ਅਕਾਲ ਤਖਤ ਸਾਹਿਬ ''ਤੇ ਤਲਬ ਹੋ ਸਕਦੇ ਨੇ ''ਕੈਪਟਨ''

Thursday, Jun 28, 2018 - 08:43 AM (IST)

ਅਕਾਲ ਤਖਤ ਸਾਹਿਬ ''ਤੇ ਤਲਬ ਹੋ ਸਕਦੇ ਨੇ ''ਕੈਪਟਨ''

ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਜਾ ਸਕਦਾ ਹੈ। ਇਹ ਮਾਮਲਾ ਕੈਪਟਨ ਵਲੋਂ ਬਠਿੰਡਾ ਰੈਲੀ 'ਚ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਅਤੇ ਉਸ 'ਤੇ ਪੂਰਾ ਨਾ ਨਿਭਣ ਦਾ ਹੈ। ਤਖਤਾਂ ਦੇ ਜੱਥੇਦਾਰਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਨੂੰ ਹੁਣ ਮਰਿਆਦਾ ਦੀ ਉਲੰਘਣਾ ਮੰਨਿਆ ਹੈ। 
ਜੱਥੇਦਾਰ ਸਿਰਫ ਲਿਖਤੀ ਸ਼ਿਕਾਇਤ ਦੀ ਉਡੀਕ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ 'ਚ 15 ਦਸੰਬਰ, 2015 ਨੂੰ ਕੀਤੀ 'ਸਦਭਾਵਨਾ ਰੈਲੀ' 'ਚ ਸਟੇਜ ਤੋਂ ਗੁਟਕਾ ਸਾਹਿਬ ਹੱਥ 'ਚ ਫੜ੍ਹ ਕੇ ਸਹੁੰ ਚੁੱਕੀ ਸੀ ਕਿ ਉਹ ਮੁੱਖ ਮੰਤਰੀ ਬਣਨ ਦੇ ਚਾਰ ਹਫਤਿਆਂ ਦੇ ਅੰਦਰ ਸੂਬੇ 'ਚੋਂ ਨਸ਼ਾ ਖਤਮ ਕਰ ਦੇਣਗੇ। ਉਸ ਸਮੇਂ ਕੈਪਟਨ ਨੇ ਗੁਟਕਾ ਸਾਹਿਬ ਨੂੰ ਪਹਿਲਾਂ ਮੱਥੇ ਨਾਲ ਲਾਇਆ ਅਤੇ ਫਿਰ ਸੁਹੰ ਚੁੱਕੀ। ਚੋਣਾਂ ਜਿੱਤਣ ਤੋਂ ਬਾਅਦ ਬਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ 16 ਮਾਰਚ, 2017 ਨੂੰ ਸਹੁੰ ਚੁੱਕੀ ਸੀ।
ਹੁਣ ਕੈਪਟਨ ਦੇ ਸਹੁੰ ਚੁੱਕਿਆਂ 65 ਹਫਤੇ ਬੀਤ ਚੁੱਕੇ ਹਨ ਪਰ ਸੂਬੇ 'ਚ ਨਸ਼ਾ ਉਂਝ ਹੀ ਮੇਲਦਾ ਫਿਰ ਰਿਹਾ ਹੈ। ਤਖਤ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੈਪਟਨ ਨੇ ਸਿਆਸੀ ਸਟੇਜ ਤੋਂ ਗੁਰੂ ਸਾਹਿਬ ਨੂੰ ਗਵਾਹ ਬਣਾਇਆ ਅਤੇ ਇਹ ਸਭ ਕੁਝ ਵੋਟਾਂ ਲੈਣ ਲਈ ਕੀਤਾ। ਇਸ ਮਾਮਲੇ ਬਾਰੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।


Related News