ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਅਸਤੀਫ਼ੇ ਦੀ ਧਮਕੀ ਨੇ ਬਦਲੇ ਪੰਜਾਬ ਦੇ ਸਿਆਸੀ ਸਮੀਕਰਣ

Sunday, Oct 25, 2020 - 05:48 PM (IST)

ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਅਸਤੀਫ਼ੇ ਦੀ ਧਮਕੀ ਨੇ ਬਦਲੇ ਪੰਜਾਬ ਦੇ ਸਿਆਸੀ ਸਮੀਕਰਣ

ਜਲੰਧਰ (ਚੋਪੜਾ): ਕਾਂਗਰਸ ਪਾਰਟੀ ਦੇ ਵੱਡੇ ਨੇਤਾਵਾਂ 'ਚੋਂ ਇਕ ਮੰਨੇ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਸਬੰਧੀ ਅਸਤੀਫਾ ਦੇਣ ਦੀ ਧਮਕੀ ਦੇ ਕੇ ਸੂਬੇ ਦੇ ਸਿਆਸੀ ਸਮੀਕਰਣ ਬਦਲ ਦਿੱਤੇ ਹਨ। ਜੇਕਰ ਨੇੜੇ ਭਵਿੱਖ 'ਚ ਅਜਿਹਾ ਹੁੰਦਾ ਹੈ ਤਾਂ ਇਹ ਤੀਸਰੀ ਵਾਰ ਹੋਵੇਗਾ ਕਿਉਂਕਿ ਕੈ.ਅਮਰਿੰਦਰ ਪਹਿਲਾਂ ਵੀ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ 'ਤੇ ਸਖ਼ਤ ਸਟੈਂਡ ਲੈਂਦੇ ਹੋਏ 2 ਵਾਰ ਆਪਣੀ ਸਿਆਸੀ ਅਹੁਦੇ ਦਾ ਤਿਆਗ ਕਰ ਚੁੱਕੇ ਹਨ।ਜੋਕਿ ਇਕ ਸਾਬਕਾ ਫੌਜੀ ਅਧਿਕਾਰੀ ਕੈ. ਅਮਰਿੰਦਰ ਦੇ ਤਿਆਰ ਉਨ੍ਹਾਂ ਦੀ ਦਬੰਗ ਸਿਆਸਤ ਦਾ ਹਿੱਸਾ ਹੈ। ਕੈਪਟਨ ਨੇ ਪਹਿਲੀ ਵਾਰ ਕਾਂਗਰਸ ਅਤੇ ਸੰੰਸਦ ਮੈਂਬਰ ਦੇ ਅਹੁਦੇ ਤੋਂ ਉਸ ਸਮੇਂ ਅਸਤੀਫਾ ਦਿੱਤਾ ਸੀ, ਜਦੋਂ 1984 'ਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ 'ਤੇ ਫੌਜ ਨੇ ਹਰਮਿੰਦਰ ਸਾਹਿਬ 'ਤੇ ਫੌਜੀ ਕਾਰਵਾਈ ਕੀਤੀ ਸੀ। ਜਦੋਂ ਫੌਜਹਰਮਿੰਦਰ ਸਾਹਿਬ 'ਚ ਦਾਖਲ ਹੋਈ ਸੀ, ਓਦੋਂ ਕੈਪਟਨ ਸ਼ਿਮਲਾ ਨੇੜੇ ਗੋਲਫ ਖੇਡ ਰਹੇ ਸਨ।

ਇਹ ਵੀ ਪੜ੍ਹੋ: ਦੁਸਹਿਰੇ ਮੌਕੇ ਅੱਜ ਵੀ ਹੁੰਦੀ ਹੈ ਇਸ ਪ੍ਰਾਚੀਨ ਸ੍ਰੀ ਰਾਮ ਮੰਦਰ 'ਚ 'ਰਾਵਣ' ਦੇ ਪੱਕੇ ਬੁੱਤ ਦੀ ਪੂਜਾ

