ਮੋਦੀ ਆਮਦ ’ਤੇ ਕੈਪਟਨ-ਢੀਂਡਸਾ ਕਿਸੇ ਦੇ ਨਹੀਂ ਚਿੱਤ ਚੇਤੇ!
Saturday, Aug 27, 2022 - 06:18 PM (IST)
ਲੁਧਿਆਣਾ (ਮੁੱਲਾਂਪੁਰੀ) : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਘੇ ਦਿਨੀਂ ਚੰਡੀਗੜ੍ਹ ਨੇੜੇ ਮੁੱਲਾਂਪੁਰ ’ਚ ਸਭ ਤੋਂ ਵੱਡੇ ਹਸਪਤਾਲ ਦਾ ਉਦਘਾਟਨ ਕਰਨ ਲਈ ਲਾਮ-ਲਸ਼ਕਰ ਨਾਲ ਪੁੱਜੇ ਹੋਏ ਸਨ, ਜਿੱਥੇ ਉਨ੍ਹਾਂ ਦੇ ਸਮਾਗਮ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਭਾਜਪਾ ਦੇ ਪੰਜਾਬ ਕਾਂਗਰਸ ਨੇਤਾ ਵੱਡੀ ਗਿਣਤੀ ’ਚ ਮੌਜੂਦ ਸਨ ਪਰ ਮੋਦੀ ਦੇ ਖਾਸ ਚਹੇਤੇ ਅਤੇ ਕਾਂਗਰਸ ਨੂੰ ਛੱਡਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਆਪਣੀ ਪਾਰਟੀ ਬਣਾ ਕੇ ਭਾਜਪਾ ਨਾਲ ਗਠਜੋੜ ਕੀਤਾ ਸੀ, ਉਨ੍ਹਾਂ ਦਾ ਸਟੇਜ ’ਤੇ ਕਿਸੇ ਨੇ ਨਾਮ ਲੈਣਾ ਤਾਂ ਇਕ ਪਾਸੇ, ਜ਼ਿਕਰ ਤੱਕ ਨਹੀਂ ਕੀਤਾ। ਜਦੋਂਕਿ ਉਨ੍ਹਾਂ ਦੀ ਧਰਮ ਪਤਨੀ ਮਹਾਰਾਣੀ ਪ੍ਰਣੀਤ ਕੌਰ ਪਟਿਆਲਾ ਤੋਂ ਐੱਮ. ਪੀ. ਹੈ। ਭਾਵੇਂ ਉਹ ਕਾਂਗਰਸ ਦੀ ਐੱਮ. ਪੀ. ਹੈ ਪਰ ਹੁਣ ਉਸ ਦਾ ਝੁਕਾਅ ਭਾਜਪਾ ਵੱਲ ਹੈ ਪਰ ਜਿਸ ਤਰੀਕੇ ਨਾਲ ਪੰਜਾਬ ’ਚ ਦੋ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨੋ ਵਿਸਾਰ ਦਿੱਤਾ ਹੈ, ਉਸ ਨੂੰ ਲੈ ਕੇ ਕੈਪਟਨ ਹਮਾਇਤੀਆਂ ਵਿਚ ਰੋਸ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀਆਂ ਕੁੜੀਆਂ ਦਾ ਵੱਡਾ ਕਾਰਾ, ਕਾਲ ਗਰਲ ਬਣ ਬਜ਼ੁਰਗ ਨੂੰ ਲੈ ਗਈਆਂ ਹੋਟਲ ’ਚ, ਪੂਰਾ ਸੱਚ ਜਾਣ ਉੱਡਣਗੇ ਹੋਸ਼
ਇਸੇ ਤਰ੍ਹਾਂ ਬਾਦਲਾਂ ਨੂੰ ਛੱਡ ਕੇ ਆਪਣਾ ਅਕਾਲੀ ਦਲ ਬਣਾਉਣ ਵਾਲੇ ਸਾਬਕਾ ਐੱਮ. ਪੀ. ਸੁਖਦੇਵ ਸਿੰਘ ਢੀਂਡਸਾ ਦਾ ਵੀ ਸਟੇਜ ਜਾਂ ਆਸੇ-ਪਾਸੇ ਕੋਈ ਜ਼ਿਕਰ ਨਾ ਹੋਣ ’ਤੇ ਢੀਂਡਸਾ ਵੀ ਇਕ ਤਰ੍ਹਾਂ ਹਾਸ਼ੀਏ ’ਤੇ ਦਿਸੇ। ਭਾਵੇਂ ਇਹ ਪ੍ਰੋਗਰਾਮ ਸਰਕਾਰੀ ਸੀ ਪਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ’ਚੋਂ ਆਏ ਨਵੇਂ ਬਣੇ ਭਾਜਪਾ ਨੇਤਾਵਾਂ ਜਾਖੜ, ਸਿੱਧੂ, ਵੇਰਕਾ, ਕੇਵਲ ਢਿੱਲੋਂ, ਰਾਣਾ ਸੋਢੀ ਤੇ ਹੋਰਨਾਂ ਨੂੰ ਮਿਲ ਰਹੇ ਸਨ ਤੇ ਖੁੱਲ੍ਹੇ ਤੇ ਹਾਸਾ-ਠੱਠਾ ਹੋ ਰਿਹਾ ਸੀ ਤਾਂ ਉਸ ਵੇਲੇ ਹੀ ਜਾਖੜ ਜਾਂ ਢਿੱਲੋਂ ਤੇ ਵੇਰਕਾ ਆਪਣੇ ਪੁਰਾਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਜਾਂ ਢੀਂਡਸਾ ਨੂੰ ਕਿਸੇ ਨਾ ਕਿਸੇ ਬਹਾਨੇ ਯਾਦ ਤਾਂ ਕਰ ਲੈਂਦੇ।
ਇਹ ਵੀ ਪੜ੍ਹੋ : ਕੇਂਦਰੀ ਗ੍ਰਹਿ ਮੰਤਰਾਲੇ ਦੀ ਇਨਪੁਟ ਤੇ ਬੰਬੀਹਾ ਗੈਂਗ ਦੀ ਧਮਕੀ ਤੋਂ ਬਾਅਦ ਪੰਜਾਬ ਪੁਲਸ ਨੇ ਚੁੱਕਿਆ ਸਖ਼ਤ ਕਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।