ਸਕੂਲ ਦੀ ਲਇਬ੍ਰੇਰੀ ਲਈ ਪ੍ਰਿੰ. ਗੋਸਲ ਰਚਿਤ ਪੁਸਤਕਾਂ ਭੇਟ

Saturday, Mar 16, 2019 - 04:47 AM (IST)

ਸਕੂਲ ਦੀ ਲਇਬ੍ਰੇਰੀ ਲਈ ਪ੍ਰਿੰ. ਗੋਸਲ ਰਚਿਤ ਪੁਸਤਕਾਂ ਭੇਟ
ਚੰਡੀਗੜ੍ਹ (ਨਿਆਮੀਆਂ)-ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗਡ਼੍ਹ ਵਲੋਂ ਦੇਸ਼-ਵਿਦੇਸ਼ ਵਿਚ ਪੰਜਾਬੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਕੀਤੇ ਗਏ ਉਪਰਾਲਿਆਂ ਤਹਿਤ ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਅੱਜ ਸ਼ਹੀਦ ਬਲਵੀਰ ਸਿੰਘ ਪਬਲਿਕ ਸਕੂਲ ਤਿਊਡ਼ ਵਿਖੇ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ, ਜਿਸ ਲਈ ਪ੍ਰਿੰਸੀਪਲ ਗੋਸਲ ਇਸ ਸਕੂਲ ਵਿਚ ਉਚੇਚੇ ਤੌਰ ’ਤੇ ਪੁੱਜੇ । ਸਕੂਲ ਦੀ ਡਾਇਰੈਕਟਰ ਰਵਿੰਦਰ ਕੌਰ ਨੇ ਪ੍ਰਿੰਸੀਪਲ ਗੋਸਲ ਦਾ ਸਵਾਗਤ ਕਰਦੇ ਹੋਏ ਸਕੂਲ ਵਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਤੇ ਸਕੂਲ ਦੀਆਂ ਪ੍ਰਾਪਤੀਆਂ ਦਾ ਵਰਣਨ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਿੰ. ਗੋਸਲ ਹਿਸਾਬ ਤੇ ਸਾਇੰਸ ਦੇ ਵਿਸ਼ਾ ਮਾਹਿਰ ਹੋਣ ਦੇ ਨਾਲ-ਨਾਲ ਪੰਜਾਬੀ ਵਿਚ ਹੁਣ ਤਕ ਬਾਲ ਪੁਸਤਕਾਂ ਸਮੇਤ 37 ਪੁਸਤਕਾਂ ਲਿਖ ਚੁੱਕੇ ਹਨ। ਇਸ ਮੌਕੇ ਪ੍ਰਿੰ. ਗੋਸਲ ਵਲੋਂ ਆਪਣੀਆਂ ਕਵਿਤਾਵਾਂ ਤੇ ਬਾਲ ਕਹਾਣੀਆਂ ਦੀਆਂ ਬਾਲ ਪੁਸਤਕਾਂ ਬੱਚਿਆਂ ਨੂੰ ਮੁਫ਼ਤ ਵੰਡੀਆਂ ਗਈਆਂ। ਉਨ੍ਹਾਂ ਨੇ ਅਧਿਆਪਕਾਂ ਵਿਚ ਪੰਜਾਬੀ ਪਡ਼੍ਹਨ ਦੀ ਰੁਚੀ ਨੂੰ ਵਧਾਉਣ ਲਈ ਸਕੂਲ ਲਾਇਬ੍ਰੇਰੀ ਲਈ ਗੋਸਲ ਰਚਿਤ ਵੱਡੀਆਂ ਕਿਤਾਬਾਂ ਦਾ ਸੈੱਟ ਵੀ ਸਕੂਲ ਦੀ ਡਾਇਰੈਕਟਰ ਰਵਿੰਦਰ ਕੌਰ ਤੇ ਪ੍ਰਿੰਸੀਪਲ ਨੂੰ ਭੇਟ ਕੀਤਾ। ਇਸ ਮਿਲਣੀ ਵਿਚ ਪ੍ਰਿੰਸੀਪਲ ਗੀਤਾ ਗੋਸਵਾਮੀ, ਵਾਈਸ ਪ੍ਰਿੰਸੀਪਲ ਹਰਦੀਪ ਕੌਰ, ਲਾੲ੍ਰਿਬੇਰੀਅਨ ਸਮੇਤ ਸਾਰੇ ਅਧਿਆਪਕ ਅਤੇ ਚੋਣਵੇਂ 30 ਵਿਦਿਆਰਥੀ ਵੀ ਹਾਜ਼ਰ ਸਨ। ਸਕੂਲ ਮੈਨੇਜਮੈਂਟ ਵਲੋਂ ਪ੍ਰਿੰ. ਗੋਸਲ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ।

Related News