ਕਾਰ ਵੱਲੋਂ ਟੱਕਰ ਮਾਰਣ ਕਾਰਣ ਨੌਜਵਾਨ ਦੀ ਮੌਤ
Monday, Jul 05, 2021 - 02:25 PM (IST)
ਸੰਗਰੂਰ (ਵਿਵੇਕ ਸਿੰਧਵਾਨੀ) : ਕਾਰ ਵੱਲੋਂ ਇਕ ਨੌਜਵਾਨ ਨੂੰ ਫੇਟ ਮਾਰ ਦੇਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਸੰਗਰੂਰ ਦੇ ਪੁਲਸ ਅਧਿਕਾਰੀ ਨਿਰਭੈ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਆਸਿਫ਼ ਵਾਸੀ ਘਾਬਦਾ ਨੇ ਬਿਆਨ ਦਰਜ ਕਰਵਾਏ ਕਿ ਮੈਂ ਆਪਣੇ ਭਤੀਜੇ ਅਬਦਲ ਨੂੰ ਘੁਮਾਉਣ ਲਈ ਪੈਦਲ ਜਾ ਰਿਹਾ ਸੀ, ਜਦੋਂ ਸੀ ਪਟਿਆਲਾ ਰੋਡ |ਤੇ ਪੁੱਜੇ ਤਾਂ ਇਕ ਸੰਗਰੂਰ ਵੱਲੋਂ ਆ ਰਹੀ ਕਾਰ ਨੇ ਬੜੀ ਲਾਪ੍ਰਵਾਹੀ ਨਾਲ ਮੇਰੇ ਭਤੀਜੇ ਅਬਦੁਲ ਤੇ ਟੱਕਰ ਮਾਰ ਦਿੱਤੀ।
ਉਕਤ ਨੇ ਦੱਸਿਆ ਕਿ ਤੇਜ਼ ਰਫ਼ਤਾਰ ਕਾਰ ਉਸ ਦੇ ਭਤੀਜੇ ਨੂੰ ਘੜੀਸਦੀ ਹੋਈ ਬਹੁਤ ਦੂਰ ਤਕ ਲੈ ਗਈ ਅਤੇ ਮੇਰੇ ਭਤੀਜੇ ਨੂੰ ਸੁੱਟ ਕੇ ਕਾਰ ਡਰਾਈਵਰ ਫ਼ਰਾਰ ਹੋ ਗਿਆ। ਜ਼ਿਆਦਾ ਸੱਟਾਂ ਲੱਗਣ ਕਾਰਨ ਮੇਰੇ ਭਤੀਜੇ ਅਬਦੁੱਲ ਦੀ ਮੌਤ ਹੋ ਗਈ, ਮੁਦਈ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਕਾਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।