ਨਿਰਾਸ਼ ਲੋਕਾਂ ਲਈ ਆਸ ਦੀ ਕਿਰਨ ਬਣੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ

09/11/2019 1:56:45 PM

ਬੁਢਲਾਡਾ (ਮਨਜੀਤ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਲੋਕਪ੍ਰਿਯਤਾ ਦਾ ਗ੍ਰਾਫ ਦਿਨੋ-ਦਿਨ ਵਧਣ ਲੱਗਾ ਹੈ। ਭਾਵੇਂ ਹੀ ਪੰਜਾਬ ਵਿਚ ਅਕਾਲੀ ਦਲ ਹੱਥੋਂ ਰਾਜ ਭਾਗ ਖੁੱਸਣ ਤੋਂ ਬਾਅਦ ਅਕਾਲੀ ਦਲ ਨੇ ਸੂਬੇ ਵਿਚ ਲੋਕ ਸਭਾ ਚੋਣਾਂ ਦੌਰਾਨ 13 ਵਿਚੋਂ 4 ਸੀਟਾਂ ਸਾਂਝੇ ਤੌਰ 'ਤੇ ਜਿੱਤੀਆਂ ਪਰ ਬਠਿੰਡਾ ਸੀਟ 'ਤੇ ਹਰਸਿਮਰਤ ਕੌਰ ਬਾਦਲ ਨੇ ਤੀਜੀ ਵਾਰ ਜਿੱਤ ਪ੍ਰਾਪਤ ਕਰਕੇ ਇਕ ਰਿਕਾਰਡ ਕਾਇਮ ਕੀਤਾ ਅਤੇ ਆਪਣੀ ਲੋਕਪ੍ਰਿਯਤਾ ਵਿਚ ਬੇਸ਼ੁਮਾਰ ਵਾਧਾ ਕੀਤਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਦੇ ਦੁੱਖ ਦਰਦ ਸੁਣਨ ਤੋਂ ਇਲਾਵਾ ਉਨ੍ਹਾਂ ਦੀਆਂ ਹਰ ਦਿਨ ਦੀਆਂ ਮੁਸ਼ਕਲਾਂ ਨੂੰ ਆਪਣੇ ਨਾਲ ਜੋੜ ਕੇ ਸੂਬੇ ਵਿਚ ਹੋਰ ਪਾਰਟੀਆਂ ਦੇ ਨੇਤਾਵਾਂ ਦੇ ਮੁਕਾਬਲੇ ਮਜਬੂਤ ਜਨ ਅਧਾਰ ਖੜ੍ਹਾ ਕੀਤਾ ਹੈ, ਜਿਸ ਸਦਕਾ ਉਨ੍ਹਾਂ ਵੱਲੋਂ ਇਲਾਕੇ ਵਿਚ ਫੂਡ ਪ੍ਰੋਜੈਕਟ ਲਿਆਉਣ ਦੇ ਨਾਲ-ਨਾਲ ਸਿਹਤ ਸੇਵਾਵਾਂ ਲਈ ਵੀ ਨਿੱਜੀ ਯਤਨ ਜਾਰੀ ਹਨ। ਪੱਤਰਕਾਰਾਂ ਦੀ ਦਿੱਲੀ ਫੇਰੀ ਦੌਰਾਨ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਲਾਕੇ ਵਿਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਉਹ ਯਤਨਸ਼ੀਲ ਹਨ। ਜਲਦੀ ਹੀ ਉਨ੍ਹਾਂ ਵੱਲੋਂ ਮਾਨਸਾ ਹਸਪਤਾਲ ਨੂੰ ਆਧੁਨਿਕ ਰੂਪ ਦੇ ਕੇ ਇਸ ਦੀ ਕਾਇਆ ਕਲਪ ਕੀਤੀ ਜਾਵੇਗੀ ਤਾਂ ਜੋ ਇੱਥੋਂ ਦੇ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਦੂਰ-ਦੁਰਾਂਡੇ ਦੇ ਹਸਪਤਾਲਾਂ ਵਿਚ ਨਾ ਜਾਣਾ ਪਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਏਮਜ਼ ਦੀ ਸਥਾਪਨਾ ਨਾਲ ਹੀ ਇਸ ਖੇਤਰ ਨੂੰ ਵਧੀਆ ਸਿਹਤ ਸੁਵਿਧਾਵਾਂ ਮਿਲਣਗੀਆਂ। ਪੰਜਾਬ ਵਿਚ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਇਸ ਖੇਤਰ ਬਾਰੇ ਧਾਰੀ ਚੁੱਪ ਦੇ ਉਲਟ ਕੇਂਦਰੀ ਮੰਤਰੀ ਦੇ ਯਤਨ ਇਲਾਕੇ ਲਈ ਵਰਦਾਨ ਸਾਬਤ ਹੋ ਰਹੇ ਹਨ, ਜਿਸ ਕਰਕੇ ਲੋਕਾਂ ਦੀ ਨੇੜਤਾ ਅਕਾਲੀ ਦਲ ਅਤੇ ਹਰਸਿਮਰਤ ਕੌਰ ਬਾਦਲ ਵੱਲ ਵੱਧਣ ਲੱਗੀ ਹੈ।

