ਡਰਗਸ ਮਾਮਲਾ : ਸਾਬਕਾ ਮੰਤਰੀ ਸਵਰਨ ਸਿੰਘ ਤੇ ਉਸ ਦੇ ਬੇਟੇ ਦਮਨਵੀਰ ਸਿੰਘ ਦੀ ਜ਼ਮਾਨਤ ਪਟੀਸ਼ਨ ਰੱਦ

Thursday, Dec 07, 2017 - 12:10 AM (IST)

ਡਰਗਸ ਮਾਮਲਾ : ਸਾਬਕਾ ਮੰਤਰੀ ਸਵਰਨ ਸਿੰਘ ਤੇ ਉਸ ਦੇ ਬੇਟੇ ਦਮਨਵੀਰ ਸਿੰਘ ਦੀ ਜ਼ਮਾਨਤ ਪਟੀਸ਼ਨ ਰੱਦ

ਚੰਡੀਗੜ੍ਹ(ਕੁਲਦੀਪ)-ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਅੱਜ ਪੰਜਾਬ ਦੇ ਸਾਬਕਾ ਜੇਲ ਮੰਤਰੀ ਸਰਵਨ ਸਿੰਘ ਫਿਲੌਰ ਸਮੇਤ ਕੁਲ ਸੱਤ ਮਲਜ਼ਮਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ ।  
ਫਿਲੌਰ ਅਤੇ ਹੋਰ ਮੁਲਜ਼ਮਾਂ ਨੂੰ ਈ. ਡੀ. ਵਲੋਂ ਬਹੁਕਰੋੜੀ ਅੰਤਰਰਾਸ਼ਟਰੀ ਡਰੱਗ ਤਸਕਰੀ ਕੇਸ ਨਾਲ ਜੁੜੀ ਇਕ ਸਪਲੀਮੈਂਟਰੀ ਸ਼ਿਕਾਇਤ ਤਹਿਤ ਮਨੀ ਲਾਂਡਰਿੰਗ ਕੇਸ ਵਿਚ ਨਾਮਜ਼ਦ ਕੀਤਾ ਗਿਆ ਸੀ । ਉਸ ਕੇਸ ਵਿਚ ਅਦਾਲਤ ਵਲੋਂ ਅਕਾਲੀ-ਭਾਜਪਾ ਸਰਕਾਰ ਦੇ ਸਾਬਕਾ ਜੇਲ ਮੰਤਰੀ ਸਰਵਨ ਸਿੰਘ ਫਿਲੌਰ ਅਤੇ ਹੋਰ ਮੁਲਜ਼ਮਾਂ ਨੂੰ ਨੋਟਿਸ ਭੇਜ ਕਰ ਅਦਾਲਤ ਵਿਚ ਪੇਸ਼ ਹੋਣ ਨੂੰ ਕਿਹਾ ਗਿਆ ਸੀ । ਅਦਾਲਤ ਵਿਚ ਪੇਸ਼ ਹੋਣ ਦੀ ਬਜਾਏ ਮੁਲਜ਼ਮਾਂ ਸਰਵਨ ਸਿੰਘ ਫਿਲੌਰ, ਉਨ੍ਹਾਂ ਦੇ ਬੇਟੇ ਦਮਨਬੀਰ ਸਿੰਘ  ਫਿਲੌਰ, ਅਕਾਲੀ-ਭਾਜਪਾ ਸਰਕਾਰ ਦੇ ਸਾਬਕਾ ਚੀਫ ਪਾਰਲੀਮਾਨੀ ਸਕੱਤਰ ਅਵਿਨਾਸ਼ ਚੰਦਰ, ਸਚਿਨ ਸਰਦਾਨਾ ਨਿਵਾਸੀ ਭਿਵਾਨੀ, ਸੁਸ਼ੀਲ ਕੁਮਾਰ ਸਰਦਾਨਾ ਨਿਵਾਸੀ ਭਿਵਾਨੀ, ਕੈਲਾਸ਼ ਸਰਦਾਨਾ, ਰਸ਼ਮੀ ਸਰਦਾਨਾ ਦੇ ਨਾਮ ਸ਼ਾਮਿਲ ਹਨ ਨੇ ਆਪਣੇ ਵਕੀਲਾਂ ਦੇ ਮਾਧਿਅਮ ਨਾਲ ਆਪਣੀ ਜ਼ਮਾਨਤ ਅਰਜ਼ੀ ਦਰਜ਼ ਕਰ ਦਿੱਤੀ ਸਨ ।  
ਈ. ਡੀ. ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਅਤੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਜਗਜੀਤ ਸਿੰਘ ਸਰਾਓ ਵਲੋਂ ਸਾਰੇ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ ਗਿਆ । ਅੱਜ ਸਾਰੇ ਮੁਲਜ਼ਮਾਂ ਦੀਆਂ ਜਮਾਨਤਾਂ ਅਦਾਲਤ ਵਲੋਂ ਰੱਦ ਕਰ ਦਿੱਤੀਆਂ ਗਈਆਂ ।


Related News