ਬੀ.ਐੱਸ.ਐੱਨ.ਐੱਲ. ਕਰਮਚਾਰੀ ਭੁੱਖ ਹਡ਼ਤਾਲ ’ਤੇ

Friday, Jul 27, 2018 - 03:28 AM (IST)

ਬੀ.ਐੱਸ.ਐੱਨ.ਐੱਲ. ਕਰਮਚਾਰੀ ਭੁੱਖ ਹਡ਼ਤਾਲ ’ਤੇ

ਰੂਪਨਗਰ (ਵਿਜੇ)- ਬੀ.ਐੱਸ.ਐੱਨ.ਐੱਲ. ਦੀਆਂ ਯੂਨੀਅਨਾਂ ਅਤੇ ਕਰਮਚਾਰੀਆਂ ਦੁਆਰਾ ਗਠਿਤ ਸਾਂਝੇ ਮੋਰਚੇ ਦੀ ਲਡ਼ੀਵਾਰ ਭੁੱਖ ਹਡ਼ਤਾਲ ਅੱਜ ਤੀਜੇ ਦਿਨ ਵੀ ਜਾਰੀ ਰੱਖੀ ਗਈ। ਹਡ਼ਤਾਲ ਮੌਕੇ ਸਮੂਹ ਬੁਲਾਰਿਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ।
ਇਸ ਸਮੇਂ ਮੰਗ ਕੀਤੀ ਗਈ ਕਿ ਬੀ.ਐੱਸ.ਐੱਨ.ਐੱਲ. ਦੇ ਮੁਲਾਜ਼ਮਾਂ ਲਈ ਤੀਜਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ, ਬੀ.ਐੱਸ.ਐੱਨ.ਐੱਲ. ਦੀ ਪੈਨਸ਼ਨ ਸਰਕਾਰੀ ਨਿਯਮਾਂ ਮੁਤਾਬਕ ਲਾਗੂ ਹੋਵੇ, ਬੀ.ਐੱਸ.ਐੱਨ.ਐੱਲ. ਨੂੰ 4ਜੀ ਸਪੈਕਟਰਮ ਦੀ ਅਲਾਟਮੈਂਟ ਕੀਤੀ ਜਾਵੇ, ਰਿਟਾਇਰੀ ਮੁਲਾਜ਼ਮਾਂ ਦੇ ਪੈਨਸ਼ਨ ਸਕੇਲਾਂ ’ਚ ਵਾਧਾ ਕੀਤਾ ਜਾਵੇ। ਇਸ ਮੌਕੇ ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਕਤ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਤਰਲੋਚਨ ਸਿੰਘ, ਸਰਵਣ ਕੁਮਾਰ, ਸੁਨੀਲ ਗੌਤਮ, ਚੰਨਣ ਸਿੰਘ, ਸ਼ਾਮ ਲਾਲ, ਬਲਵੰਤ ਸਿੰਘ, ਰਾਕੇਸ਼ ਕੁਮਾਰ ਮੁੱਖ ਰੂਪ ’ਚ ਸ਼ਾਮਲ ਸਨ।


Related News