ਪੰਜਾਬ ''ਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ ''ਕੋਰੋਨਾ ਮਰੀਜ਼ਾਂ'' ਲਈ ਕੈਪਟਨ ਦਾ ਅਹਿਮ ਐਲਾਨ, ਕਹੀ ਵੱਡੀ ਗੱਲ

Saturday, May 01, 2021 - 09:11 AM (IST)

ਚੰਡੀਗੜ੍ਹ (ਅਸ਼ਵਨੀ) : ਪੰਜਾਬ ਵਿਚ ਕਿਸੇ ਵੀ ਬਾਹਰੀ ਸੂਬੇ ਦੇ ਕੋਵਿਡ ਮਰੀਜ਼ ਨੂੰ ਇਲਾਜ ਲਈ ਮਨ੍ਹਾਂ ਨਹੀਂ ਕੀਤਾ ਜਾਵੇਗਾ। ਇਹ ਗੱਲ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਪੱਸ਼ਟ ਤੌਰ ’ਤੇ ਕੋਵਿਡ ਰੀਵਿਊ ਬੈਠਕ ਦੌਰਾਨ ਕਹੀ ਹੈ। ਬੈਠਕ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਬਾਹਰ ਤੋਂ ਆਉਣ ਵਾਲੇ ਮਰੀਜ਼ਾਂ ਕਾਰਨ ਪੰਜਾਬ ਦੇ ਲੋਕਾਂ ਨੂੰ ਹਸਪਤਾਲਾਂ ਵਿਚ ਜਗ੍ਹਾ ਨਾ ਮਿਲਣ ’ਤੇ ਚਿੰਤਾ ਪ੍ਰਗਟ ਕੀਤੀ ਗਈ ਸੀ। ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਕਸੀਜਨ ਦੀ ਘਾਟ ਦੇ ਬਾਵਜੂਦ ਹਰਿਆਣਾ ਅਤੇ ਦਿੱਲੀ ਵਰਗੇ ਹੋਰ ਸੂਬਿਆਂ ਤੋਂ ਪੰਜਾਬ ਵਿਚ ਇਲਾਜ ਲਈ ਆਉਣ ਵਾਲੇ ਕਿਸੇ ਵੀ ਮਰੀਜ਼ ਦੀ ਦੇਖਭਾਲ ਤੋਂ ਮਨ੍ਹਾਂ ਕਰਨ ਦੇ ਹੱਕ ਵਿਚ ਨਹੀਂ ਹਨ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਮਰੀਜ਼ਾਂ ਦੇ 'ਟੁੱਟਦੇ ਸਾਹਾਂ' ਨੂੰ ਬਚਾ ਰਹੀ ਮੋਹਾਲੀ ਦੀ ਇਹ ਕੰਪਨੀ, ਲਾਇਆ ਆਕਸੀਜਨ ਦਾ ਲੰਗਰ (ਤਸਵੀਰਾਂ)

