ਪੰਜਾਬ ਤੋਂ ਬਾਅਦ ਚੰਡੀਗੜ੍ਹ ਵੀ 31 ਮਾਰਚ ਤੱਕ ਲੌਕ ਡਾਊਨ

Sunday, Mar 22, 2020 - 06:21 PM (IST)

ਪੰਜਾਬ ਤੋਂ ਬਾਅਦ ਚੰਡੀਗੜ੍ਹ ਵੀ 31 ਮਾਰਚ ਤੱਕ ਲੌਕ ਡਾਊਨ

ਚੰਡੀਗੜ੍ਹ—ਪੂਰੀ ਦੁਨੀਆ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਜਿਸ ਦਾ ਅਸਰ ਭਾਰਤ 'ਚ ਵੀ ਵੱਧਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ 'ਜਨਤਾ ਕਰਫਿਊ' ਦਾ ਐਲਾਨ ਕੀਤਾ ਜਾ ਗਿਆ ਸੀ, ਜਿਸ ਦਾ ਲੋਕਾਂ ਵੱਲੋਂ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। ਹੁਣ ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਪ੍ਰਸ਼ਾਸ਼ਨ ਵੱਲੋਂ ਚੰਡੀਗੜ੍ਹ ਵੀ 31 ਮਾਰਚ ਤੱਕ ਲੌਕਡਾਊਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ 31 ਮਾਰਚ ਤੱਕ ਲੌਕਡਾਊਨ ਕਰਨ ਦਾ ਫੈਸਲਾ ਕੀਤਾ ਸੀ।

ਇਹ ਵੀ ਪੜ੍ਹੋ:  ਮੁੱਖ ਮੰਤਰੀ ਵਲੋਂ ਪੰਜਾਬ 31 ਮਾਰਚ ਤਕ 'ਲੌਕ ਡਾਊਨ', ਇਹ ਸਹੂਲਤਾਂ ਰਹਿਣਗੀਆਂ ਜਾਰੀ

ਚੰਡੀਗੜ੍ਹ 'ਚੋਂ 'ਜਨਤਾ ਕਰਫਿਊ' ਦਾ ਅਸਰ—
ਭਾਰਤ 'ਚ ਕੋਰੋਨਾਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤੇ 'ਜਨਤਾ ਕਰਫਿਊ' ਦਾ ਅੱਜ ਮੋਹਾਲੀ ਅਤੇ ਚੰਡੀਗੜ੍ਹ ਦੇ ਲੋਕਾਂ ਨੇ ਪੂਰੀ ਤਰ੍ਹਾਂ ਸਮਰਥਨ ਦਿੱਤਾ ਅਤੇ ਆਪਣੇ ਆਪ ਨੂੰ ਘਰਾਂ ਲੌਕਡਾਊਨ ਕੀਤਾ। ਜਨਤਾ ਕਰਫਿਊ ਕਾਰਨ ਅੱਜ ਮੋਹਾਲੀ-ਚੰਡੀਗੜ੍ਹ ਦੀਆਂ ਸੜਕਾਂ ਅਤੇ ਬਾਜ਼ਾਰ 'ਚ ਸਾਰੇ ਪਾਸੇ ਸੁੰਨ ਛਾਈ ਹੋਈ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਬੱਸਾਂ ਦੀ ਆਵਾਜਾਈ ਬੰਦ ਦੇ ਨਾਲ ਸੜਕਾਂ 'ਤੇ ਕੋਈ ਵੀ ਗੱਡੀ, ਸਕੂਟਰ ਜਾਂ ਮੋਟਰ ਸਾਈਕਲ ਨਹੀਂ ਦੇਖਿਆ ਗਿਆ। ਅਜਿਹੀ ਸਥਿਤੀ 'ਚ ਪੁਲਸ ਅਤੇ ਮੈਡੀਕਲ ਲੋਕ ਹੀ ਆਪਣੀ ਸੇਵਾਵਾਂ ਦੇ ਰਹੇ ਹਨ ਅਤੇ ਪੱਤਰਕਾਰ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਖਬਰਾਂ ਚੈਨਲਾਂ ਰਾਹੀਂ ਲੋਕਾਂ ਤੱਕ ਪਹੁੰਚਾ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ : ਨਵਾਂਸ਼ਹਿਰ ਦੇ 7 ਹੋਰ ਮਰੀਜ਼ ਆਏ ਪਾਜ਼ੇਟਿਵ

