ਸ਼ਰਾਰਤੀਆਂ ਨੇ ਗਲੀ ''ਚ ਖੜ੍ਹੀ ਕਾਰ ਨੂੰ ਪੈਟਰੋਲ ਛਿੱੜਕ ਕੇ ਲਾਈ ਅੱਗ

01/04/2020 2:40:59 PM

ਤਲਵੰਡੀ ਭਾਈ (ਗੁਲਾਟੀ) : ਬੀਤੀ ਰਾਤ ਸ਼ਹਿਰ ਦੀ ਛੀਨਾ ਕਲੋਨੀ 'ਚ ਅਣਪਛਾਤੇ ਅਨਸਰਾਂ ਵੱਲੋਂ ਗਲੀ ਵਿਚ ਖੜ੍ਹੀ ਇਕ ਕਾਰ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਜਾਣਕਾਰੀ ਦਿੰਦਿਆਂ ਰੋਹਿਤ ਕੁਮਾਰ ਪੁੱਤਰ ਕੀਮਤੀ ਲਾਲ ਵਾਸੀ ਛੀਨਾ ਕਲੋਨੀ, ਤਲਵੰਡੀ ਭਾਈ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਸੁੱਤਾ ਪਿਆ ਸੀ ਕਿ ਕਰੀਬ ਇਕ ਵਜੇ ਮੇਰੀ ਮਾਤਾ ਬਾਥਰੂਮ ਲਈ ਉੱਠੀ ਤਾਂ ਉਸਨੇ ਦੇਖਿਆ ਕਿ ਬਾਹਰ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹਨ ਜਦੋਂ ਉਨ੍ਹਾਂ ਸਾਨੂੰ ਉਠਾਇਆ ਤਾਂ ਅਸੀਂ ਦੇਖਿਆ ਕਿ ਸਾਡੀ ਕਰੂਜ਼ਾ ਕਾਰ ਨੰਬਰ ਪੀ. ਬੀ. 07-ਜੈੱਡ. 6868 'ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਜਿਸ 'ਤੇ ਅਸੀਂ ਅਤੇ ਸਾਡੇ ਗੁਆਢੀਆਂ ਨੇ ਕਾਫ਼ੀ ਜੱਦੋ-ਜਹਿਦ ਪਿੱਛੋਂ ਅੱਗ 'ਤੇ ਕਾਬੂ ਪਾਇਆ। 

ਉਨ੍ਹਾਂ ਦੱਸਿਆ ਕਿ ਕਾਰ ਦੇ ਟਾਇਰਾਂ 'ਤੇ ਪੈਟਰੋਲ ਪਾਕੇ ਅੱਗ ਲਗਾਈ ਗਈ ਸੀ। ਕਾਰ ਦੇ ਕੋਲੋਂ ਪੈਟਰੋਲ ਦੀ ਖਾਲੀ ਬੋਤਲ ਵੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਕਾਰ ਰਾਹੀਂ ਉਨ੍ਹਾਂ ਦੇ ਪਿਤਾ ਘਰ ਦਾ ਗੁਜ਼ਾਰਾ ਚਲਾ ਰਹੇ ਸੀ। ਕਾਰ ਨੂੰ ਅੱਗ ਲੱਗਣ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕਾਰ ਨੂੰ ਅੱਗ ਲਾਉਣ ਵਾਲੇ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ। ਇਸ ਸਬੰਧ ਵਿਚ ਸਥਾਨਕ ਪੁਲਸ ਥਾਣੇ ਦੇ ਮੁਖੀ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਗਲੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲ ਰਹੀ ਹੈ ਅਤੇ ਪੁਲਸ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਵੇਗੀ।


Gurminder Singh

Content Editor

Related News