ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਨਰਸ ਦਾ ਗਲ਼ਾ ਵੱਢ ਕੇ ਬੇਰਹਿਮੀ ਨਾਲ ਕਤਲ
Saturday, Sep 17, 2022 - 05:15 AM (IST)

ਤਰਨਤਾਰਨ (ਵਿਜੇ) : ਤਰਨਤਾਰਨ ਦੇ ਮੁਹੱਲਾ ਗੁਰੂ ਖੂਹ ਚੌਕ ਵਿਖੇ ਕਲੀਨਿਕ ਚਲਾ ਰਹੀ ਸੁਸ਼ਮਾ (43) ਨਾਂ ਦੀ ਨਰਸ ਦੀ ਲਾਸ਼ ਪਿੰਡ ਕਸੇਲ ਨੇੜਿਓਂ ਮਿਲੀ, ਜਿਸ ਨੂੰ ਅਗਵਾ ਕਰਕੇ ਗਲ਼ਾ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਰਿਵਾਰ ਨੇ ਦੱਸਿਆ ਕਿ ਸੁਸ਼ਮਾ ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਸੀ।
ਬੀਤੇ ਕੱਲ੍ਹ ਉਸ ਨੂੰ ਟ੍ਰੈਵਲ ਏਜੰਟ ਦਾ ਫੋਨ ਆਇਆ ਕਿ 4 ਲੱਖ ਰੁਪਏ ਲੈ ਕੇ ਆ ਜਾਓ, ਤੁਹਾਡਾ ਵੀਜ਼ਾ ਅਤੇ ਪਾਸਪੋਰਟ ਆ ਗਿਆ ਹੈ। ਸੁਸ਼ਮਾ ਘਰੋਂ ਪੈਸੇ ਲੈ ਕੇ ਆਪਣੀ ਲੜਕੀ ਸਮੇਤ ਟ੍ਰੈਵਲ ਏਜੰਟ ਦੇ ਦੱਸੇ ਪਤੇ 'ਤੇ ਜਾਣ ਲਈ ਤੁਰ ਪਈ। ਇਸ ਦੌਰਾਨ ਫੋਨ ਆਇਆ ਕਿ ਉਹ ਇਕੱਲੀ ਆਵੇ। ਸੁਸ਼ਮਾ ਨੇ ਇਕੱਲੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਦੁਬਾਰਾ ਫੋਨ ਆਇਆ ਕਿ ਥਾਣਾ ਸਦਰ ਕੋਲ ਪੁੱਜੋ ਤਾਂ ਸੁਸ਼ਮਾ ਆਪਣੀ ਧੀ ਨੂੰ ਘਰ ਛੱਡ ਕੇ ਇਕੱਲੀ ਹੀ ਨਕਦੀ ਲੈ ਕੇ ਥਾਣਾ ਸਦਰ ਨੇੜੇ ਪਹੁੰਚੀ, ਜਿੱਥੋਂ ਉਸ ਨੂੰ ਅਗਵਾ ਕਰ ਲਿਆ ਗਿਆ।
ਇਹ ਵੀ ਪੜ੍ਹੋ : ਬਸਪਾ ਵੱਲੋਂ ਮੰਗਾਂ ਨੂੰ ਲੈ ਕੇ ਰੋਸ ਮਾਰਚ, ਰਾਸ਼ਟਰਪਤੀ ਦੇ ਨਾਂ ਭੇਜਿਆ ਮੈਮੋਰੰਡਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।