ਮਲੋਟ ਦੇ 22 ਸਾਲਾ ਨੌਜਵਾਨ ਦੀ ਕੈਨੇਡਾ ''ਚ ਹੋਈ ਮੌਤ

Friday, Jun 19, 2020 - 05:37 PM (IST)

ਮਲੋਟ (ਜੁਨੇਜਾ): ਮਲੋਟ ਸ਼ਹਿਰ ਅੰਦਰ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਮਲੋਟ ਦੇ ਇਕ 22 ਸਾਲਾ ਨੌਜਵਾਨ ਦੀ ਕੈਨੇਡਾ 'ਚ ਮੌਤ ਹੋ ਗਈ। ਮੌਤ ਦਾ ਕਾਰਨ ਹਾਦਸਾ ਦੱਸਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਸਹਿਕਾਰੀ ਵਿਭਾਗ 'ਚ ਅਡੀਟਰ ਅਤੇ ਮਲੋਟ ਸ਼ਹਿਰ ਅੰਦਰ ਸਮੂਹ ਜਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਅਤੇ ਕੇ.ਸੀ. ਸਕੂਲ ਦੇ ਵਾਈਸ ਪ੍ਰਿੰਸੀਪਲ ਸੁਨੀਤਾ ਅਸੀਜਾ ਦਾ 22 ਸਾਲਾ ਮੁੰੰਡਾ ਸਿਧਾਰਥ ਅਸੀਜਾ ਪਿਛਲੇ ਤਿੰਨ ਸਾਲਾਂ ਤੋਂ ਕੈਨੇਡਾ ਰਹਿ ਰਿਹਾ ਸੀ ਅਤੇ ਕੈਨਾਡੋਰ ਕਾਲਜ ਟਰਾਂਟੋ ਤੋਂ ਬਿਜਨਸ ਨਾਲ ਸਬੰਧਤ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅੱਜ ਕੱਲ ਨੋਵਾਸਕੋਸ਼ੀਆਂ ਸਟੇਟ 'ਚ ਰਹਿ ਰਿਹਾ ਸੀ।

ਇਹ ਵੀ ਪੜ੍ਹੋ: ਚੀਕ-ਚੀਕ ਕੇ ਬੋਲ੍ਹਿਆ ਸ਼ਹੀਦ ਗੁਰਵਿੰਦਰ ਦਾ ਪਰਿਵਾਰ 'ਲੜਾਈ ਲੜਨ ਤੋਂ ਪਹਿਲਾਂ ਇਕ ਵਾਰ ਦੱਸ ਤਾਂ ਦਿੰਦਾ' (ਵੀਡੀਓ)

ਦੋ ਦਿਨ ਪਹਿਲਾਂ ਆਪਣੇ ਦੋ ਹੋਰ ਦੋਸਤਾਂ ਨਾਲ ਉਹ ਘੁੰਮਣ ਗਿਆ ਸੀ ਕਿ ਲੇਕ 'ਚ ਤਿੰਨਾਂ ਦਾ ਪੈਰ ਫਿਸਲ ਗਿਆ। ਉਸਦੇ ਸਾਥੀ ਦੋਵੇਂ ਮੁੰਡੇ ਤਾਂ ਨਜ਼ਦੀਕ ਹੋਣ ਕਰਕੇ ਬਾਹਰ ਕੱਢ ਲਏ ਪਰ ਸਿਧਾਰਥ ਨੂੰ ਕਰੀਬ 12 –13 ਮਿੰਟ ਪਿੱਛੋਂ ਪਾਣੀ 'ਚੋਂ ਕੱਢਿਆ, ਜਿਸ ਨਾਲ ਉਸਦੀ ਹਾਲਤ ਖਰਾਬ ਹੋ ਗਈ ਅਤੇ ਐਲੀਡਕਸ ਸ਼ਹਿਰ 'ਚ ਹਸਪਤਾਲ ਵਿਚ ਭਰਤੀ ਕਰਾਇਆ ਜਿੱਥੇ ਅੱਜ ਉਸਦੀ ਮੌਤ ਹੋ ਗਈ। ਇਸ ਘਟਨਾਂ ਦੀ ਅੱਜ ਖ਼ਬਰ ਸ਼ਹਿਰ 'ਚ ਮਿਲਣ ਸਾਰ ਹੀ ਸੋਗ ਦਾ ਮਹੌਲ ਬਣ ਗਿਆ। ਉਧਰ ਪਰਿਵਾਰ ਵਲੋਂ ਕੇਂਦਰ ਸਰਕਾਰ ਨਾਲ ਸੰਪਰਕ ਕੀਤਾ ਹੋਇਆ ਹੈ ਇਸ ਲਈ ਸੰਭਾਵਨਾ ਹੈ ਕਿ ਕਰੀਬ 3 ਦਿਨਾਂ ਬਾਅਦ ਉਸਦਾ ਮ੍ਰਿਤਕ ਸਰੀਰ ਮਲੋਟ ਪੁੱਜ ਜਾਵੇਗਾ ਜਿਥੇ ਉਸਦਾ ਅੰਤਮ ਸੰਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸ਼ਹੀਦ ਗੁਰਤੇਜ ਸਿੰਘ ਦੀ ਮਾਂ ਦੇ ਬੋਲ 'ਪੁੱਤ ਕਦੇ ਨਾ ਭੁੱਲਣ ਵਾਲੇ ਜ਼ਖਮ ਦੇ ਗਿਆ' (ਵੀਡੀਓ)


Shyna

Content Editor

Related News