27 ਤੋਂ 30 ਤੱਕ ਚੰਡੀਗੜ੍ਹ ''ਚ ਮਨਾਇਆ ਜਾਏਗਾ ''ਟੂਰਿਜ਼ਮ ਡੇਅ'', ਡਬਲ ਡੈਕਰ ਬੱਸਾਂ ''ਚ ਮਿਲੇਗਾ ਫ੍ਰੀ ਘੁੰਮਣ ਦਾ ਮੌਕਾ

Sunday, Sep 23, 2018 - 02:44 PM (IST)

ਚੰਡੀਗੜ੍ਹ(ਬਿਊਰੋ)— ਚੰਡੀਗੜ੍ਹ ਵਿਚ ਅਗਲੇ ਹਫਤੇ ਤੋਂ ਵਰਲਡ 'ਟੂਰਿਜ਼ਮ ਡੇਅ' 4 ਦਿਨ ਮਨਾਇਆ ਜਾਏਗਾ। ਇਸ ਵਾਰ ਵਰਲਡ ਟੂਰਿਜ਼ਮ ਡੇਅ (27 ਸਤੰਬਰ) ਦੇ ਮੌਕੇ 'ਤੇ ਚੰਡੀਗੜ੍ਹ ਆਉਣ ਵਾਲੇ ਸੈਲਾਨੀਆਂ ਜਾਂ ਫਿਰ ਇੱਥੋਂ ਦੇ ਲੋਕਾਂ ਕੋਲ ਵੀ ਮੌਕਾ ਹੋਵੇਗਾ ਕਿ ਉਹ ਡਬਲ ਡੈਕਰ ਬੱਸ ਵਿਚ ਫ੍ਰੀ ਵਿਚ ਬੈਠ ਕੇ ਚੰਡੀਗੜ੍ਹ ਘੁੰਮ ਸਕਦੇ ਹਨ। ਇਸ ਬੱਸ ਵਿਚ ਘੁੰੰਮਣ ਲਈ ਤੁਹਾਨੂੰ ਸੈਕਟਰ-17 ਸ਼ਿਵਾਲਿਕ ਵਿਊ ਹੋਟਲ ਆਉਣਾ ਹੋਵੇਗਾ, ਇੱਥੋਂ ਹੀ ਇਹ ਬੱਸ ਤੁਹਾਨੂੰ ਇਕ ਤੈਅ ਰੂਟ 'ਤੇ ਘੁੰਮਾਉਣ ਲਈ ਲੈ ਕੇ ਜਾਏਗੀ। ਇਹੀ ਨਹੀਂ ਟੂਰਿਜ਼ਮ ਡੇਅ ਸੈਲੀਬ੍ਰੇਸ਼ਨ ਦੇ ਮੌਕੇ 'ਤੇ ਯਾਤਰੀਆਂ ਨੂੰ 3 ਹੋਟਲਾਂ ਵਿਚ ਖਾਣੇ 'ਤੇ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 27 ਸਤੰਬਰ ਤੋਂ 30 ਸਤੰਬਰ ਤੱਕ ਸੈਕਟਰ-10 ਵਿਚ ਹੋਟਲ ਮਾਊਂਟ ਵਿਊ ਅਤੇ ਸੈਕਟਰ-17 ਦੇ ਸ਼ਿਵਾਲਿਕ ਵਿਊ ਹੋਟਲ ਵਿਚ ਖਾਣੇ 'ਤੇ 25 ਫੀਸਦੀ ਦਾ ਡਿਸਕਾਊਂਟ ਰੱਖਿਆ ਗਿਆ ਹੈ। ਜਦੋਂ ਕਿ ਤੀਜੇ ਹੋਟਲ ਪਾਰਕ ਵਿਊ ਵਿਚ, ਜੋ ਕਿ ਸੈਕਟਰ-24 ਵਿਚ ਹੈ, ਉਥੇ ਸੈਲਾਨੀਆਂ ਲਈ 10 ਫੀਸਦੀ ਡਿਸਕਾਊਂਟ ਖਾਣੇ 'ਤੇ ਹੋਵੇਗਾ।

