ਬਦਲਦਾ ਮੌਸਮ ਬਣਿਆ ਲੋਕਾਂ ਲਈ ਪਰੇਸ਼ਾਨੀ, ਇਨ੍ਹਾਂ ਬਿਮਾਰੀਆਂ ਨੇ ਦਿੱਤੀ ਦਸਤਕ

Monday, Jun 26, 2023 - 05:05 PM (IST)

ਬਦਲਦਾ ਮੌਸਮ ਬਣਿਆ ਲੋਕਾਂ ਲਈ ਪਰੇਸ਼ਾਨੀ, ਇਨ੍ਹਾਂ ਬਿਮਾਰੀਆਂ ਨੇ ਦਿੱਤੀ ਦਸਤਕ

ਜਲੰਧਰ (ਸ਼ੋਰੀ) : ਜਿਵੇਂ-ਜਿਵੇਂ ਮੌਸਮ ’ਚ ਬਦਲਾਅ ਹੋ ਰਿਹਾ ਹੈ ਉਵੇਂ ਹੀ ਮਹਾਨਗਰ ਅਤੇ ਆਲੇ-ਦੁਆਲੇ ਦੇ ਦਿਹਾਤੀ ਇਲਾਕਿਆਂ ’ਚ ਲੋਕਾਂ ਨੂੰ ਗਰਮੀ ’ਚ ਸਭ ਤੋਂ ਵਧ ਪੇਟ ਦੀ ਸਮੱਸਿਆ ਪ੍ਰੇਸ਼ਾਨ ਕਰ ਰਹੀ ਹੈ। ਖਰਾਬ ਖਾਣ-ਪੀਣ, ਲੂ-ਲੱਗਣ, ਤੇਜ਼ ਧੁੱਪ ਅਤੇ ਗਰਮੀ ਨਾਲ ਉਲਟੀ ਦਸਤ ਦੀ ਸਮੱਸਿਆ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਇਸ ਸੀਜ਼ਨ ’ਚ ਜ਼ਿਆਦਾਤਰ ਲੋਕ ਉਲਟੀ-ਦਸਤ ਤੋਂ ਪਰੇਸ਼ਾਨ ਰਹਿੰਦੇ ਹਨ। ਉਲਟੀ ਅਤੇ ਦਸਤ ਨਾਲ ਸਰੀਰ ’ਚ ਇਕਦਮ ਕਮਜ਼ੋਰੀ ਆ ਜਾਂਦੀ ਹੈ। ਅਜਿਹੇ ’ਚ ਤੁਹਾਨੂੰ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਆਮਤੌਰ ’ਤੇ ਬੈਕਟੀਰੀਆਂ ਜਾਂ ਵਾਇਰਸ ਦੀ ਵਜ੍ਹਾ ਨਾਲ ਇਹ ਸਮੱਸਿਆ ਹੁੰਦੀ ਹੈ। ਕੁਝ ਲੋਕ ਤਾਂ ਇਸ ਬੀਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਦੇਸੀ ਨੁਸਖੇ ਬਿਨਾਂ ਕਿਸੇ ਮਾਹਿਰ ਡਾਕਟਰ ਤੋਂ ਪੁੱਛੇ ਬਿਨਾਂ ਕਰਦੇ ਹਨ। ਜਿਸ ਕਾਰਨ ਮਰੀਜ਼ ਦੀ ਜਾਨ ਖਤਰੇ ’ਚ ਵੀ ਪੈ ਜਾਂਦੀ ਹੈ, ਅਜਿਹੇ ਮਰੀਜ਼ਾਂ ਨੂੰ ਸਾਵਧਾਨੀ ਨਾਲ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਸਿਵਲ ਹਸਪਤਾਲ ’ਚ ਇਨ੍ਹੀਂ ਦਿਨੀਂ ਓ. ਪੀ. ਡੀ. ਤੋਂ ਲੈ ਕੇ ਐਮਰਜੈਂਸੀ ਵਾਰਡ ’ਚ ਰੋਜ਼ਾਨਾ 20 ਤੋਂ ਲੈ ਕੇ 30 ਤੱਕ ਅਜਿਹੇ ਮਰੀਜ਼ ਆ ਰਹੇ ਹਨ ਅਤੇ ਸਾਰੇ ਠੀਕ ਹੋ ਕੇ ਵਾਪਸ ਘਰਾਂ ਨੂੰ ਜਾ ਰਹੇ ਹਨ।

