ਧਰਮਸੋਤ ਦੇ ਕਾਫਲੇ ਤੇ ਰੋੜਿਆਂ ਪੱਥਰਾਂ ਨਾਲ ਹਮਲਾ ਕਰਨ 'ਤੇ ਬਾਪ-ਬੇਟੇ ਸਮੇਤ ਪੰਜ ਨਾਮਜ਼ਦ

Monday, Mar 30, 2020 - 03:59 PM (IST)

ਧਰਮਸੋਤ ਦੇ ਕਾਫਲੇ ਤੇ ਰੋੜਿਆਂ ਪੱਥਰਾਂ ਨਾਲ ਹਮਲਾ ਕਰਨ 'ਤੇ ਬਾਪ-ਬੇਟੇ ਸਮੇਤ ਪੰਜ ਨਾਮਜ਼ਦ

ਨਾਭਾ (ਸੁਸ਼ੀਲ ਜੈਨ):  ਉੱਪ ਕਪਤਾਨ ਪੁਲਸ ਵਰਿੰਦਰ ਸਿੰਘ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਕਾਫਲੇ 'ਤੇ ਸਾਜਿਸ਼ ਅਧੀਨ ਰੋੜਿਆਂ, ਪੱਥਰਾਂ ਨਾਲ ਹਮਲਾ ਕਰਨ, ਜਾਨੋ  ਮਾਰਨ ਦੀਆਂ ਧਮਕੀਆਂ ਅਥੇ  ਗੱਡੀ ਨੂੰ ਘੇਰ ਕੇ ਗਾਲੀ-ਗਲੌਚ ਕਰਨ ਦੇ ਦੋਸ਼ 'ਚ ਕੋਤਵਾਲੀ ਪੁਲਸ ਨੇ ਬਾਜ਼ੀਗਰ ਬਸਤੀ ਅਲੋਹਰਾਂ ਗੇਟ ਨਾਭਾ ਦੇ ਸੁਨੀਲ ਕੁਮਾਰ, ਪੁੱਤਰ ਮੁਲਕ ਚੰਦ, ਅਜੈ ਕੁਮਾਰ ਜੰਗੀਰ ਰਾਮ, ਮੁਲਕ ਚੰਦ ਪੁੱਤਰ ਮੇਹਰ ਚੰਦ, ਅਜੈ ਪੁੱਤਰ ਜਸਵੰਤ ਸਿੰਘ, ਅਜੈਬਾ ਪੁੱਤਰ ਭਲਵਾਨ ਰਾਮ ਸਮੇਤ 50/60 ਹੋਰ ਨਾ ਮੁਲਮ ਵਿਅਕਤੀਆਂ ਖਿਲਾਫ ਧਾਰਾ 160, 188, 294, 341, 506, 148,149, 120 ਬੀ ਆਈ.ਪੀ.ਸੀ. ਅਧੀਨ ਮਾਮਲਾ ਦਰਜ ਕੀਤਾ ਹੈ। ਥਾਣੇਦਾਰ ਹਰਭਜਨ ਸਿੰਘ ਮੁਤਾਬਕ ਉਹ ਪੁਲਸ ਪਾਰਟੀ ਸਮੇਤ ਕਰਫਿਊ ਦੌਰਾਨ ਡਿਊਟੀ ਤੇ ਬੌੜਾ ਗੇਟ ਮੌਜੂਦ ਸਨ, ਜਿੱਥੇ ਸੂਚਨਾ ਮਿਲੀ ਕਿ ਕੈਬਨਿਟ ਮੰਤਰੀ ਧਰਮਸੋਤ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡ ਰਹੇ ਸਨ। ਜਦੋਂ ਮੰਤਰੀ ਗੱਡੀ 'ਚ ਬੈਠਣ ਲੱਗੇ ਤਾਂ ਦੋਸ਼ੀਆਂ ਨੇ ਹਮਲਾ ਕਰ ਦਿੱਤਾ ਅਤੇ ਗਾਲੀ-ਗਲੌਚ ਕਰਕੇ ਜਾਨੋ-ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਜ਼ਿਲਾ ਮੈਜਿਸਟਰੇਟ ਦੇ ਹੁਕਮਾਂ ਦੇ ਬਾਵਜੂਦ ਕਰਫਿਊ 'ਚ ਲੋਕਾਂ ਇਕੱਠੇ ਹੋਏ ਅਤੇ ਨਿਰਦੇਸ਼ਾਂ ਦੀ ਉਲੰਘਣਾ ਕੀਤੀ। ਡੀ.ਐੱਸ.ਪੀ. ਨੇ ਦੱਸਿਆ ਕਿ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਇਸ ਸਾਜ਼ਿਸ਼ 'ਚ ਸ਼ਾਮਲ ਵਿਅਕਤੀ ਜਲਦ ਹੀ ਸਲਾਖਾ ਪਿੱਛੇ ਹੋਣਗੇ।

