ਲਾਵਾਰਿਸ ਖੜ੍ਹੀ ਬੋਲੈਰੋ ਪਿਕਅਪ 'ਚੋਂ 1200 ਬੋਤਲਾਂ ਸ਼ਰਾਬ ਬਰਾਮਦ

Friday, Oct 18, 2024 - 05:37 AM (IST)

ਲਾਵਾਰਿਸ ਖੜ੍ਹੀ ਬੋਲੈਰੋ ਪਿਕਅਪ 'ਚੋਂ 1200 ਬੋਤਲਾਂ ਸ਼ਰਾਬ ਬਰਾਮਦ

ਬਨੂੜ (ਗੁਰਪਾਲ) : ਥਾਣਾ ਬਨੂੜ ਦੀ ਪੁਲਸ ਨੇ ਬਨੂੜ ਬੈਰੀਅਰ ਨੇੜੇ ਖੜ੍ਹੀ ਲਾਵਾਰਿਸ ਬੋਲੈਰੋ ਪਿਕਅਪ ਵਿਚੋਂ 1200 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਾਚ ਅਧਿਕਾਰੀ ਏ. ਐੱਸ. ਆਈ ਜਸਵਿੰਦਰ ਪਾਲ ਸਮੇਤ ਪੁਲਸ ਪਾਰਟੀ ਭੈੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਦੀ ਭਾਲ ਵਿਚ ਬਨੂੰੜ ਬੈਰੀਅਰ ਦੇ ਨੇੜੇ ਗਸ਼ਤ ਕਰ ਰਹੇ ਸਨ। ਗਸ਼ਤ ਦੌਰਾਨ ਪੁਲਸ ਪਾਰਟੀ ਨੂੰ ਮੁਖਬਰੀ ਦੇ ਆਧਾਰ 'ਤੇ ਸੂਚਨਾ ਮਿਲੀ ਕਿ ਬੈਰੀਅਰ ਨੇੜੇ ਇਕ ਬਲੈਰੋ ਪਿਕ ਅਪ ਐੱਚ. ਪੀ. 64 ,32 50 ਖੜ੍ਹੀ ਹੈ। ਜਿਸ ਵਿਚ ਭਾਰੀ ਮਾਤਰਾ ਵਿਚ ਸ਼ਰਾਬ ਪਈ ਹੈ। 

ਉਨ੍ਹਾਂ ਸੂਚਨਾ ਦੇ ਆਧਾਰ 'ਤੇ ਜਦੋ ਜਾਂਚ ਅਧਿਕਾਰੀ ਜਸਵਿੰਦਰ ਪਾਲ ਨੇ ਸਮੇਤ ਪੁਲਸ ਪਾਰਟੀ ਮੌਕੇ 'ਤੇ ਗੱਡੀ ਨੂੰ ਚੈੱਕ ਕੀਤਾ ਤਾਂ ਉਸ ਬਲੈਰੋ ਪਿਕ-ਅਪ ਵਿਚੋਂ 1200 ਬੋਤਲਾਂ ਸ਼ਰਾਬ ਬਰਾਮਦ ਹੋਈ। ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਸ ਗੱਡੀ ਦੇ ਅਣਪਛਾਤੇ ਚਾਲਕ ਖ਼ਿਲਾਫ ਮਾਮਲਾ ਦਰਜ ਕਰਕੇ ਉਸਨੂੰ ਕਾਬੂ ਕਰਨ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਨਸ਼ਾ ਤਸਕਰਾਂ ਅਤੇ ਭੈੜੇ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਖ਼ਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


author

Gurminder Singh

Content Editor

Related News