ਭਵਿੱਖ ਵਿਚ ਹਰਸਿਮਰਤ ਕੌਰ ਬਾਦਲ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਦੇਖਣ ਦੀਆਂ ਸੰਭਾਵਨਾਵਾਂ ਵੀ ਪ੍ਰਗਟ ਹੋਣ ਲੱਗੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਅੰਦਰੋਂ ਇਹ ਆਵਾਜ ਉੱਠ ਪਵੇ ਕਿ ਅਕਾਲੀ ਦਲ ਲਈ ਅਜਿਹਾ ਮੌਕਾ ਪਾਰਟੀ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰ ਸਕਦਾ ਹੈ, ਜਿਸ ਨਾਲ ਸੂਬੇ ਦੇ ਮੁੱਖ ਮੰਤਰੀ ਪ੍ਰਤੀ ਲੋਕਾਂ ਦੀਆਂ ਉਮੀਦਾਂ ਪੂਰੀਆਂ ਹੋਣ ਦੀ ਨਵੀਂ ਆਸ ਜਾਗ ਸਕਦੀ ਹੈ। ਯੂਥ ਅਕਾਲੀ ਦਲ ਦੇ ਸੀਨੀਅਰੀ ਆਗੂ ਕੌਂਸਲਰ ਜੁਗਰਾਜ ਸਿੰਘ ਰਾਜੂ ਦਰਾਕਾ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਪੰਜਾਬ ਵਿਚ ਸਰਕਾਰ ਨਾ ਹੁੰਦੇ ਹੋਏ ਵੀ ਸੂਬੇ ਦੇ ਹਿੱਤਾਂ ਲਈ ਹਮੇਸ਼ਾਂ ਫਿਕਰ ਮੰਦੀ ਨਾਲ ਜਿਹੜੇ ਪ੍ਰੋਜੈਕਟ ਲਿਆਂਦੇ ਹਨ। ਉਨ੍ਹਾਂ ਨਾਲ ਪੰਜਾਬ ਵਿਚ ਨਵੇਂ ਰੋਜ਼ਗਾਰ ਦੇ ਵਿਕਲਪ ਪੈਦਾ ਹੋਣਗੇ।

ਯੂਥ ਆਗੂ ਸੋਹਣਾ ਸਿੰਘ ਕਲੀਪੁਰ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਨਵੇਂ ਰਾਹ ਤੋਰਨ ਲਈ ਆਪਣੀ ਕੇਂਦਰੀ ਸਰਕਾਰ ਤੋਂ ਬਹੁਤ ਕੁਝ ਲਿਆ ਕੇ ਦਿੱਤਾ ਅਤੇ ਆਉਣ ਵਾਲੇ ਸਮੇਂ ਵਿਚ ਨਵੇਂ ਪ੍ਰੋਜੈਕਟ ਲਿਆਉਣ ਦੇ ਵਾਅਦੇ ਕੀਤੇ ਹਨ, ਜਿਸ ਨਾਲ ਸੂਬੇ ਦੀ ਨੁਹਾਰ ਬਦਲੇਗੀ।


cherry

Content Editor

Related News