ਉਨ੍ਹਾਂ ਨੇ ਕਾਂਗਰਸ 'ਚ ਆਪਣੇ ਸਹਿਯੋਗੀਆਂ ਨੂੰ ਕਿਹਾ ਸੀ ਕਿ ਉਹ ਦਿੱਲੀ 'ਚ ਇੰਦਰਾ ਗਾਂਧੀ ਨਾਲ ਮਿਲਕੇ ਕਹਿਣ ਕਿ ਉਹ ਇਸ ਫੈਸਲੇ ਤੋਂ ਕਿੰਨੀ ਦੁਖੀ ਹਨ। ਉਸ ਸਮੇਂ ਹੋਰ ਸਹਿਯੋਗੀਆਂ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਜਿਸ ਕਾਰਣ ਉਹ ਇਕ ਸਹਿਯੋਗੀ ਨਾਲ ਇਕੱਲੇ ਚਲੇ ਗਏ।ਇੰਦਰਾ ਗਾਂਧੀ ਖੁਸ਼ ਨਹੀਂ ਸੀ, ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਨੇ ਕੈ. ਅਮਰਿੰਦਰ ਨੂੰ ਸ਼ਾਂਤ ਕਰਨ ਲਈ ਬਾਅਦ 'ਚ ਬੁਲਾਇਆ ਪਰ ਕੈਪਟਨ ਨੂੰ ਨਹੀਂ ਮਨਾ ਸਕੇ। ਕੈਪਟਨ ਨੇ ਆਪਣਾ ਸਟੈਂਡ ਕਾਇਮ ਰਖਦੇ ਹੋਏ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਮੇਰੇ ਬਜ਼ੁਰਗਾਂ ਨੂੰ ਹੁਕਮਨਾਮਾ ਭੇਜਿਆ ਸੀ ਜਿਸ ਵਿਚ ਸਾਡੇ ਧਰਮ ਦੀ ਰੱਖਿਆ ਲਈ ਕਿਹਾ ਸੀ। ਜਿਵੇਂ ਕਿ ਕੈਪਟਨ ਨੇ ਆਪਣੀ ਜੀਵਨੀ ਲੇਖਕ ਖੁਸ਼ਵੰਤ ਸਿੰਘ ਨੂੰ ਦੱਸਿਆ। ਇਹ ਕਦਮ ਭਾਵੇਂ ਹੀ ਇਕ ਭਾਵਨਾਤਮਕ ਹੋਵੇ, ਪਰ ਇਹ ਸਿਆਸੀ ਤੌਰ 'ਤੇ ਹੈਰਾਨੀਜਨਕ ਵੀ ਸੀ। ਇਸ 'ਤੇ ਦੁਨੀਆ ਭਰ ਦੇ ਸਿੱਖਾਂ ਨੇ ਕੈਪਟਨ ਦੀ ਸ਼ਲਾਘਾ ਕੀਤੀ ਸੀ।

ਇਹ ਵੀ ਪੜ੍ਹੋਰਾਣਾ ਸਿੱਧੂ ਦੇ ਕਤਲ ਮਾਮਲੇ 'ਚ ਗੈਂਗਸਟਰਾਂ ਦੇ ਖੁੱਲ੍ਹਣਗੇ ਕੱਚੇ-ਚਿੱਠੇ, ਪੁਲਸ ਇਨ੍ਹਾਂ ਪਹਿਲੂਆਂ ਤੋਂ ਕਰੇਗੀ ਤਫ਼ਤੀਸ਼

ਦੂਸਰੀ ਵਾਰ ਕੈ. ਅਮਰਿੰਦਰ ਸਿੰਘ ਨੇ ਸਾਲ 2016 'ਚ ਮਨੁੱਖੀ ਸੁਪਰੀਮ ਕੋਰਟ ਦੇ ਸਤਲੁਜ-ਯਮੁਨਾ ਲਿੰਕ ਨਹਿਰ ਵਿਵਾਦ 'ਤੇ ਦਿੱਤੇ ਹੁਕਮ ਦੇ ਖਿਲਾਫ ਲੋਕਸਭਾ ਤੋਂ ਅਸਤੀਫਾ ਦੇ ਦਿੱਤਾ ਸੀ, ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਇਹ ਫੈਸਲਾ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਦੇ ਅਧਿਕਾਰ ਤੋਂ ਵਾਂਝੇ ਕਰੇਗਾ। ਕੈਪਟਨ ਦੇ ਅਸਤੀਫੇ ਉਨ੍ਹਾਂ ਨੂੰ ਮਸ਼ਹੂਰ ਸਿਆਸੀ ਬਣਾ ਦਿੱਤਾ।2017 ਦੀਆਂ ਚੋਣਾਂ ਉਨ੍ਹਾਂ ਦੀਆਂ ਸਿਆਸੀ ਜੀਵਨ ਦੀਆਂ ਆਖਰੀ ਚੋਣਾਂ ਹੋਣਗੀਆਂ ਇਹ ਵੀ ਸਿਆਸਤ ਨਾਲ ਪ੍ਰੇਰਿਤ ਸੀ।ਪਰ ਇਸ ਸਾਲ ਦੀ ਸ਼ੁਰੂਆਤ 'ਚ ਉਨ੍ਹਾਂ ਨੇ ਆਪਣਾ ਵਿਚਾਰ ਬਦਲਦੇ ਹੋਏ ਕਿਹਾ ਕਿ ਉਹ 2022 ਦੀਆਂ ਵਿਧਾਨਸਭਾ ਚੋਣਾਂ ਲੜਨਗੇ। ਹਾਲਾਂਕਿ ਵਿਧਾਨਸਭਾ ਚੋਣਾਂ 16 ਮਹੀਨੇ ਦੂਰ ਹਨ, ਪਰ ਉਨ੍ਹਾਂ ਚੋਣ ਲੜਨ ਬਾਰੇ ਕਹਿਕੇ ਇਕ ਤਰ੍ਹਾਂ ਨਾਲ ਪਾਰਟੀ ਕੈਡਰ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਉਨ੍ਹਾਂ ਦਾ ਸਿਆਸੀ ਕੈਰੀਅਰ ਅਜੇ ਜਾਰੀ ਰਹੇਗਾ।

