇ ਆਈ ਕਾਰ ਨੇ 2 ਘਰਾਂ ’ਚ ਪਵਾਏ ਪੈਣ, ਨਾਨਕੇ ਆਏ 5 ਸਾਲਾਂ ਬੱਚੇ ਸਣੇ ਦੋ ਦੀ ਮੌਤ

ਤਲਵੰਡੀ ਭਾਈ (ਗੁਲਾਟੀ) : ਤਲਵੰਡੀ ਭਾਈ ਤੋਂ ਮੋਗਾ ਰੋਡ ’ਤੇ ਪਿੰਡ ਦਾਰਾਪੁਰ ਵਿਖੇ ਕਾਰ ਦੀ ਲਪੇਟ ਵਿਚ ਆਉਣ ਨਾਲ ਬੱਚੇ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਜਾਇਆ ਗਿਆ ਹੈ। ਜਾਣਕਾਰੀ ਮੁਤਾਬਕ ਤਲਵੰਡੀ ਭਾਈ ਵਾਲੇ ਪਾਸੇ ਆ ਰਹੀ ਇਕ ਕਾਰ ਨੇ ਵੱਖ-ਵੱਖ ਦੋ ਸਾਈਕਲਾਂ ’ਤੇ ਸਵਾਰ ਬੱਚੇ ਸਮੇਤ 3 ਜਣਿਆਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ। 

ਇਹ ਵੀ ਪੜ੍ਹੋ : ਅਜਨਾਲਾ ਝੜਪ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਚੁੱਕਿਆ ਵੱਡਾ ਕਦਮ

ਇਸ ਹਾਦਸੇ ਵਿਚ ਰੂੜ ਸਿੰਘ (64) ਸਾਲ ਪੁੱਤਰ ਭਾਗ ਸਿੰਘ ਵਾਸੀ ਦਾਰਾਪੁਰ, ਬੱਚਾ ਕਰਨਵੀਰ ਸਿੰਘ ਉਮਰ 5 ਸਾਲ ਵਾਸੀ ਕਾਲਾ ਸੰਘਿਆ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਜਰਨੈਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦਾਰਾਪੁਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਫਰੀਦਕੋਟ ਦਾਖ਼ਲ ਕਰਵਾਇਆ ਗਿਆ। ਬੱਚਾ ਕਰਨਵੀਰ ਸਿੰਘ ਆਪਣੇ ਨਾਨਕੇ ਪਿੰਡ ਦਾਰਾਪੁਰ ਆਇਆ ਹੋਇਆ ਸੀ ਅਤੇ ਆਪਣੇ ਨਾਨੇ ਜਰਨੈਲ ਸਿੰਘ ਨਾਲ ਤਲਵੰਡੀ ਭਾਈ ਸਾਈਡ ਨੂੰ ਆ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ। ਪੁਲਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ : ਭਵਾਨੀਗੜ੍ਹ ’ਚ ਦਿਲ ਕੰਬਾਊ ਘਟਨਾ, ਦਿਨ-ਦਿਹਾੜੇ ਘਰ ’ਚ ਦਾਖਲ ਹੋ ਕੇ ਕੁਹਾੜੇ ਨਾਲ ਵੱਢੀ ਜਨਾਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News