ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Monday, Jan 04, 2021 - 11:26 PM (IST)

ਨਵਾਂਸ਼ਹਿਰ/ਜਾਡਲਾ (ਤਿ੍ਰਪਾਠੀ/ਔਜਲਾ, ਮਨੋਰੰਜਨ)— 5 ਸਾਲ ਪੁਰਾਣੇ ਪਿਆਰ ਨੂੰ ਹਾਸਲ ਕਰਨ ਲਈ ਦੁਬਈ ਤੋਂ ਆਏ ਨੌਜਵਾਨ ਨੇ ਪਿਆਰ ਪਰਵਾਨ ਚੜਦਾ ਨਾ ਵੇਖ ਕੇ ਨਸ਼ੇ ਵਾਲੀ ਵਸਤੂ ਨਿਗਲ ਲਈ। ਹਾਲਾਂਕਿ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਨੇ ਕੁੜੀ ਦੇ ਪਰਿਵਾਰ ਵੱਲੋਂ ਜ਼ਬਰਨ ਜ਼ਹਿਰੀਲੀ ਦਵਾਈ ਪਿਆਉਣ ਦਾ ਦੋਸ਼ ਲਾਉਂਦੇ ਹੋਏ ਹੱਤਿਆ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

5 ਸਾਲਾਂ ਤੋਂ ਸਨ ਪ੍ਰੇਮ-ਸੰਬੰਧ 
ਮਿ੍ਰਤਕ ਦੇ ਚਾਚਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਲਖਵਿੰਦਰ ਸਿੰਘ ਪੁੱਤਰ ਭਰਪੂਰ ਸਿੰਘ ਪਿਛਲੇ 3 ਸਾਲਾਂ ਤੋਂ ਦੁਬਈ ਨੌਕਰੀ ਕਰਦਾ ਸੀ। ਉਸ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਦੀ ਇਕ ਲੜਕੀ ਨਾਲ ਉਸ ਦੇ ਪਿਛਲੇ 5 ਸਾਲਾਂ ਤੋਂ ਪ੍ਰੇਮ ਸੰਬੰਧ ਸਨ। ਉਸ ਨੇ ਦੱਸਿਆ ਕਿ ਦੁਬਈ ਰਹਿੰਦੇ ਹੋਏ ਵੀ ਉਸ ਦੇ ਭਤੀਜੇ ਦੀ ਕੁੜੀ ਨਾਲ ਫੋਨ ’ਤੇ ਸੰਪਰਕ ਬਣਿਆ ਹੋਇਆ ਸੀ। ਉਸ ਨੇ ਦੱਸਿਆ ਕਿ ਕੁੜੀ ਵੱਲੋਂ ਉਸ ਦਾ ਵਿਆਹ ਕਿਸੇ ਹੋਰ ਥਾਂ ’ਤੇ ਕਰਨ ਦੀ ਦਿੱਤੀ ਸੂਚਨਾ ਮਿਲਣ’ਤੇ ਉਸ ਦਾ ਭਤੀਜਾ 27 ਦਸੰਬਰ ਨੂੰ ਦੁਬਈ ਤੋਂ ਇੰਡੀਆ ਆ ਗਿਆ ਸੀ। ਉਸ ਨੇ ਦੱਸਿਆ ਕਿ ਦੁਬਈ ਤੋਂ ਵਾਪਸ ਪੁੱਜ ਕੇ ਵੀ ਉਹ ਸਿੱਧੇ ਉਕਤ ਕੁੜੀ ਦੇ ਘਰ ਜਾਣ ਤੋਂ ਬਾਅਦ ਹੀ ਆਪਣੇ ਘਰ ਆਇਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਜਲੰਧਰ ’ਚ 6 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬਾਅਦ ਗਲਾ ਘੁੱਟ ਕੇ ਕਤਲ

PunjabKesari

 

ਕੁੜੀ ਦੇ ਪਿਤਾ ਨਹੀਂ ਸਨ ਰਾਜ਼ੀ 
ਉਸ ਨੇ ਦੱਸਿਆ ਕਿ ਜਿੱਥੇ ਉਕਤ ਕੁੜੀ ਵਿਆਹ ਲਈ ਰਾਜ਼ੀ ਸੀ, ਉਥੇ ਹੀ ਉਸ ਦਾ ਪਿਤਾ ਇਸ ਵਿਆਹ ਦੇ ਪੱਖ ’ਚ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪੰਚਾਇਤ ’ਚ ਉਕਤ ਲੜਕੀ ’ਤੇ ਦਬਾਅ ਬਣਾ ਕੇ ਵਿਆਹ ਤੋਂ ਇਨਕਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ 1 ਜਨਵਰੀ ਉਸ ਦਾ ਭਤੀਜਾ ਇਕੱਲਾ ਉਕਤ ਕੁੜੀ ਦੇ ਘਰ ਆਪਣੇ ਵਿਆਹ ਦੀ ਗੁਜਾਰਿਸ਼ ਲੈ ਕੇ ਗਿਆ ਸੀ ਪਰ ਲੜਕੀ ਦੇ ਪਰਿਵਾਰ ਵੱਲੋਂ ਨਾ ਸਿਰਫ਼ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸਗੋਂ ਕਥਿਤ ਤੌਰ ’ਤੇ ਉਸ ਨੂੰ ਕੋਈ ਜ਼ਹਿਰੀਲੀ ਦਵਾਈ ਵੀ ਪਿਆ ਦਿੱਤੀ। ਉਸ ਨੇ ਦੱਸਿਆ ਕਿ ਪੁਲਸ ਦੀ ਹਾਜ਼ਰੀ ’ਚ ਹੀ ਉਸ ਦੇ ਭਤੀਜੇ ਨੂੰ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਬੀਤੀ ਰਾਤ ਕਰੀਬ 10 ਵਜੇ ਮੌਤ ਹੋ ਗਈ। ਪੁਲਸ ਨੇ ਮਿ੍ਰਤਕ ਦੀ ਮਾਂ ਰਾਜਕੌਰ ਦੇ ਬਿਆਨਾਂ ’ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ : ਗੋਰਾਇਆ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ

