ਰਾਜਾ ਵੜਿੰਗ ਨੇ ਛਿੱਕੇ ਟੰਗੇ ਕੈਪਟਨ ਦੇ ਹੁਕਮ, ਕੀਤਾ ਵੱਡਾ ਸਿਆਸੀ ਇਕੱਠ (ਵੀਡੀਓ)

Tuesday, Jul 14, 2020 - 06:34 PM (IST)

ਗਿੱਦੜਬਾਹਾ (ਕੁਲਦੀਪ ਰਿਣੀ) : ਇਕ ਪਾਸੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ 'ਤੇ ਕਾਬੂ ਪਾਉਣ ਲਈ ਹੋਰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਿਆਸੀ ਇਕੱਠ ਨਾ ਕਰਨ ਦੀ ਸਲਾਹ ਵੀ ਦਿੱਤੀ ਹੈ ਪਰ ਕੈਪਟਨ ਦੇ ਆਪਣੇ ਹੀ ਵਿਧਾਇਕ ਕੋਰੋਨਾ ਦੀਆਂ ਹਦਾਇਤਾਂ ਦਾ ਕਿੰਨਾਂ ਕੁ ਪਾਲਣ ਕਰਦੇ ਹਨ, ਇਹ ਨਜ਼ਾਰਾ ਗਿੱਦੜਬਾਹਾ ਵਿਖੇ ਉਸ ਸਮੇਂ ਨਜ਼ਰ ਆਇਆ, ਜਦੋਂਕਿ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇਕ ਪ੍ਰੋਗਰਾਮ ਦੌਰਾਨ ਮਾਰਕਿਟ ਕਮੇਟੀ ਦੇ ਨਵਨਿਯੁਕਤ ਚੇਅਰਮੈਨ ਸੰਸਾਰ ਸਿੰਘ ਮੱਲ੍ਹਣ ਅਤੇ ਵਾਈਸ ਚੇਅਰਮੈਨ ਦੀਪਕ ਗਰਗ ਦੀ ਤਾਜਪੋਸ਼ੀ ਸਬੰਧੀ ਸਮਾਗਮ ਦੌਰਾਨ ਪਹੁੰਚੇ। 

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਕਾਰਣ ਕੈਪਟਨ ਸਰਕਾਰ ਦੀ ਸਖ਼ਤੀ, ਜਾਰੀ ਕੀਤੀਆਂ ਨਵੀਆਂ ਗਾਈਡਲਾਈਨ

ਇਸ ਸਮਾਗਮ ਦੌਰਾਨ ਕੋਰੋਨਾ ਹਦਾਇਤਾਂ ਦਾ ਬਿਲਕੁਲ ਪਾਲਣ ਨਹੀਂ ਕੀਤਾ ਗਿਆ, ਜਿੱਥੇ ਚੇਅਰਮੈਨ ਤੇ ਵਾਈਸ ਚੇਅਰਮੈਨ ਮਾਸਕ ਤੋਂ ਬਿਨ੍ਹਾਂ ਨਜ਼ਰ ਆਏ, ਉਥੇ ਬਹੁਤ ਸਾਰੇ ਆਗੂਆਂ ਨੇ ਵੀ ਮਾਸਕ ਨਹੀਂ ਪਹਿਣੇ ਸਨ। ਸੋਸ਼ਲ ਡਿਸਟੈਂਸਿੰਗ ਤਾਂ ਕਿੱਧਰੇ ਨਜ਼ਰ ਹੀ ਨਹੀਂ ਆਈ। ਇਸ ਪ੍ਰੋਗਰਾਮ ਵਿਚ ਸਰਕਾਰੀ ਅਧਿਕਾਰੀ ਵੀ ਹਾਜ਼ਰ ਸਨ। ਗਿੱਦੜਬਾਹਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਸਰਕਾਰ ਨੂੰ ਦੋ ਕਾਨੂੰਨ ਨਹੀਂ ਚਲਾਉਣੇ ਚਾਹੀਦੇ। ਇਕ ਪਾਸੇ ਤਾਂ ਦੂਜੀਆਂ ਰਾਜਸੀ ਪਾਰਟੀਆਂ 'ਤੇ ਛੋਟੇ ਇਕੱਠਾਂ ਨੂੰ ਲੈ ਕੇ ਵੀ ਮਾਮਲੇ ਦਰਜ ਕੀਤੇ ਜਾ ਰਹੇ ਹਨ, ਉਥੇ ਦੂਜੇ ਪਾਸੇ ਸਰਕਾਰ ਦੇ ਆਪਣੇ ਵਿਧਾਇਕ ਇਸ ਤਰ੍ਹਾਂ ਹਦਾਇਤਾਂ ਦਾ ਬਿਲਕੁਲ ਪਾਲਣ ਨਹੀਂ ਕਰ ਰਹੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਆਮ ਆਦਮੀ ਪਾਰਟੀ ਵਲੋਂ ਵੀ ਕੁੱਝ ਅਜਿਹਾ ਹੀ ਨਜ਼ਾਰਾ ਪੇਸ਼ ਕਰਕੇ ਸਿਆਸੀ ਇਕੱਠ 'ਚ ਕੋਈ ਬਦਲਾਅ ਨਹੀਂ ਕੀਤੇ।

ਇਹ ਵੀ ਪੜ੍ਹੋ : ਨਵਜੋਤ ਕੌਰ ਲੰਬੀ ਨੇ ਗਾਇਕਾ ਅਨਮੋਲ ਗਗਨ ਮਾਨ ਬਾਰੇ ਪਈ ਗਲਤ ਪੋਸਟ ਸਬੰਧੀ ਦਿੱਤਾ ਸਪੱਸ਼ਟੀਕਰਨ


author

Gurminder Singh

Content Editor

Related News