ਇਹ ਵੀ ਪੜ੍ਹੋ: ਕਰਫਿਊ 'ਚ ਸਖਤ ਡਿਊਟੀ ਦੀ ਥਕਾਉਣ ਲਾਹੁਣ ਲਈ ਪੁਲਸ ਨੇ ਸੜਕ 'ਤੇ ਪਾਇਆ ਭੰਗੜਾ (ਵੀਡੀਓ)

ਜ਼ਿਕਰਯੋਗ ਹੈ ਕਿ ਬੀਤੇ ਦਿਨ ਨਾਭਾ ਦੀ ਢੇਹਾ ਬਸਤੀ ਅਤੇ ਬਾਜ਼ੀਗਰ ਬਸਤੀ 'ਚ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਣ ਲਈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਪੁੱਜੇ ਸਨ। ਇਲਾਕੇ 'ਚ ਗਰੀਬ ਪਰਿਵਾਰਾਂ ਦੀ ਗਿਣਤੀ ਵਧਣ ਅਤੇ ਰਾਸ਼ਨ ਖਤਮ ਹੋਣ ਕਾਰਣ ਜਿਉਂ ਹੀ ਕੈਬਨਿਟ ਮੰਤਰੀ ਧਰਮਸੌਤ ਦਾ ਕਾਫਲਾ ਜਾ ਰਿਹਾ ਸੀ ਤਾਂ ਕੁੱਝ ਸ਼ਰਾਰਤੀ ਅਨਸਰਾਂ ਨੇ ਕਾਫਲੇ 'ਤੇ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਬੀਤੇ ਦਿਨ ਵਾਪਰੀ ਘਟਨਾ ਸਬੰਧੀ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਛਾਏ ਰਹੇ। 'ਜਗ ਬਾਣੀ' ਦੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਦੌਰਾਨ ਆਪਣਾ ਸਪੱਸ਼ਟੀਕਰਨ ਦਿੰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਉਹ ਸਬੰਧਤ ਇਲਾਕੇ 'ਚ ਵੋਟਾਂ ਮੰਗਣ ਨਹੀਂ ਬਲਕਿ ਰਾਸ਼ਨ ਵੰਡਣ ਗਏ ਸਨ। ਅਸੀਂ ਸਮਾਜਕ ਸੰਸਥਾਵਾਂ ਦੇ ਸਹਿਯੋਗ ਨਾਲ ਹਲਕੇ ਦੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡ ਰਹੇ ਸਾਂ ਤਾਂ ਇਸ ਮੌਕੇ ਲੋਕਾਂ ਨੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਦਿਆਂ ਭੀੜ ਇਕੱਤਰ ਕਰ ਲਈ।

ਇਹ ਵੀ ਪੜ੍ਹੋ: ਫੈਕਟਰੀਆਂ ਚਲਾਉਣ ਦਾ ਆਦੇਸ਼ ਦੇ ਕੇ ਖੁਦ ਹੀ ਕੈਪਟਨ ਨੇ ਫੇਲ ਕਰ ਦਿੱਤਾ ਆਪਣਾ ਲਾਕਡਾਊਨ


author

Shyna

Content Editor

Related News