ਕੈਪਟਨ ਸਰਕਾਰ ਲਿਆਵੇ ਐੱਮ.ਐੱਸ.ਪੀ. ਦਾ ਬਿੱਲ, ਖ਼ਰੀਦ ਦੀ ਦੇਵੇ ਗਾਰੰਟੀ: ਭਗਵੰਤ ਮਾਨ
Friday, Oct 23, 2020 - 06:04 PM (IST)
ਬਠਿੰਡਾ (ਮੁਨੀਸ਼): ਪੰਜਾਬ ਸਰਕਾਰ ਵਲੋਂ ਖੇਤੀ ਸਬੰਧੀ ਲਾਏ ਗਏ ਬਿੱਲ ਨੂੰ ਆਮ ਆਦਮੀ ਪਾਰਟੀ ਦੇ ਐੱਮ.ਪੀ. ਭਗਵੰਤ ਮਾਨ ਨੇ ਡਰਾਮਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਬਿੱਲਾਂ 'ਚ ਬਦਲਾਅ ਕਰਕੇ ਹੁਣ ਕੇਂਦਰ ਸਰਕਾਰ ਆਪਣੇ ਬਿੱਲ 'ਚ ਤਬਦੀਲੀ ਕਿਵੇਂ ਕਰੇਗਾ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਐੱਮ.ਪੀ. ਭਗਵੰਤ ਮਾਨ ਅੱਜ ਮੋਡ ਮੰਡੀ ਦੀ ਅਨਾਜ ਮੰਡੀ 'ਚ ਕਿਸਾਨਾਂ ਦੇ ਨਰਮੇ ਦੀ ਫ਼ਸਲ ਦਾ ਐੱਮ.ਐੱਸ.ਪੀ. ਨਾ ਮਿਲਣ ਦੇ ਕਾਰਨ ਉਸ ਦਾ ਜਾਇਜ਼ਾ ਲੈਣ ਪਹੁੰਚੇ ਹੋਏ ਸਨ। ਜੇ.ਪੀ. ਨੱਡਾ ਦੇ ਬਿਆਨ 'ਤੇ ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਬੁਲਾਇਆ ਸੀ ਕਿ ਉਹ ਕਿਸਾਨ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਸਟਾਫ਼ ਸਟਾਕ ਐਕਸਚੇਂਜ ਜੋ ਮੁੰਬਈ ਚੱਲਦੀ ਹੈ, ਉਹ ਵਿਚੋਲਿਆਂ ਦੇ ਸਿਰ 'ਤੇ ਚੱਲਦੀ ਹੈ। ਉਨ੍ਹਾਂ ਨੂੰ ਦਲਾਲ ਅਤੇ ਬੋਕਰੀ ਕਹਿੰਦੇ ਹਨ। ਛੋਟੇ ਵਪਾਰੀ ਦੀ ਬੇਇਜ਼ਤੀ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ: ਰਾਣਾ ਕਤਲ ਕਾਂਡ 'ਚ ਨਵਾਂ ਮੋੜ, ਇਸ ਗੈਂਗਸਟਰ ਗਰੁੱਪ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀ
ਅੱਗੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਟਾਂਡਾ 'ਚ 6 ਸਾਲ ਦੀ ਕੁੜੀ ਨਾਲ ਹੋਈ ਘਟਨਾ 'ਤੇ ਭਗਵੰਤ ਮਾਨ ਨੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਸ਼ਰਮਨਾਕ ਘਟਨਾਵਾਂ ਹਨ। ਇਸ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਜਲਦ ਹੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਟਰੰਪ ਵਲੋਂ ਭਾਰਤ 'ਚ ਪ੍ਰਦੂਸ਼ਣ ਜ਼ਿਆਦਾ ਹੋਣ ਦੇ ਬਿਆਨ 'ਤੇ ਭਗਵੰਤ ਮਾਨ ਨੇ ਤੰਜ ਕੱਸਦੇ ਹੋਏ ਕਿਹਾ ਕਿ ਟਰੰਪ ਨਰਿੰਦਰ ਮੋਦੀ ਦਾ ਦੋਸਤ ਹਨ ਇਸ ਦਾ ਜਵਾਬ ਉਹ ਹੀ ਦੇਣਗੇ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਦੋ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਸਦਮੇ 'ਚ ਪਰਿਵਾਰ