ਇਹ ਵੀ ਪੜ੍ਹੋਬਠਿੰਡਾ ਖ਼ੁਦਕੁਸ਼ੀ ਮਾਮਲੇ 'ਚ ਖੁੱਲ੍ਹਣ ਲੱਗੇ ਭੇਤ, ਵੱਡੇ ਰਾਜਨੀਤੀਕ ਆਗੂਆਂ ਨਾਲ ਜੁੜੀਆਂ ਤਾਰਾਂ

ਕੇਂਦਰ ਸਰਕਾਰ ਵਲੋਂ ਜੋ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ, ਉਸ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤੀਬਰਤਾ ਨਾਲ ਐਕਸ਼ਨ ਲਿਆ ਉਹ ਵੀ ਕਾਂਗਰਸ ਲਈ ਬਿਹਤਰੀਨ ਮੌਕਾ ਸਾਬਿਤ ਹੋਇਆ, ਜਿਸ ਨਾਲ ਵਿਰੋਧੀ ਧਿਰ ਨੂੰ ਖੁਦ ਨੂੰ ਕਿਸਾਨ ਵਿਰੋਧੀ ਹੋਣ ਦੇ ਦੋਸ਼ਾਂ ਤੋਂ ਬਚਾਉਣ ਲਈ ਜੱਦੋਜਹਿਦ ਕਰਨ ਲਈ ਮਜਬੂਰ ਹੋਣਾ ਪਿਆ। ਕਾਂਗਰਸ ਦੀ ਇਹੋ ਰਣਨੀਤੀ ਦੇ ਦਬਾਅ ਕਾਰਣ ਕੇਂਦਰੀ ਰਾਜ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਉਥੇ ਅਕਾਲੀ ਦਲ ਨੂੰ ਭਾਜਪਾ ਨਾਲ 23 ਸਾਲ ਪੁਰਾਣਾ ਗਠਜੋੜ ਨੂੰ ਤੋੜਨ ਲਈ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ :ਇਸ ਫੌਜੀ ਨੇ 21 ਸਾਲਾਂ ਬਾਅਦ ਕੱਢਵਾਈ ਲੱਤ 'ਚ ਲੱਗੀ ਗੋਲੀ, ਅੱਜ ਤੱਕ ਨਹੀਂ ਮਿਲਿਆ ਕੋਈ ਸਨਮਾਨ

