ਵੱਡੀ ਵਾਰਦਾਤ : ਐਕਟਿਵਾ ਦੀ ਟੱਕਰ ਦਾ ਬਦਲਾ ਲੈਣ ਲਈ ਰਾਸਤੇ 'ਚ ਰੋਕ ਨੌਜਵਾਨ ਦਾ ਵੱਢਿਆ ਗਲਾ
Friday, Sep 18, 2020 - 03:45 PM (IST)
ਚੰਡੀਗੜ੍ਹ (ਸੁਸ਼ੀਲ) : ਐਕਟਿਵਾ ਨਾਲ ਟੱਕਰ ਤੋਂ ਬਾਅਦ ਹੋਈ ਬਹਿਸ ਦਾ ਬਦਲਾ ਲੈਣ ਲਈ ਕੁਝ ਨੌਜਵਾਨ ਡੱਡੂਮਾਜਰਾ 'ਚ ਕੰਮਿਊਨਿਟੀ ਸੈਂਟਰ ਦੇ ਪਿੱਛੇ ਇਕ ਨੌਜਵਾਨ ਦੀ ਗਰਦਨ ਵਿਚ ਚਾਕੂ ਮਾਰ ਕੇ ਫਰਾਰ ਹੋ ਗਏ। ਲਹੂ-ਲੁਹਾਨ ਹਾਲਾਤ 'ਚ ਉਸ ਦੇ ਦੋ ਸਾਥੀ ਉਸ ਨੂੰ ਸੈਕਟਰ-16 ਜਨਰਲ ਹਸਪਤਾਲ ਵਿਚ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੀ ਪਛਾਣ ਡੱਡੂਮਾਜਰਾ ਨਿਵਾਸੀ 19 ਸਾਲਾ ਕਰਨ ਦੇ ਰੂਪ ਵਿਚ ਹੋਈ। ਚਸ਼ਮਦੀਦ ਸੰਜੂ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਬਾਰੇ ਦੱਸਿਆ ਤਾਂ ਪੁਲਸ ਨੇ ਉਸ ਦੀ ਅਤੇ ਉਸਦੇ ਦੋਸਤ ਰਵੀ ਦੀ ਸਾਰੀ ਰਾਤ ਮਾਰਕੁੱਟ ਕੀਤੀ। ਸੰਜੂ ਨੇ ਆਪਣੇ ਸਰੀਰ 'ਤੇ ਲੱਗੇ ਸੱਟ ਦੇ ਨਿਸ਼ਾਨ ਵੀ ਦਿਖਾਏ, ਉੱਥੇ ਹੀ ਮਲੋਆ ਥਾਣਾ ਪੁਲਸ ਨੇ ਹਮਲਾਵਰ ਰਮਨ ਚੱਢਾ, ਹਰਸ਼, ਗੋਰੂ ਅਤੇ ਹੋਰ ਨੌਜਵਾਨਾਂ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਹਮਲਾਵਰ ਨੌਜਵਾਨਾਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ : ਖੇਤੀ ਆਰਡੀਨੈਂਸ ਪਾਸ ਹੋਣ 'ਤੇ ਸੰਨੀ ਦਿਓਲ ਦਾ ਟਵੀਟ, ਕਹੀ ਇਹ ਵੱਡੀ ਗੱਲ
ਪੁਲਸ ਨੇ ਮ੍ਰਿਤਕ ਦੇ ਦੋਸਤਾਂ ਨੂੰ ਕੁੱਟਿਆ, ਲੋਕਾਂ ਨੇ ਕੀਤੀ ਨਾਅਰੇਬਾਜ਼ੀ
ਡੱਡੂਮਾਜਰਾ ਨਿਵਾਸੀ ਕਰਨ ਨੂੰ ਫੋਨ ਆਇਆ ਸੀ। ਇਸ ਤੋਂ ਬਾਅਦ ਉਹ ਐਕਟਿਵਾ ਲੈ ਕੇ ਆਪਣੇ ਦੋਸਤ ਰਵੀ ਅਤੇ ਸੰਜੂ ਨਾਲ ਕੰਮਿਊਨਿਟੀ ਸੈਂਟਰ ਦੇ ਪਿੱਛੇ ਗਿਆ। ਉੱਥੇ ਤਿੰਨ ਨੌਜਵਾਨਾਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਨੌਜਵਾਨਾਂ ਨੇ ਗੱਡੀ 'ਚੋਂ ਤਲਵਾਰ ਅਤੇ ਚਾਕੂ ਕੱਢ ਕੇ ਕਰਨ 'ਤੇ ਹਮਲਾ ਕਰ ਦਿੱਤਾ। ਰਵੀ ਅਤੇ ਸੰਜੂ ਡਰ ਦੇ ਮਾਰੇ ਭੱਜ ਗਏ। ਨੌਜਵਾਨਾਂ ਨੇ ਕਰਨ ਦੀ ਗਰਦਨ ਵਿਚ ਚਾਕੂ ਮਾਰ ਦਿੱਤਾ ਅਤੇ ਫਰਾਰ ਹੋ ਗਏ। ਰਵੀ ਅਤੇ ਸੰਜੂ ਨੇ ਗੱਡੀ 'ਚ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਕਰਨ ਦੇ ਕਤਲ ਤੋਂ ਬਾਅਦ ਲੋਕਾਂ ਨੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਲੋਕਾਂ ਕਿਹਾ ਕਿ ਇਕ ਤਾਂ ਕਰਨ ਦਾ ਕਤਲ ਹੋਇਆ ਅਤੇ ਉੱਤੋਂ ਉਸ ਦੇ ਦੋਸਤ ਸੰਜੂ ਅਤੇ ਰਵੀ ਦੀ ਪੁਲਸ ਨੇ ਮਾਰਕੁੱਟ ਕਰ ਦਿੱਤੀ। ਪੁਲਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਸੀ, ਉੱਥੇ ਹੀ ਵਾਰਸਾਂ ਨੇ ਕਿਹਾ ਕਿ ਜਦੋਂ ਤੱਕ ਕਾਤਲ ਨਹੀਂ ਫੜੇ ਜਾਂਦੇ, ਤਦ ਤੱਕ ਉਹ ਬੇਟੇ ਦਾ ਸਸਕਾਰ ਨਹੀਂ ਕਰਨਗੇ।
ਇਹ ਵੀ ਪੜ੍ਹੋ : ਪਾਵਨ ਸਰੂਪਾਂ ਦੇ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਈ ਲੌਂਗੋਵਾਲ ਨੂੰ ਸੁਣਾਈ ਧਾਰਮਿਕ ਸਜ਼ਾ