ਗੁਰਦੁਆਰਾ ਬੇਰ ਸਾਹਿਬ ਪੁੱਜੇ ਮਨਪ੍ਰੀਤ ਬਾਦਲ, ਵੱਖਰੇ ਤੌਰ ''ਤੇ ਮੱਥਾ ਟੇਕਿਆ
Tuesday, Sep 10, 2019 - 06:58 PM (IST)
ਸੁਲਤਾਨਪੁਰ ਲੋਧੀ (ਸੋਢੀ) : ਕੈਬਨਿਟ ਮੀਟਿੰਗ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਮੰਤਰੀ ਸੁਲਤਾਨਪੁਰ ਲੋਧੀ ਪਹੁੰਚੇ ਅਤੇ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਮੱਥਾ ਟੇਕਿਆ। ਇਸ ਦੌਰਾਨ ਜਿਹੜੀ ਖਾਸ ਗੱਲ ਦੇਖਣ ਨੂੰ ਮਿਲੀ ਉਹ ਇਹ ਸੀ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਸੁਲਤਾਨਪੁਰ ਲੋਧੀ ਕੈਬਨਿਟ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਪੁੱਜੇ ਜੋ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਵੱਖਰੇ ਤੌਰ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ।
ਮਨਪ੍ਰੀਤ ਬਾਦਲ ਨੇ ਆਮ ਸ਼ਰਧਾਲੂ ਵਾਂਗ ਤਰ੍ਹਾਂ ਬਿਨਾਂ ਸਿਰੋਪਾਓ ਲਏ ਪਰਤ ਕੇ ਇਕੱਲੇ ਹੀ ਆਪਣੀ ਗੱਡੀ 'ਚ ਬੈਠ ਕੇ ਮੀਟਿੰਗ 'ਚ ਭਾਗ ਲੈਣ ਲਈ ਨਿਕਲ ਪਏ।