ਕਲਯੁਗੀ ਭਰਾ ਨੇ ਪਵਿੱਤਰ ਰਿਸ਼ਤੇ ਦੀਆਂ ਉਡਾਈਆਂ ਧੱਜੀਆਂ, ਮਾਸੀ ਦੀ ਕੁੜੀ ਨਾਲ ਹਵਸ ਮਿਟਾ ਕੀਤਾ ਗਰਭਵਤੀ
Tuesday, Dec 15, 2020 - 12:21 PM (IST)
 
            
            ਡੇਰਾਬੱਸੀ (ਅਨਿਲ) : ਇੱਥੇ ਇਕ ਕਲਯੁਗੀ ਭਰਾ ਵੱਲੋਂ ਆਪਣੀ ਮਾਸੀ ਦੀ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਭੈਣ ਗਰਭਵਤੀ ਹੋ ਗਈ। ਜਾਣਕਾਰੀ ਮੁਤਾਬਕ 19 ਸਾਲਾ ਪੀੜਤ ਕੁੜੀ ਗੁਲਾਬਗੜ੍ਹ ਪਿੰਡ ਵਿਖੇ ਆਪਣੀ ਮਾਸੀ ਦੇ ਘਰ ਰਹਿਣ ਆਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਕੜਾਕੇ ਦੀ 'ਠੰਡ' ਛੇੜੇਗੀ ਹੋਰ ਕੰਬਣੀ, ਤਾਪਮਾਨ 'ਚ ਆਵੇਗੀ ਗਿਰਾਵਟ
ਇਸ ਦੌਰਾਨ ਉਸ ਦੀ ਮਾਸੀ ਦਾ ਪੁੱਤ ਉਸ 'ਤੇ ਗੰਦੀ ਨਜ਼ਰ ਰੱਖਦਾ ਹੋਇਆ ਜਬਰ-ਜ਼ਿਨਾਹ ਕਰਦਾ ਰਿਹਾ। ਕੁੜੀ 8 ਮਹੀਨੇ ਦੀ ਗਰਭਵਤੀ ਹੋ ਗਈ, ਜਿਸ ਦਾ ਬਟਾਲਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : 'ਡਰਾਈਵਿੰਗ ਲਾਈਸੈਂਸ' ਧਾਰਕਾਂ ਲਈ ਜ਼ਰੂਰੀ ਖ਼ਬਰ, ਡਿਜੀਟਲ ਅਪਡੇਟ ਦੀ ਅੱਜ ਆਖ਼ਰੀ ਤਾਰੀਖ਼
ਮਾਮਲੇ ਦੀ ਜਾਣਕਾਰੀ ਦਿੰਦਿਆਂ ਤਫ਼ਤੀਸ਼ ਅਫ਼ਸਰ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਸ ਨੇ ਜ਼ੀਰੋ ਐੱਫ਼. ਆਈ. ਆਰ. ਦਰਜ ਕਰ ਕੇ ਡੇਰਾਬੱਸੀ ਪੁਲਸ ਕੋਲ ਭੇਜੀ ਹੈ।
ਇਹ ਵੀ ਪੜ੍ਹੋ : ਆਪਰੇਸ਼ਨ ਦੌਰਾਨ ਜਨਾਨੀ ਦੇ ਢਿੱਡ 'ਚ ਡੇਢ ਫੁੱਟ ਲੰਬਾ ਤੌਲੀਆ ਛੱਡਣ ਦੇ ਮਾਮਲੇ 'ਚ ਆਇਆ ਨਵਾਂ ਮੋੜ
ਇੱਥੇ ਪੁਲਸ ਨੇ ਜਬਰ-ਜ਼ਿਨਾਹ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਕੇ ਮਾਸੀ ਦੇ ਪੁੱਤਰ ਰੋਹਿਤ ਪੁੱਤਰ ਪਵਨ ਕੁਮਾਰ, ਮਾਸੀ ਰੀਤੂ ਪਤਨੀ ਪਵਨ ਕੁਮਾਰ ਅਤੇ ਮਾਸੜ ਪਵਨ ਕੁਮਾਰ ਵਾਸੀ ਪਿੰਡ ਗੁਲਾਬਗੜ੍ਹ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਰਿਸ਼ਤਿਆ ਦੇ ਹੋ ਰਹੇ ਘਾਣ ਸਬੰਧੀ  ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ 'ਚ ਦਿਓ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            