ਕੀ ਕਹਿੰਦੀ ਪੁਲਸ ਦੀ ਜਾਂਚ ਟੀਮ
ਜਦੋਂ ਇਸ ਸਬੰਧੀ ਪੁਲਸ ਜਾਂਚ ’ਚ ਜੁੱਟੀ ਟੀਮ ਦੇ ਇਕ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਪੜਤਾਲ ’ਚ ਪਤਾ ਲੱਗਾ ਹੈ ਕਿ ਉਕਤ ਲੜਕੀ ਅਤੇ ਉਕਤ ਨੌਜਵਾਨ ਪਿਛਲੇ 5 ਸਾਲਾਂ ਤੋਂ ਦੋਸਤ ਸਨ ਅਤੇ ਆਪਸ ’ਚ ਵਿਆਹ ਕਰਵਾਉਣਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਕੁੜੀ ਦੇ ਘਰ ਵਾਲੇ ਉਸ ਦਾ ਵਿਆਹ ਕਿਧਰੇ ਹੋਰ ਕਰਨਾ ਚਾਹੁੰਦੇ ਸਨ, ਜਿਸ ਸਬੰਧੀ ਕੁੜੀ ਨੇ ਆਪਣੇ ਦੋਸਤ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਕਤ ਨੌਜਵਾਨ ਦੁਬਈ ਤੋਂ ਇੰਡੀਆ ਆ ਗਿਆ ਸੀ ਪਰ ਕੁੜੀ ਦੀ ਸਹਿਮਤੀ ਦੇ ਬਾਵਜੂਦ ਪਰਿਵਾਰ ਦੇ ਕੁਝ ਮੈਂਬਰ ਇਸ ਵਿਆਹ ਦੇ ਪੱਖ ’ਚ ਨਹੀਂ ਸਨ, ਜਿਸ ਕਾਰਨ ਪੰਚਾਇਤ ’ਚ ਲੜਕੀ ਨੇ ਕਿਹਾ ਸੀ ਕਿ ਉਹ ਅਪਣੇ ਪਰਿਵਾਰ ਦੇ ਕਹਿਣ ’ਤੇ ਜਿੱਥੇ ਉਹ ਵਿਆਹ ਕਰਨਗੇ, ਉਥੇ ਹੀ ਕਰੇਗੀ। 

ਇਹ ਵੀ ਪੜ੍ਹੋ :  ਜਲੰਧਰ ’ਚ ਵੱਡੀ ਵਾਰਦਾਤ: ਪਾਸਪੋਰਟ ਨਾ ਮਿਲਣ ’ਤੇ ਟਰੈਵਲ ਏਜੰਟ ਭਿੜੇ, ਚੱਲੀਆਂ ਗੋਲੀਆਂ

ਉਨ੍ਹਾਂ ਦੱਸਿਆ ਕਿ ਕੁੜੀ ਦੇ ਮਨਾ ਕਰਨ ’ਤੇ ਉਕਤ ਨੌਜਵਾਨ ਨੇ ਜ਼ਹਿਰੀਲੀ ਦਵਾ ਨਿਗਲ ਲਈ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਿ੍ਰਤਕ ਦਾ ਪਿਤਾ ਦੌਹਾ ਕਤਰ ’ਚ ਨੌਕਰੀ ਕਰਦਾ ਹੈ। ਉਸ ਦੀ ਮਾਂ ਦੇ ਬਿਆਨਾਂ ’ਤੇ ਦੋਸ਼ੀਆਂ ਖ਼ਿਲਾਫ਼ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਢੀਂਡਸਾ ਦੀ ਮੋਦੀ ਨੂੰ ਸਲਾਹ, ਇਤਿਹਾਸ ਤੋਂ ਲੈਣ ਸਬਕ ਤੇ ਨਾ ਦੋਹਰਾਉਣ ਇੰਦਰਾ ਗਾਂਧੀ ਵਾਲੀ ਗਲਤੀ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News