ਇਹ ਵੀ ਪੜ੍ਹੋ : ਕੋਈ ਚਾਲ ਤਾਂ ਨਹੀਂ ਨਵੇਂ ਜਥੇਦਾਰ ਦੀ ਨਿਯੁਕਤੀ : ਢੀਂਡਸਾ

ਇਹ ਲੱਛਣ ਹੋਣ ਤੁਰੰਤ ਜਾਓ ਨੇੜੇ ਦੇ ਸਰਕਾਰੀ ਹਸਪਤਾਲ
ਜੇਕਰ ਤੁਹਾਡਾ ਪੇਟ ਦਰਦ ਹੋ ਰਿਹਾ ਹੈ ਅਤੇ ਬੁਖਾਰ ਜਾ ਨਹੀਂ ਰਿਹਾ। ਤੇਜ ਉਲਟੀ ਆਉਣਾ, ਭੁੱਖ ਨਾ ਲੱਗਣਾ, ਪੇਟ ’ਚ ਗੜਬੜ ਹੋਣਾ, ਹੱਥਾਂ ਪੈਰਾਂ ’ਚ ਦਰਦ ਅਤੇ ਸਿਰ ਦਰਦ ਆਦਿ ਲੱਛਣ ਦਿਖਣ ਤਾਂ ਤੁਸੀਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜ਼ਰੂਰ ਜਾਓ।

ਇਹ ਵੀ ਪੜ੍ਹੋ : 2000 ਦਾ ਨੋਟ ਲੋਕਾਂ ਲਈ ਬਣਿਆ ਮੁਸੀਬਤ, ਪੈਟਰੋਲ ਪੰਪ ’ਤੇ ਲਿਖੀ ਸੂਚਨਾ ਬਣੀ ਚਰਚਾ ਦਾ ਵਿਸ਼ਾ

ਸਿਵਲ ਹਸਪਤਾਲ ’ਚ ਹੈ ਇਸਦਾ ਪੂਰਾ ਇਲਾਜ : ਡਾ. ਸੁਰਜੀਤ ਸਿੰਘ
ਉਥੇ ਹੀ ਸਿਵਲ ਹਸਪਤਾਲ ’ਚ ਤਾਇਨਾਤ ਸੀਨੀਅਰ ਮੈਡੀਕਲ ਆਫਿਸਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਉਲਟੀ, ਦਸਤ ਦੇ ਮਰੀਜ਼ਾਂ ਦਾ ਸਿਵਲ ਹਸਪਤਾਲ ’ਚ ਪੂਰਾ ਇਲਾਜ ਮੁਹੱਈਆ ਹੈ, ਅਜਿਹੇ ਮਰੀਜ਼ਾਂ ਨੂੰ ਗਲੂਕੋਜ਼, ਟੀਕੇ ਅਤੇ ਦਵਾਈਆਂ ਦੇ ਕੇ ਠੀਕ ਕੀਤਾ ਜਾਂਦਾ ਹੈ। ਦਰਅਸਲ ਦਸਤ ਲਗਾਤਾਰ ਹੋਣ ਦੇ ਕਾਰਨ ਮਰੀਜ਼ ਦੇ ਸਰੀਰ ’ਚ ਪਾਣੀ ਦੀ ਕਮੀ ਹੋ ਜਾਂਦੀ ਹੈ ਜੋਕਿ ਖਤਰਨਾਕ ਹੈ। ਪਰ ਘਬਰਾਉਣ ਦੀ ਲੋੜ ਨਹੀਂ, ਹਸਪਤਾਲ ’ਚ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਨੂੰ ਜਲਦੀ ਇਲਾਜ ਕਰਕੇ ਤੰਦਰੁਸਤ ਕਰ ਦੇਵੇਗੀ।

PunjabKesari

ਲੋਕਾਂ ਨੂੰ ਇਸ ਮੌਸਮ ’ਚ ਬਿਨਾਂ ਢੱਕੇ ਖਾਣ-ਪੀਣ ਦਾ ਸਮਾਨ ਬਿਲਕੁਲ ਨਹੀਂ ਖਾਣਾ ਚਾਹੀਦਾ, ਫਰੂਟ, ਸਬਜ਼ੀ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਹੀ ਖਾਓ, ਮੁੱਖ ਤੌਰ ’ਤੇ ਸਾਫ ਪਾਣੀ ਹੀ ਪੀਓ, ਬਾਹਰ ਦੇ ਖਾਣੇ ਤੋਂ ਪ੍ਰਹੇਜ਼ ਕਰ ਘਰ ਦਾ ਖਾਣਾ ਹੀ ਖਾਓ।

ਇਹ ਵੀ ਪੜ੍ਹੋ : ਐਕਸ਼ਨ ’ਚ ਟਰਾਂਸਪੋਰਟ ਵਿਭਾਗ, ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਂਦੇ ਤਿੰਨ ਕੰਡਕਟਰ ਕਾਬੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

Anuradha

Content Editor

Related News