ਇਸ ਸਿਆਸੀ ਖੇਡ 'ਚ, ਖੇਤੀ ਕਾਨੂੰਨਾਂ ਦੀ ਅਸਲੀਅਤ ਅਹਿਮ ਨਹੀਂ ਹੈ। ਪੰਜਾਬ 'ਚ ਕਿਸਾਨ ਜਥੇਬੰਦੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਕਾਨੂੰਨਾਂ ਨਾਲ ਸੂਬੇ ਦਾ ਕਿਸਾਨ ਅਤੇ ਕਿਰਸਾਨੀ ਦੋਨੋਂ ਤਬਾਹ ਹੋ ਜਾਣਗੇ। ਕੇਂਦਰ ਅਖੀਰ ਐੱਮ. ਐੱਸ. ਪੀ. ਨੂੰ ਖਤਮ ਕਰ ਕੇ ਕਿਸਾਨਾਂ ਨੂੰ ਪੂੰਜੀਪਤੀਆਂ ਅਤੇ ਵੱਡੇ ਕਾਰੋਬਾਰੀਆਂ ਦੇ ਸਾਹਮਣੇ ਗੋਡੇ ਟੇਕਣ ਨੂੰ ਮਜਬੂਰ ਕਰ ਦੇਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਕਾਂਗਰਸ ਨਾਲ ਜੋੜਨ ਲਈ ਪੰਜਾਬ ਵਿਧਾਨਸਭਾ ਦਾ ਵਿਸ਼ੇ ਸ਼ ਸ਼ੈਸਨ ਸੱਦਿਆ ਅਤੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਪੰਜਾਬ ਵਿਧਾਨਸਭਾ ਨੇ ਨਵੇਂ ਬਿਲ ਪਾਸ ਕੀਤੇ। ਪੰਜਾਬ ਵਿਧਾਨਸਭਾ 'ਚ ਪਾਸ ਬਿਲਾਂ ਦਾ ਸ਼੍ਰੋਅਦ ਅਤੇ ਆਪ ਵਿਧਾਇਕਾਂ ਨੂੰ ਵੀ ਸਮਰਥਨ ਕਰਨ ਲਈ ਮਜਬੂਰ ਹੋਣਾ ਪਿਆ, ਉਥੇ ਸੈਸ਼ਨ ਨਾਲ ਭਾਜਪਾ ਦੇ 2 ਵਿਧਾਇਕਾਂ ਨੂੰ ਵੀ ਦੇ ਗੈਰ ਹਾਜ਼ਰ ਰਹਿਣ 'ਤੇ ਕਾਂਗਰਸ ਇਹ ਦੱਸਣ 'ਚ ਸਫਲ ਹੋਈ ਹੈ ਕਿ ਵਿਧਾਨਸਭਾ ਸੈਸ਼ਨ 'ਚ ਨਾ ਸ਼ਾਮਲ ਹੋ ਕੇ ਭਾਜਪਾ ਨੇ ਬੁਜ਼ਦਿਲੀ ਵਾਲਾ ਰਸਤਾ ਚੁਣਿਆ ਹੈ, ਕਿਉਂਕਿ ਭਾਜਪਾ ਸੱਚਾਈ ਦਾ ਸਾਹਮਣਾ ਨਹੀਂ ਕਰ ਸਕਦੀ ਸੀ ਉਸਦੇ ਕਾਨੂੰਨ ਕਿਸਾਨ ਵਿਰੋਧ ਸਨ।

ਇਹ ਵੀ ਪੜ੍ਹੋ:  ਰਾਣਾ ਕਤਲ ਕਾਂਡ 'ਚ ਨਵਾਂ ਮੋੜ, ਇਸ ਗੈਂਗਸਟਰ ਗਰੁੱਪ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀ

ਵਿਧਾਨਸਭਾ 'ਚ ਬਿਲ ਪਾਸ ਕਰਵਾਉਣ ਉਪਰੰਤ ਕੈਪਟਨ ਨੇ ਫਿਰ ਤੋਂ ਕਿਸਾਨਾਂ ਨੂੰ ਸੰਘਰਸ਼ ਨੂੰ ਛੱਡਣ ਦੀ ਅਪੀਲ ਕੀਤੀ ਕਿਉਂਕਿ ਉਹ ਚਾਹੁੰਦੇ ਸਨ ਕਿ ਪੰਜਾਬ ਨੂੰ ਬਲੈਕਆਊਟ ਅਤੇ ਹੋਰ ਆਰਥਿਕ ਮੁਸ਼ਕਲਾਂ ਤੋਂ ਬਚਾਇਆ ਜਾ ਸਕੇ। ਕਈ ਕਿਸਾਨ ਜਥੇਬੰਦੀਆਂ ਨੇ 1 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਤਹਿਤ ਰੇਲ ਆਵਾਜਾਈ ਠੱਪ ਕਰ ਰੱਖੀ ਸੀ। ਕਿਸਾਨਾਂ ਨੇ ਕੈਪਟਨ ਦੇ ਸੱਦੇ 'ਤੇ ਕੋਲਾ, ਖਾਦ ਅਤੇ ਹੋਰ ਵਸਤੂਆਂ ਦੀ ਕਮੀ ਨੂੰ ਦੇਖਦੇ ਹੋਏ ਰੇਲ ਆਵਾਜਾਈ 'ਚ ਮਾਲਗੱਡੀਆਂ ਨੂੰ ਆਉਣ-ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ: ਦੋ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਸਦਮੇ 'ਚ ਪਰਿਵਾਰ

