ਪੰਜਾਬ ’ਚ ਬਿਲਡਿੰਗ ਨਿਯਮਾਂ ਵਿਚ ਬਦਲਾਅ, ਲਿਆ ਗਿਆ ਇਹ ਵੱਡਾ ਫ਼ੈਸਲਾ
Tuesday, Jul 21, 2026 - 04:52 PM (IST)
ਜਲੰਧਰ/ਚੰਡੀਗੜ੍ਹ (ਧਵਨ) : ਸੂਬਾ ਸਰਕਾਰ ਨੇ ਭਵਨ ਨਿਰਮਾਣ ਨਿਯਮਾਂ (ਬਿਲਡਿੰਗ ਬਾਇਲਾਜ਼) ’ਚ ਵੱਡਾ ਬਦਲਾਅ ਕਰਦੇ ਹੋਏ ਮਿਸ਼ਰਤ ਉਪਯੋਗ (ਮਿਕਸਡ-ਯੂਜ਼) ਨੂੰ ਉਤਸ਼ਾਹ ਦੇਣ ਦਾ ਫ਼ੈਸਲਾ ਕੀਤਾ ਹੈ। ਨਵੇਂ ਨਿਯਮਾਂ ਹੇਠ ਨਿਰਧਾਰਿਤ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਪਲਾਟਾਂ ’ਤੇ ਹੁਣ ਇਕ ਹੀ ਕੰਪਲੈਕਸ ’ਚ ਘਰ, ਦੁਕਾਨ ਅਤੇ ਦਫਥਰ ਵਿਕਸਿਤ ਕੀਤੇ ਜਾ ਸਕਣਗੇ। ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਸ਼ਹਿਰੀ ਵਿਕਾਸ ਨੂੰ ਗਤੀ ਮਿਲੇਗੀ ਅਤੇ ਲੋਕਾਂ ਨੂੰ ਰਿਹਾਇਸ਼ ਅਤੇ ਵਪਾਰਕ ਸਰਗਰਮੀਆਂ ਲਈ ਵੱਧ ਸੁਵਿਧਾਜਨਕ ਬਦਲ ਮੁਹੱਈਆ ਹੋਣਗੇ।
ਇਹ ਵੀ ਪੜ੍ਹੋ : ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ’ਤੇ ਲੱਗੇਗਾ ਟੈਕਸ, ਸਰਬ ਸੰਮਤੀ ਨਾਲ ਮਤਾ ਪਾਸ
ਨਵੀਂ ਵਿਵਸਥਾ ਅਨੁਸਾਰ ਭਵਨ ਨਿਰਮਾਣ ਦੇ ਨਕਸ਼ੇ ਦੀ ਮਨਜ਼ੂਰੀ ਦੀ ਪ੍ਰਕਿਰਿਆ ਨੂੰ ਵੀ ਸਰਲ ਬਣਾਇਆ ਗਿਆ ਹੈ। ਹੁਣ ਅਧਿਕਾਰਤ ਆਰਕੀਟੈਕਟ ਸੈਲਫ਼-ਸਰਟੀਫਿਕੇਸ਼ਨ ਦੇ ਆਧਾਰ ’ਤੇ ਅਰਜ਼ੀ ਸਵੀਕਾਰ ਕੀਤੀ ਜਾਵੇਗੀ ਅਤੇ ਸਾਰੇ ਜ਼ਰੂਰੀ ਦਸਤਾਵੇਜ਼ ਪੂਰੇ ਹੋਣ ’ਤੇ 7 ਦਿਨਾਂ ਦੇ ਅੰਦਰ ਨਕਸ਼ਾ ਪਾਸ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਲੰਬੇ ਸਮੇਂ ਤੱਕ ਮਨਜ਼ੂਰੀ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸੂਬਾ ਸਰਕਾਰ ਨੇ ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਬਿਲਡਿੰਗ ਸੋਧ ਰੂਲਜ਼ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਸੁਵਿਧਾ ਸਾਰੇ ਪਲਾਟਾਂ ’ਤੇ ਆਪਣੇ-ਆਪ ਲਾਗੂ ਨਹੀਂ ਹੋਵੇਗੀ। ਇਸ ਲਈ ਸੜਕ ਦੀ ਚੌੜਾਈ, ਪਾਰਕਿੰਗ, ਫਾਇਰ ਸੁਰੱਖਿਆ, ਭਵਨ ਦੀ ਉਚਾਈ ਤੇ ਹੋਰ ਤਕਨੀਕੀ ਮਾਪਦੰਡਾਂ ਸਮੇਤ ਸਾਰੇ ਨਿਰਧਾਰਿਤ ਨਿਯਮਾਂ ਦੀ ਪਾਲਣਾ ਲਾਜ਼ਮੀ ਹੋਵੇਗੀ। ਕੁਝ ਵਿਸ਼ੇਸ਼ ਸ਼੍ਰੇਣੀ ਦੀਆਂ ਸਰਗਰਮੀਆਂ ਅਜੇ ਵੀ ਆਮ ਭਵਨ ਨਿਯਮਾਂ ਦੇ ਅਧੀਨ ਰਹਿਣਗੀਆਂ। ਸੂਬਾ ਸਰਕਾਰ ਦਾ ਮੰਨਣਾ ਹੈ ਕਿ ਸੋਧੇ ਹੋਏ ਨਿਯਮਾਂ ਨਾਲ ਕਾਰੋਬਾਰ ਨੂੰ ਹੁਲਾਰਾ ਮਿਲੇਗਾ, ਨਿਰਮਾਣ ਖੇਤਰ ’ਚ ਤੇਜ਼ੀ ਆਵੇਗੀ, ਨਿਵੇਸ਼ ਆਕਰਸ਼ਿਤ ਹੋਵੇਗਾ ਅਤੇ ਆਮ ਲੋਕਾਂ ਲਈ ਭਵਨ ਨਿਰਮਾਣ ਦੀ ਪ੍ਰਕਿਰਿਆ ਵੱਧ ਪਾਰਦਰਸ਼ੀ ਅਤੇ ਆਸਾਨ ਬਣੇਗੀ।
ਇਹ ਵੀ ਪੜ੍ਹੋ : ਪਾਵਰਕਾਮ ਵਿਚ ਵੱਡੀ ਹਲਚਲ, ਇਸ ਐਲਾਨ ਤੋਂ ਬਾਅਦ ਖੜ੍ਹੀ ਹੋ ਸਕਦੀ ਹੈ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
