ਕਰਤਾਰਪੁਰ ਕਨਵੈਨਸ਼ਨ ਆਈ. ਐੱਸ. ਆਈ. ਦਾ ਗੇਮ ਪਲਾਨ : ਕੈਪਟਨ
Tuesday, Dec 18, 2018 - 06:49 PM (IST)

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਫਾਰ ਜਸਟਿਸ ਅਤੇ ਆਈ. ਐੱਸ. ਆਈ. 'ਤੇ ਗੰਢਤੁੱਪ ਦੀ ਗੱਲ ਆਖੀ ਹੈ। ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਸਥਿਤ ਕਰਤਾਰਪੁਰ 'ਚ 2019 ਵਿਚ ਹੋਣ ਵਾਲੀ ਸਿੱਖ ਫਾਰ ਜਸਟਿਸ ਦੀ ਕਨਵੈਨਸ਼ਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਈ. ਐੱਸ. ਆਈ. ਅਤੇ ਸਿੱਖ ਫਾਰ ਜਸਟਿਸ ਇਕ ਹਨ। ਇਹ ਕਨਵੈਨਸ਼ਨ ਸਾਬਤ ਕਰ ਦਿੱਤਾ ਹੈ ਕਿ ਐੱਸ. ਐੱਫ. ਜੇ. ਅਤੇ ਆਈ. ਐੱਸ. ਆਈ. ਦਾ ਨੈਕਸਸ ਮਿਲ ਕੇ ਭਾਰਤੀ ਪੰਜਾਬ ਦੇ ਖਿਲਾਫ ਕੰਮ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਭਾਰਤ ਨਾਲ ਰਿਸ਼ਤੇ ਸੁਧਾਰਨਾ ਚਾਹੁੰਦੇ ਹਨ ਤਾਂ ਇਸ 'ਤੇ ਉਨ੍ਹਾਂ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਦਾ ਇਹ ਟਵੀਟ ਗੁਰਪਤਵੰਤ ਪੰਨੂ ਦੀ ਪਾਕਿਸਤਾਨ ਨੂੰ ਲਿਖੀ ਉਸ ਚਿੱਠੀ ਦੇ ਜਵਾਬ ਵਿਚ ਆਇਆ ਹੈ ਜਿਸ ਵਿਚ ਪੰਨੂ ਨੇ ਪਾਕਿਸਤਾਨ ਤੋਂ ਐੱਸ. ਐੱਫ. ਜੇ. ਦੀ ਰੈਫਰੈਂਡਮ ਲਈ ਮਦਦ ਕਰਨ ਦੀ ਗੱਲ ਆਖੀ ਸੀ। ਇਸੇ ਚਿੱਠੀ ਵਿਚ ਪੰਨੂ ਨੇ ਭਾਰਤ ਤੋਂ ਪਾਕਿਸਤਾਨ ਨੂੰ 1971 ਦੀ ਜੰਗ ਦੀ ਹਾਰ ਦਾ ਬਦਲਾ ਲੈਣ ਲਈ ਐੱਸ. ਐੱਫ. ਜੇ ਨੂੰ ਮਦਦ ਕਰਨ ਲਈ ਵੀ ਕਿਹਾ ਸੀ।