ਲੋਹੜੀ ਦੇ ਹਿਸਾਬ ਨੂੰ ਲੈ ਕੇ ਚੌਕੀ ਇੰਚਾਰਜ ਨੇ ਮੁਲਾਜ਼ਮਾਂ ਨੂੰ ਕਹੇ ਅਪਸ਼ਬਦ, ਆਡੀਓ ਵਾਇਰਲ
Tuesday, Jan 16, 2018 - 06:45 PM (IST)

ਜਲੰਧਰ/ਲਾਂਬੜਾ(ਅਰੁਣ)— ਲੋਹੜੀ ਦੇ ਹਿਸਾਬ-ਕਿਤਾਬ ਨੂੰ ਲੈ ਕੇ ਮੰਡ (ਲਾਬੜਾ) ਦੇ ਏ. ਐੱਸ. ਆਈ. ਵੱਲੋਂ ਮੁਲਾਜ਼ਮਾਂ ਨੂੰ ਜਾਤੀ ਸੂਚਕ ਕਹਿਣ ਦਾ ਮਾਮਲਾ ਸਾਹਮਣਾ ਹੈ, ਜਿਸ ਦੀ ਆਡੀਓ ਵੀ ਵਾਇਰਲ ਹੋ ਰਹੀ ਹੈ। ਪੁਲਸ ਮੁਲਾਜ਼ਮ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਥਾਣਾ ਲਾਂਬੜਾ ਦੀ ਚੌਕੀ ਮੰਡ 'ਚ ਤਾਇਨਾਤ ਹੈ। ਉਨ੍ਹਾਂ ਨੇ ਦੱਸਿਆ ਕਿ ਲੋਹੜੀ ਦੇ ਹਿਸਾਬ-ਕਿਤਾਬ ਨੂੰ ਲੈ ਕੇ ਏ. ਐੱਸ. ਆਈ. ਦਿਲਬਾਗ ਨੇ ਉਨ੍ਹਾਂ ਨੂੰ ਮੋਬਾਇਲ ਫੋਨ ਰਾਹੀ ਕਾਫੀ ਅਪਸ਼ਬਦ ਕਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਹਰਜਿੰਦਰ ਸਿੰਘ ਉਥੇ ਸਿਪਾਹੀ ਦੇ ਤੌਰ 'ਤੇ ਤਾਇਨਾਤ ਹੈ। ਹਰਜਿੰਦਰ ਨੇ ਉਨ੍ਹਾਂ ਨੂੰ ਆਡੀਓ ਸੁਣਾਈ ਹੈ, ਜਿਸ 'ਚ ਏ. ਐੱਸ. ਆਈ. ਦਿਲਬਾਗ ਸਿੰਘ ਲੋਹੜੀ ਨੂੰ ਲੈ ਕੇ ਹਰਜਿੰਦਰ ਨਾਲ ਹਿਸਾਬ-ਕਿਤਾਬ ਦੀ ਗੱਲ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਜਾਤੀ ਸਬੰਧੀ ਕਾਫੀ ਅਪਸ਼ਬਦ ਬੋਲੇ ਹਨ। ਇਹ ਆਡੀਓ 5 ਮਿੰਟ 21 ਸੈਕਿੰਡ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਫੋਨ 'ਤੇ ਹੋਈ ਗੱਲਬਾਤ 'ਚ ਏ. ਐੱਸ. ਆਈ. ਨੇ ਜਾਤੀ ਸੂਚਕ ਨੂੰ ਲੈ ਕਈ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜੋ ਕਿ ਨਿੰਦਾਯੋਗ ਹਨ।
ਉਨ੍ਹਾਂ ਨੇ ਦੱਸਿਆ ਕਿ ਦਿਲਬਾਗ ਸਿੰਘ ਜਦੋਂ ਤੋਂ ਚੌਕੀ ਮੰਡ 'ਚ ਤਾਇਨਾਤ ਹੋਇਆ ਹੈ, ਉਦੋਂ ਤੋਂ ਹੀ ਜਾਤੀ ਸਬੰਧੀ ਵਿਤਕਰਾ ਕਰਕੇ ਭੇਦਭਾਵ ਕਰਕੇ ਤੰਗ ਪਰੇਸ਼ਾਨ ਕਰਦਾ ਰਿਹਾ ਹੈ। ਉਨ੍ਹਾਂ ਨੇ ਏ. ਐੱਸ. ਆਈ. ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਸਬੰਧੀ ਲਾਂਬੜਾ ਵਿਖੇ ਥਾਣੇ 'ਚ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ ਅਤੇ ਦੋਸ਼ੀ ਏ. ਐੱਸ. ਆਈ. ਦਿਲਬਾਗ ਸਿੰਘ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।