ਚੰਡੀਗੜ੍ਹ-ਮੋਹਾਲੀ 'ਚ ਸਾਹਮਣੇ ਆਏ ਕੋਰੋਨਾ ਦੇ ਕਈ ਮਾਮਲੇ—
ਤਾਜ਼ਾ ਮਿਲੇ ਅੰਕੜਿਆ ਮੁਤਾਬਕ ਭਾਰਤ 'ਚ 341 ਕੋਰੋਨਾਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ-ਕਸ਼ਮੀਰ ਦੀ ਗੱਲ ਕਰੀਏ ਤਾਂ ਇਨ੍ਹਾਂ ਸਾਰਿਆਂ 'ਚ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਪੰਜਾਬ ਦੇ ਮੋਹਾਲੀ ਅਤੇ ਚੰਡੀਗੜ੍ਹ ਤੋਂ ਸਾਹਮਣੇ ਆ ਰਹੇ ਹਨ। ਦਰਅਸਲ ਇਸ ਦਾ ਕਾਰਨ ਇਹ ਹੈ ਕਿ ਇੱਥੇ ਸਭ ਤੋਂ ਜ਼ਿਆਦਾ ਐੱਨਆਰਆਈ ਲੋਕ ਰਹਿੰਦੇ ਹਨ ਪਰ ਇੱਥੇ ਉਹ ਲੋਕ ਵੀ ਸਭ ਤੋਂ ਜ਼ਿਆਦਾ ਰਹਿੰਦੇ ਹਨ ਜੋ ਕਿ ਇਨ੍ਹਾਂ 4 ਸੂਬਿਆਂ ਦੀਆਂ ਮਸ਼ਹੂਰ ਹਸਤੀਆਂ ਹਨ।

ਇਹ ਬੀਮਾਰੀ ਹਿੰਦੁਸਤਾਨ 'ਚ ਪੈਦਾ ਨਹੀਂ ਹੋਈ ਹੈ ਸਗੋਂ ਬਾਹਰੋਂ ਟ੍ਰੈਵਲ ਕਰਕੇ ਆਈ ਹੈ ਭਾਵ ਕਿ ਮੋਹਾਲੀ ਅਤੇ ਚੰਡੀਗੜ੍ਹ 'ਚ ਐੱਨਆਰਆਈ ਸਭ ਤੋਂ ਜ਼ਿਆਦਾ ਹਨ। ਜੋ ਲੋਕ ਵਿਦੇਸ਼ਾਂ ਤੋਂ ਵਾਪਸ ਪਰਤੇ ਹਨ, ਉਨ੍ਹਾਂ 'ਚ ਯੂ.ਐੱਸ.ਏ, ਕੈਨੇਡਾ, ਇੰਗਲੈਂਡ, ਇਰਾਨ, ਇਟਲੀ ਅਤੇ ਕਈ ਹੋਰ ਦੇਸ਼ਾਂ ਤੋਂ ਆਏ ਹਨ, ਤਾਂ ਉਹ ਹੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਜਾਂ ਫਿਰ ਉਨ੍ਹਾਂ ਦੇ ਸਿੱਧੇ ਸੰਪਰਕ 'ਚ ਜੋ ਲੋਕ ਆਏ ਹਨ, ਉਨ੍ਹਾਂ ਨੂੰ ਹੀ ਕੋਰੋਨਾ ਪਾਜ਼ੀਟਿਵ ਦੱਸਿਆ ਗਿਆ ਹੈ। ਇਸ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਇੱਥੇ ਕੋਰੋਨਾ ਦੇ ਪਾਜ਼ੀਟਿਵ ਜੋ ਲੋਕ ਸਾਹਮਣੇ ਆ ਰਹੇ ਹਨ ਉਹ ਅਮੀਰ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਹੁਣ ਤੱਕ ਕੋਰੋਨਾ ਦਾ ਕੋਈ ਵੀ ਮਾਮਲਾ ਮਿਡਲ ਪਰਿਵਾਰ ਜਾਂ ਲੋਅਰ ਪਰਿਵਾਰ ਤੋਂ ਸਾਹਮਣੇ ਨਹੀਂ ਆਏ ਹਨ।

 


author

Iqbalkaur

Content Editor

Related News