ਪੰਜਾਬ ''ਚ ਸਕੂਲ ਖੁੱਲਣ ਦਾ ਬਦਲਿਆ ਸਮਾਂ

01/20/2020 11:02:00 PM

ਬਾਬਾ ਬਕਾਲਾ ਸਾਹਿਬ,(ਰਾਕੇਸ਼)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ 21 ਜਨਵਰੀ ਤੋਂ ਸਵੇਰੇ 9:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਧੁੰਦ ਅਤੇ ਬਾਰਿਸ਼ਾਂ ਕਾਰਣ ਵਧੇ ਸਰਦੀ ਦੇ ਪ੍ਰਕੋਪ ਨੂੰ ਮੁੱਖ ਰੱਖਦਿਆਂ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ 10:00 ਵਜੇ ਕੀਤਾ ਗਿਆ ਸੀ, ਜੋ ਕਿ 15 ਜਨਵਰੀ ਤੱਕ ਸੀਮਤ ਸੀ। ਉਸ ਤੋਂ ਬਾਅਦ ਇਹ ਸਮਾਂ 19 ਤਰੀਕ ਤੱਕ ਵਧਾ ਦਿੱਤਾ ਗਿਆ ਸੀ ਪਰ ਹੁਣ ਸਕੂਲਾਂ ਦਾ ਸਮਾਂ ਸਵੇਰੇ 9:00 ਵਜੇ ਖੁੱਲ੍ਹਣ ਦਾ ਨਿਰਧਾਰਿਤ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।


Related News