ਹੜ੍ਹ 'ਚ ਫਸੇ ਲੋਕਾਂ ਨੂੰ ਮੁੱਖ ਮੰਤਰੀ ਦੀ ਅਪੀਲ ਤੇ ਚਿਤਾਵਨੀ

08/24/2019 6:57:17 PM

ਚੰਡੀਗੜ੍ਹ : ਹੜ੍ਹ 'ਚ ਫਸੇ ਲੋਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਣ ਦੀ ਅਪੀਲ ਕੀਤੀ ਹੈ। ਅਪੀਲ ਦੇ ਨਾਲ-ਨਾਲ ਚਿਤਾਵਨੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਤ ਸੁਧਰੇ ਜ਼ਰੂਰ ਹਨ ਪਰ ਜੇਕਰ ਹੋਰ ਮੀਂਹ ਆਉਂਦਾ ਹੈ ਤਾਂ ਹੜ੍ਹ ਦੋਬਾਰਾ ਆ ਸਕਦਾ ਹੈ, ਅਜਿਹੇ 'ਚ ਘਰ ਡਿੱਗਣ ਦਾ ਖਤਰਾ ਹੋਰ ਵੀ ਵੱਧ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਆਖਿਆ ਹੈ ਕਿ ਸਿਰਫ ਇਕ ਜਾਂ ਦੋ ਲੋਕ ਹੀ ਘਰ ਵਿਚ ਠਹਿਰਣ ਜਦਕਿ ਬਾਕੀ ਲੋਕ ਸਰਕਾਰ ਦੇ ਕੈਂਪਾਂ ਵਿਚ ਚਲੇ ਜਾਣ। 

ਮੁੱਖ ਮੰਤਰੀ ਨੇ ਕਿਹਾ ਕਿ ਅਜੇ ਵੀ ਲਗਭਗ 18000 ਲੋਕ ਹੜ੍ਹ ਵਿਚ ਫਸੇ ਹੋਏ ਹਨ। ਸਰਕਾਰ ਅਤੇ ਫੌਜ ਵਲੋਂ ਲਗਾਤਾਰ ਰਾਹਤ ਕਾਰਜ ਜਾਰੀ ਹਨ। ਜੇਕਰ ਹਾਲਾਤ ਹੋਰ ਖਰਾਬ ਹੁੰਦੇ ਹਨ ਤਾਂ ਇੰਨੀ ਵੱਡੀ ਗਿਣਤੀ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣਾ ਸੰਭਵ ਨਹੀਂ ਹੋਵੇਗਾ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਸਿਰਫ ਇਕ ਜਾਂ ਦੋ ਲੋਕ ਹੀ ਘਰ ਵਿਚ ਰੁਕਣ ਜਦਕਿ ਬੱਚੇ ਅਤੇ ਔਰਤਾਂ ਸੁਰੱਖਿਅਤ ਥਾਵਾਂ 'ਤੇ ਪਹੁੰਚਣ। 


Gurminder Singh

Content Editor

Related News