ਉਨ੍ਹਾਂ ਨੇ ਕਿਹਾ ਕਿਸੇ ਵੀ ਮਰੀਜ਼ ਨੂੰ ਇਲਾਜ ਲਈ ਮਨ੍ਹਾਂ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਦੂਜੇ ਸੂਬਿਆਂ ਤੋਂ ਆਉਣ ਵਾਲੇ ਮਰੀਜ਼ ਵੀ ਇਸ ਮੁਲਕ ਦੇ ਹਨ। ਪੰਜਾਬ ਵਿਚ ਇਲਾਜ ਲਈ ਆਉਣ ਲਈ ਉਨ੍ਹਾਂ ਦਾ ਸਵਾਗਤ ਹੈ ਅਤੇ ਅਸੀਂ ਉਨ੍ਹਾਂ ਨੂੰ ਆਪਣੇ ਲੋਕ ਸਮਝ ਕੇ ਸਾਂਭ-ਸੰਭਾਲ ਕਰਾਂਗੇ। ਅੰਦਾਜ਼ਿਆਂ ਮੁਤਾਬਕ ਇਸ ਸਮੇਂ ਪੰਜਾਬ ਵਿਚ ਇੱਕ ਚੌਥਾਈ ਬਿਸਤਰਿਆਂ ’ਤੇ ਸੂਬੇ ਤੋਂ ਬਾਹਰ ਦੇ ਮਰੀਜ਼ਾਂ ਨੂੰ ਰੱਖਿਆ ਗਿਆ ਹੈ। ਸੂਬੇ ਵਿਚ ਆਕਸੀਜਨ ਦੀ ਲਗਾਤਾਰ ਘਾਟ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਕਸੀਜਨ ਸਿਲੰਡਰਾਂ ਦੀ ਕਾਲਾਬਜ਼ਾਰੀ, ਜਮ੍ਹਾਂਖੋਰੀ ਜਾਂ ਨਿੱਜੀ ਲਾਭ ਕਮਾਉਣ ਜਾਂ ਸੂਬੇ ਤੋਂ ਬਾਹਰ ਇਸ ਦੀ ਤਸਕਰੀ ਦੀ ਕਿਸੇ ਵੀ ਕਾਰਵਾਈ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ 'Corona' ਦੀ ਐਂਟਰੀ, 2 ਦਰਜਨ ਦੇ ਕਰੀਬ ਕੈਦੀ ਆਏ ਪਾਜ਼ੇਟਿਵ (ਵੀਡੀਓ)
ਆਕਸੀਜਨ ’ਤੇ ਸਪਲਾਈ ਯੋਜਨਾ ਤਿਆਰ ਕਰੋ
ਮੁੱਖ ਮੰਤਰੀ ਨੇ ਉਦਯੋਗ ਅਤੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਇੱਕ ਸਪਲਾਈ ਯੋਜਨਾ ਤਿਆਰ ਕੀਤੀ ਜਾਵੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਆਕਸੀਜਨ ਸਿਲੰਡਰ ਸਮੇਂ ’ਤੇ ਇਕੱਠੇ ਕਰ ਕੇ ਦੁਬਾਰਾ ਭਰਵਾਏ ਜਾਣ। ਉਨ੍ਹਾਂ ਨੇ ਕਿਹਾ ਕਿ ਆਕਸੀਜਨ ਦਾ ਇਸਤੇਮਾਲ ਸਿਰਫ ਮੈਡੀਕਲ ਮਕਸਦ ਲਈ ਕੀਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਨੇ ਆਕਸੀਜਨ ਸਿਲੰਡਰਾਂ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਮਈ ਵਿਚ ਸਿਰਫ 1000 ਸਿਲੰਡਰ ਸਪਲਾਈ ਹੋਣ ਦੀ ਸੰਭਾਵਨਾ ਹੈ, ਇਸ ਲਈ ਕੁੱਝ ਮੱਧਵਰਤੀ ਹੱਲ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਿਸ ਉਦਯੋਗ ਕੋਲ ਸਿਲੰਡਰ ਉਪਲੱਬਧ ਹੋਣ, ਉਸ ਤੋਂ ਉਧਾਰ ਲੈਣ ਸਬੰਧੀ ਪ੍ਰਣਾਲੀ ’ਤੇ ਜੰਗੀ ਪੱਧਰ ’ਤੇ ਕੰਮ ਕਰਨ।

ਇਹ ਵੀ ਪੜ੍ਹੋ : ਪਟਿਆਲਾ 'ਚ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ, ਵੱਡੀ ਗਿਣਤੀ 'ਚ ਪੁਲਸ ਤਾਇਨਾਤ (ਵੀਡੀਓ)
ਆਕਸੀਜਨ ਟੈਂਕਰਾਂ ਲਈ ਪੁਲਸ ਕਰੇ ਸਹਾਇਤਾ
ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਨੂੰ ਮੁੱਢਲੇ ਸਥਾਨਾਂ (ਪਾਨੀਪਤ, ਰੁੜਕੀ, ਬੱਦੀ) ’ਤੇ ਕੰਟਰੋਲ ਰੂਮ ਵਿਚ ਤਾਇਨਾਤ ਕੀਤਾ ਗਿਆ ਹੈ ਅਤੇ ਟੈਂਕਰਾਂ ਨੂੰ ਲਿਜਾਣ ਲਈ ਪੁਲਸ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕੋਵਿਡ ਸਬੰਧੀ ਉਲੰਘਣਾ ਦੇ ਮੱਦੇਨਜ਼ਰ 23 ਅਪ੍ਰੈਲ ਤੋਂ ਹੁਣ ਤੱਕ 6 ਜ਼ਿਲ੍ਹਿਆਂ ਵਿਚ 1200 ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 1300 ਗ੍ਰਿਫ਼ਤਾਰੀਆਂ ਹੋਈਆਂ ਹਨ, ਜਿਨ੍ਹਾਂ ਵਿਚ ਇਸ ਸਮੇਂ ਦੌਰਾਨ ਇੱਕ ਕਰੋੜ ਰੁਪਏ ਜੁਰਮਾਨੇ ਦੇ ਤੌਰ ’ਤੇ ਵਸੂਲੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News