ਮਾਸੂਮ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ETT ਅਧਿਆਪਕ ਖ਼ਿਲਾਫ਼ ਕੇਸ ਦਰਜ

Saturday, Oct 08, 2022 - 04:56 AM (IST)

ਮਾਸੂਮ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ETT ਅਧਿਆਪਕ ਖ਼ਿਲਾਫ਼ ਕੇਸ ਦਰਜ

ਸਾਹਨੇਵਾਲ (ਜ. ਬ.) : ਥਾਣਾ ਕੂੰਮਕਲਾਂ ਅਧੀਨ ਆਉਂਦੇ ਪਿੰਡ ਹਿਯਾਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਮਾਸੂਮ ਬੱਚੀਆਂ ਨਾਲ ਕਥਿਤ ਅਸ਼ਲੀਲ ਹਰਕਤਾਂ ਕਰਨ ਵਾਲੇ ਈ. ਟੀ. ਟੀ. ਅਧਿਆਪਕ ਖ਼ਿਲਾਫ਼ ਥਾਣਾ ਪੁਲਸ ਨੇ ਪੋਕਸੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਬੀਤੀ 13 ਸਤੰਬਰ ਨੂੰ ਪਿੰਡ ਦੇ ਕੁਝ ਲੋਕਾਂ ਨੇ ਸਕੂਲ ’ਚ ਪਹੁੰਚ ਕੇ ਉਕਤ ਅਧਿਆਪਕ ਦੀ ਕੁੱਟਮਾਰ ਕਰਦਿਆਂ ਦੋਸ਼ ਲਗਾਏ ਸਨ ਕਿ ਉਹ ਸਕੂਲ ’ਚ ਪੜ੍ਹਨ ਵਾਲੀਆਂ ਮਾਸੂਮ ਬੱਚੀਆਂ ਨਾਲ ਜਿੱਥੇ ਅਸ਼ਲੀਲ ਗੱਲਾਂ ਕਰਦਾ ਹੈ, ਉੱਥੇ ਉਨ੍ਹਾਂ ਨਾਲ ਛੇੜਛਾੜ ਵੀ ਕਰਦਾ ਹੈ।

ਇਹ ਵੀ ਪੜ੍ਹੋ : ...ਤੇ ਹੁਣ 9 ਸਾਲਾ ਬੱਚੇ ਨੇ ਮੁਕੇਰੀਆਂ ਦੇ ਇਸ ਗੁਰਦੁਆਰਾ ਸਾਹਿਬ ’ਚ ਕੀਤੀ ਬੇਅਦਬੀ, ਮਾਮਲਾ ਦਰਜ

ਮਾਮਲਾ ਗੰਭੀਰ ਹੋਣ ਤੋਂ ਬਾਅਦ ਥਾਣਾ ਕੂੰਮਕਲਾਂ ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਉਕਤ ਅਧਿਆਪਕ ਨੂੰ ਹਿਰਾਸਤ ’ਚ ਲੈ ਕੇ ਜਾਂਚ ਸ਼ੁਰੂ ਕੀਤੀ ਸੀ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਦੀ ਟੀਮ ਵੱਲੋਂ ਵੀ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਜਾਂਚ ਕੀਤੀ ਜਾ ਰਹੀ ਸੀ। ਲਗਭਗ ਇਕ ਮਹੀਨੇ ਦੀ ਜਾਂਚ ਤੋਂ ਬਾਅਦ ਥਾਣਾ ਪੁਲਸ ਨੇ ਈ. ਟੀ. ਟੀ. ਅਧਿਆਪਕ ਅਮਨਦੀਪ ਸਿੰਘ ਵਾਸੀ ਪ੍ਰੇਮ ਨਗਰ ਕੋਟਕਪੁਰਾ (ਫਰੀਦਕੋਟ) ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮਾਂ ਦੇ ਬੱਚੇ ਪੇਪਰਾਂ ’ਚੋਂ ਨੰਬਰ ਘੱਟ ਆਉਣ ’ਤੇ ਨਹੀਂ ਪਹੁੰਚੇ ਘਰ, ਕੈਂਟ ਪੁਲਸ ਨੇ 2 ਘੰਟਿਆਂ ’ਚ ਲੱਭੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News