ਇਨਫਾਰਮੇਸ਼ਨ ਸੈਂਟਰਾਂ ਵਿਚ ਇਨਫਾਰਮੇਸ਼ਨ ਟੈਕਨਾਲੋਜੀ ਦੇ ਕਰਮਚਾਰੀ ਬੈਠਣਗੇ—
ਇਸ ਵਾਰ ਇਸ ਦਿਨ ਨੂੰ ਵਰਲਡ ਟੂਰਿਜ਼ਮ, ਟੂਰਿਜ਼ਮ ਐਂਡ ਡਿਜ਼ੀਟਲ ਟਰਾਂਸਫਾਰਮੇਸ਼ਨ ਦੀ ਥੀਮ 'ਤੇ ਮਨਾਇਆ ਜਾਏਗਾ। ਇਸ ਦੇ ਲਈ ਸੈਰ-ਸਪਾਟਾ ਵਿਭਾਗ ਦੇ ਵੱਖ-ਵੱਖ ਥਾਵਾਂ 'ਤੇ ਮੌਜੂਦ ਇਨਫਾਰਮੇਸ਼ਨ ਸੈਂਟਰਾਂ ਵਿਚ ਪ੍ਰਸ਼ਾਸਨ ਦੇ ਆਈ.ਟੀ. ਡਿਪਾਰਟਮੈਂਟ ਅਤੇ ਈ-ਸੰਪਰਕ ਸੈਂਟਰਾਂ ਤੋਂ ਵੀ ਕਰਮਚਾਰੀਆਂ ਨੂੰ ਬਿਠਾਇਆ ਜਾਏਗਾ, ਜੋ ਕਿ ਇਨ੍ਹਾਂ ਸੈਂਟਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਯੂਟੀ ਚੰਡੀਗੜ੍ਹ ਵਿਚ ਡਿਜ਼ੀਟਲਾਈਜੇਸ਼ਨ ਨੂੰ ਲੈ ਕੇ ਹੋਏ ਕੰਮ ਨੂੰ ਲੈ ਕੇ ਜਾਣਕਾਰੀ ਦੇਣਗੇ।

ਪੰਜਾਬੀ ਅਤੇ ਬਾਲੀਵੁੱਡ ਮਿਊਜ਼ਿਕ ਨਾਈਟ—
27 ਸਤੰਬਰ ਦੀ ਸਵੇਰ ਨੂੰ ਰਨ ਫਾਰ ਟੂਰਿਜ਼ਮ, ਰੇਲਵੇ ਸਟੇਸ਼ਨ ਅਤੇ ਹਵਾਈ ਅੱਡਿਆਂ 'ਤੇ ਵਿਦਿਆਰਥੀ ਇੱਥੇ ਆਉਣ ਵਾਲੇ ਸੈਲਾਨੀਆਂ ਦਾ ਫੁੱਲ ਦੇ ਕੇ ਸਵਾਗਤ ਕਰਨਗੇ।
28 ਸਤੰਬਰ ਦੀ ਸਵੇਰ ਕਵਿੱਜ਼ ਮੁਕਾਬਲੇ ਮਿਊਜ਼ੀਅਮ ਐਂਡ ਆਰਟ ਗੈਲਰੀ ਸੈਕਟਰ-10 ਵਿਚ ਕਰਵਾਏ ਜਾਣਗੇ।
29 ਸਤੰਬਰ ਨੂੰ ਪੇਂਟਿੰਗ ਮੁਕਾਬਲੇ ਪਿਠਰੇ ਜੇਨਰੇ ਮਿਊਜ਼ੀਅਮ ਵਿਚ ਕਰਵਾਏ ਜਾਣਗੇ ਅਤੇ ਕੋਰ ਬੀ ਦੀ ਪੰਜਾਬੀ ਮਿਊਜ਼ੀਕਲ ਨਾਈਟ ਸੈਕਟਰ-42 ਦੀ ਨਿਊ ਲੇਕ 'ਤੇ ਹੋਵੇਗੀ।
30 ਸਤੰਬਰ ਨੂੰ ਮੁਹੰਮਦ ਇਰਫਾਨ ਦੀ ਪਰਫਾਰਮੈਂਸ ਹੋਵੇਗੀ।


Related News