ਕੈਪਟਨ ਸਰਕਾਰ ਵਲੋਂ ਪਾਸ ਕਰਵਾਏ ਬਿਲਾਂ ਦੀ ਗੇਂਦ ਹੁਣ ਰਾਜਪਾਲ ਵੀਪੀਐੱਸ ਬਦਨੌਲ ਦੇ ਪਾਲੇ 'ਚ ਹੈ, ਜੋਕਿ ਇਕ ਬੰਧਨ 'ਚ ਫਸ ਗਏ ਹਨ। ਉਹ ਵਿਧਾਨਸਭਾ ਵਲੋਂ ਪਾਸ ਕਾਨੂੰਨਾਂ ਨੂੰ ਸਵੀਕਾਰ ਕਰਨ ਤੋਂ ਨਾਂਹ ਕਰ ਸਕਦੇ ਹੈ। ਪਰ, ਅਜਿਹਾ ਹੋਇਆ ਤਾਂ ਕਿਸਾਨ ਫਿਰ ਤੋਂ ਹਮਲਾ 'ਚ ਆ ਜਾਏਗਾ। ਇਸਦੇ ਇਲਾਵਾ, ਇਹ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਵੱਡਾ ਸਿਆਸੀ ਨੁਕਸਾਨ ਪਹੁੰਚਿਆ। ਜੇਕਰ ਅਕਾਲੀ ਦਲ ਆਪਣਾ ਹੱਥ ਇਸ ਅੱਗ 'ਚ ਪਾਉਂਦਾ ਹੈ, ਤਾਂ ਕੈਪਟਨ ਅਮਰਿੰਦਰ ਨੂੰ ਆਪਣੀ ਅਗਲੀ ਚਾਲ ਚੱਲਣੀ ਹੋਵੇਗੀ। ਜਿਸ ਸਬੰਧੀ ਕੈਪਟਨ ਪਹਿਲਾਂ ਹੀ ਸਪਸ਼ਟ ਸੰਕੇਤ ਦੇ ਚੁੱਕੇ ਹਨ ਕਿ ਉਹ ਪੰਜਾਬ, ਪੰਜਾਬੀਅਤ, ਕਿਸਾਨਾਂ ਅਤੇ ਕਿਰਸਾਨੀ ਦੇ ਹਿੱਤਾਂ ਦੀ ਖਾਤਿਰ ਆਪਣਾ ਅਸਤੀਫਾ ਵੀ ਜੇਬ 'ਚ ਪਾਈ ਫਿਰਦੇ ਹਨ। ਇਹ ਬਦਲ, ਪੰਜਾਬ ਨੂੰ ਮੱਧਕਾਲੀ ਚੋਣਾਂ 'ਚ ਧੱਕ ਦੇਵੇਗਾ। ਕੈਪਟਨ ਦੇ ਇਸ ਸਟੈਂਡ ਨਾਲ 1 ਤੀਰ ਨਾਲ ਕਈ ਨਿਸ਼ਾਨੇ ਸਾਧੇ ਗਏ ਹਨ, ਇਕ ਤਾਂ ਇਸ ਸਾਰੀ ਕਵਾਇਦ ਦਾ ਲਾਭ ਫਿਲਹਾਲ ਤਾਂ ਕਾਂਗਰਸ ਦੇ ਪੱਖ 'ਚ ਜਾਂਦਾ ਦਿਖਾਈ ਦੇ ਰਿਹਾ ਹੈ ਦੂਸਰਾ ਕੈਪਟਨ ਦੀ ਕੂਟਨੀਤੀ ਨਾਲ ਵਿਰੋਧੀ ਧਿਰ ਵੀ ਖੁਦ ਹੈਰਾਨ ਅਤੇ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।

ਇਹ ਵੀ ਪੜ੍ਹੋ:  ਬਿਜਲੀ ਮਹਿਕਮੇ ਦਾ ਕਮਾਲ: 1254 ਯੂਨਿਟਾਂ ਦਾ ਬਿੱਲ 91 ਲੱਖ ਰੁਪਏ; ਖਪਤਕਾਰ ਨੂੰ ਕਰੋੜਪਤੀ ਬਣਨ ਦੀ ਖ਼ੁਸ਼ੀ


author

Shyna

Content Editor

Related News