ਪੰਜਾਬ ''ਚ ਬੱਸ ਸਟੈਂਡ ਬੰਦ

Tuesday, Oct 14, 2025 - 12:44 PM (IST)

ਪੰਜਾਬ ''ਚ ਬੱਸ ਸਟੈਂਡ ਬੰਦ

ਅੰਮ੍ਰਿਤਸਰ: ਪੰਜਾਬ ਸਰਕਾਰ ਦੀ ‘ਕਿਲੋਮੀਟਰ ਬੱਸ ਸਕੀਮ’ ਦੇ ਵਿਰੋਧ 'ਚ ਅੱਜ ਪੂਰੇ ਸੂਬੇ ਦੇ ਸਮੂਹ ਬੱਸ ਅੱਡੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਬੰਦ ਰਹਿਣਗੇ। ਇਹ ਵਿਰੋਧ ਪੰਜਾਬ ਰੋਡਵੇਜ਼ ਦੇ ਜਨਰਲ ਸਕੱਤਰ ਜੁਗਰਾਜ ਸਿੰਘ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ, ਕਿਉਂਕਿ ਸਰਕਾਰ ਵੱਲੋਂ ਇੱਕ ਵਾਰ ਫਿਰ ਇਸ ਸਕੀਮ ਤਹਿਤ ਨਵਾਂ ਟੈਂਡਰ ਖੋਲ੍ਹਿਆ ਜਾ ਰਿਹਾ ਹੈ।

ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਖ਼ਤਰੇ ਵਿੱਚ

ਪੰਜਾਬ ਰੋਡਵੇਜ਼ ਦੇ ਜਨਰਲ ਸਕੱਤਰ ਜੁਗਰਾਜ ਸਿੰਘ ਨੇ ਇਸ ਯੋਜਨਾ ਦਾ ਪੁਰਜ਼ੋਰ ਵਿਰੋਧ ਕਰਦਿਆਂ ਕਿਹਾ ਕਿ ਇਸ ਸਕੀਮ ਦਾ ਸਿੱਧਾ ਅਸਰ ਪੰਜਾਬ ਦੇ ਹਜ਼ਾਰਾਂ ਨਿੱਜੀ ਬੱਸ ਆਪਰੇਟਰਾਂ, ਚਾਲਕਾਂ (ਡਰਾਈਵਰਾਂ) ਅਤੇ ਕੰਡਕਟਰਾਂ 'ਤੇ ਪਵੇਗਾ, ਜਿਸ ਨਾਲ ਆਮ ਜਨਤਾ ਵੀ ਪ੍ਰਭਾਵਿਤ ਹੋਵੇਗੀ।

ਸਰਕਾਰ ਤਰੁੰਤ ਰੋਕੇ ਇਹ ਸਕੀਮ

ਪੰਜਾਬ ਰੋਡਵੇਜ਼ ਦੇ ਜਨਰਲ ਸਕੱਤਰ ਜੁਗਰਾਜ ਸਿੰਘ ਨੇ ਸਰਕਾਰ ਤੋਂ ਸਖ਼ਤ ਮੰਗ ਕੀਤੀ ਹੈ ਕਿ ਇਸ ਯੋਜਨਾ ਨੂੰ ਤੁਰੰਤ ਰੋਕਿਆ ਜਾਵੇ। ਉਨ੍ਹਾਂ ਜ਼ੋਰ ਦਿੱਤਾ ਕਿ ਸਰਕਾਰ ਨੂੰ ਸਾਰੇ ਸਬੰਧਤ ਪੱਖਾਂ ਨਾਲ ਗੱਲਬਾਤ ਕਰਕੇ ਕੋਈ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਇਸ ਨਾਲ ਆਵਾਜਾਈ ਪ੍ਰਣਾਲੀ ਪ੍ਰਭਾਵਿਤ ਹੋਵੇਗੀ। ਛੋਟੇ ਬੱਸ ਮਾਲਕਾਂ ਅਤੇ ਕਾਮਿਆਂ ਦਾ ਰੁਜ਼ਗਾਰ ਖ਼ਤਰੇ ਵਿੱਚ ਪੈ ਜਾਵੇਗਾ ਅਤੇ ਇਹ ਯੋਜਨਾ ਨਿੱਜੀ ਕੰਪਨੀਆਂ ਨੂੰ ਬੇਲੋੜਾ ਲਾਭ ਪਹੁੰਚਾਉਂਦੀ ਹੈ, ਜਦਕਿ ਸਥਾਨਕ ਆਪਰੇਟਰਾਂ ਅਤੇ ਕਰਮਚਾਰੀਆਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ

ਜਾਣੋ ਕੀ ਹੈ ‘ਕਿਲੋਮੀਟਰ ਬੱਸ ਸਕੀਮ’

ਜੁਗਰਾਜ ਸਿੰਘ ਅਨੁਸਾਰ, ਕਿਲੋਮੀਟਰ ਬੱਸ ਸਕੀਮ ਇੱਕ ਸਰਕਾਰੀ ਯੋਜਨਾ ਹੈ, ਜਿਸ ਵਿੱਚ ਨਿੱਜੀ ਕੰਪਨੀਆਂ ਤੋਂ ਬੱਸਾਂ ਕਿਰਾਏ 'ਤੇ ਲੈ ਕੇ ਚਲਾਈਆਂ ਜਾਂਦੀਆਂ ਹਨ। ਸਰਕਾਰ ਇਨ੍ਹਾਂ ਕੰਪਨੀਆਂ ਨੂੰ ਪ੍ਰਤੀ ਕਿਲੋਮੀਟਰ ਇੱਕ ਨਿਸ਼ਚਿਤ ਰਾਸ਼ੀ ਅਦਾ ਕਰਦੀ ਹੈ, ਜਦੋਂ ਕਿ ਡਰਾਈਵਰ, ਮੁਰੰਮਤ ਅਤੇ ਈਂਧਨ ਦੀ ਜ਼ਿੰਮੇਵਾਰੀ ਸਿਰਫ਼ ਨਿੱਜੀ ਕੰਪਨੀ ਦੀ ਹੁੰਦੀ ਹੈ।

 

 


author

Shivani Bassan

Content Editor

Related News