ਕੰਮ ''ਚ ਮੰਦਾ ਪਿਆ ਤਾਂ ਕੈਬ ਡਰਾਈਵਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Wednesday, Mar 14, 2018 - 05:00 PM (IST)

ਖਰੜ (ਅਮਰਦੀਪ) : ਖਰੜ ਦੇ ਵੈਸਟਰਨ ਹੋਮ ਵਿਚ ਇਕ ਕੈਬ ਡਰਾਈਵਰ ਨੇ ਗੱਲ 'ਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਤਰੁਣ ਕੁਮਾਰ ਪੁੱਤਰ ਸੰਜੇ ਜੋ ਕਿ ਕੈਬ ਚਲਾਉਣ ਦਾ ਕੰਮ ਕਰਦਾ ਸੀ ਤਾਂ ਉਸ ਦਾ ਕੰਮ ਸਹੀ ਨਾ ਚੱਲਣ ਕਾਰਨ ਉਹ ਸ਼ਰਾਬ ਪੀਣ ਦਾ ਆਦੀ ਹੋ ਗਿਆ ਅਤੇ ਮਾਨਸਿਕ ਤਣਾਅ ਵਿਚ ਰਹਿਣ ਲੱਗ ਪਿਆ। ਇਸੇ ਤਣਾਅ ਕਾਰਨ ਤਰੁਣ ਕੁਮਾਰ ਨੇ ਬੁੱਧਵਾਰ ਨੂੰ ਆਪਣੇ ਕਮਰੇ ਵਿਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌਕੇ 'ਤੇ ਥਾਣਾ ਸਿਟੀ ਪੁਲਸ ਪੁੱਜੀ ਅਤੇ ਉਨ੍ਹਾਂ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ।
ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਾਸੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ ਅਤੇ ਨਾ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕਿਆ ਹੈ। ਇਸ ਮਾਮਲੇ ਵਿਚ ਪੁਲਸ ਨੇ ਧਾਰਾ 174 ਦੀ ਕਾਰਵਾਈ ਅਮਲ ਵਿਚ ਲਿਆਂਦਾ ਗਈ ਹੈ।