ਲੁਧਿਆਣਾ ਦੇ ਇਸ ਕਾਰੀਗਰ ਨੇ ਕੈਪਟਨ ਨੂੰ ਦਿੱਤਾ ਖਾਸ ਤੋਹਫਾ, ਯਾਦਗਾਰ ਬਣਾਇਆ ਸਹੁੰ ਚੁੱਕ ਸਮਾਰੋਹ (ਤਸਵੀਰਾਂ)
Thursday, Mar 16, 2017 - 03:39 PM (IST)

ਲੁਧਿਆਣਾ : ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ''ਤੇ ਲੁਧਿਆਣਾ ਦੇ ਕਾਰਗੀਰ ਵਲੋਂ ਉਨ੍ਹਾਂ ਨੂੰ ਅਨੋਖਾ ਤੋਹਫਾ ਪੇਸ਼ ਕੀਤਾ ਗਿਆ। ਅਸਲ ''ਚ ਲੁਧਿਆਣਾ ਦੇ ਕਾਰੀਗਰ ਚੰਦਰ ਸ਼ੇਖਰ ਪ੍ਰਭਾਕਰ ਨੇ ਆਪਣੀ ਕਲਾ ਦੀ ਪੇਸ਼ਕਾਰੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦਾ ਮੋਮ ਦਾ ਪੁਤਲਾ ਤਿਆਰ ਕੀਤਾ ਹੈ ਅਤੇ ਕੈਪਟਨ ਦੇ ਸਹੁੰ ਚੁੱਕਣ ਮੌਕੇ ਇਸ ਪੁਤਲੇ ਨੂੰ ਪੇਸ਼ ਕਰਕੇ ਉਨ੍ਹਾਂ ਨੇ ਸਹੁੰ ਚੁੱਕ ਸਮਾਰੋਹ ਨੂੰ ਵੀ ਯਾਦਗਾਰ ਬਣਾ ਦਿੱਤਾ ਹੈ। ਇਸ ਪੁਤਲੇ ਨੂੰ ਤਿਆਰ ਹੋਣ ''ਚ 3 ਮਹੀਨਿਆਂ ਦਾ ਸਮਾਂ ਲੱਗਿਆ ਹੈ। ਚੰਦਰਸ਼ੇਖਰ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਧੀਆ ਕੰਮਾਂ ਲਈ ਸਹੁੰ ਚੁੱਕ ਸਮਾਰੋਹ ਵਾਲੇ ਦਿਨ ਇਹ ਤੋਹਫਾ ਉਨ੍ਹਾਂ ਨੂੰ ਭੇਂਟ ਕੀਤਾ ਗਿਆ ਹੈ। ਚੰਦਰ ਸ਼ੇਖਰ ਦਾ ਕਹਿਣਾ ਹੈ ਬਾਦਲ ਸਰਕਾਰ ਦੇ ਰਾਜ ''ਚ ਇੰਡਸਟਰੀ ਪੂਰੀ ਤਰ੍ਹਾਂ ਪੰਜਾਬ ''ਚੋਂ ਪਲਾਇਨ ਕਰ ਗਈ ਹੈ ਕਿਉਂਕਿ ਕਾਰੋਬਾਰੀਆਂ ਨੂੰ ਬਾਦਲ ਸਰਕਾਰ ਦੀਆਂ ਨੀਤੀਆਂ ਪਸੰਦ ਨਹੀਂ ਆਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਕੈਪਟਨ ਸਾਹਿਬ ਪੰਜਾਬ ''ਚੋਂ ਬਾਹਰ ਜਾ ਚੁੱਕੀ ਇੰਡਸਟਰੀ ਨੂੰ ਮੁੜ ਵਾਪਸ ਲਿਆਉਣਗੇ। ਚੰਦਰਸ਼ੇਖਰ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਬਹੁਤ ਉਮੀਦਾਂ ਹਨ ਅਤੇ ਕੈਪਟਨ ਸਾਹਿਬ ਪੰਜਾਬ ਦੇ ਲੋਕਾਂ ਦੀਆਂ ਇਨ੍ਹਾਂ ਉਮੀਦਾਂ ਨੂੰ ਜ਼ਰੂਰ ਪੂਰਾ ਕਰਨਗੇ।