ਪੰਜਾਬ ਦੇ ਇਸ ਇਲਾਕੇ 'ਚ ਧਮਾਕਾ! ਬੁਆਇਲਰ ਫਟਣ ਨਾਲ ਲੱਗੀ ਭਿਆਨਕ ਅੱਗ

Sunday, Aug 23, 2026 - 06:21 PM (IST)

ਪੰਜਾਬ ਦੇ ਇਸ ਇਲਾਕੇ 'ਚ ਧਮਾਕਾ! ਬੁਆਇਲਰ ਫਟਣ ਨਾਲ ਲੱਗੀ ਭਿਆਨਕ ਅੱਗ

ਮੋਹਾਲੀ (ਵੈੱਬ ਡੈਸਕ)- ਮੁਬਾਰਕਪੁਰ ਸਥਿਤ ਐੱਨ. ਐੱਚ. ਲੁਕ ਪਲਾਂਟ ਵਿਚ ਬੁਆਇਲਰ ਫਟਣ ਨਾਲ ਅਚਾਨਕ ਭਿਆਨਕ ਅੱਗ ਗਈ। ਘਟਨਾ ਦੇ ਸਮੇਂ ਪਲਾਂਟ ਵਿਚ ਕਰੀਬ 40 ਮਜ਼ਦੂਰ ਕੰਮ ਕਰ ਰਹੇ ਸਨ। ਬੁਆਇਲਰ ਵਿਚ ਧਮਾਕਾ ਹੁੰਦੇ ਹੀ ਮਜ਼ਦੂਰਾਂ ਵਿਚ ਹਫ਼ੜਾ-ਦਫ਼ੜੀ ਮਚ ਗਈ ਅਤੇ ਸਾਰਿਆਂ ਨੇ ਭੱਜ ਕੇ ਜਾਨ ਬਚਾਈ। ਗਨੀਮਤ ਇਹ ਰਹੀ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। 

ਪਲਾਂਟ ਵਿਚ ਰੋਜ਼ਾਨਾ ਵਾਂਗ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਦੁਪਹਿਰ ਦੇ ਵੇਲੇ ਅਚਾਨਕ ਬੁਆਇਲਰ ਵਿਚ ਧਮਾਕਾ ਹੋ ਗਿਆ। ਧਮਾਕੇ ਦੇ ਤੁਰੰਤ ਬਾਅਦ ਅੱਗ ਭੜਕ ਗਈ ਅਤੇ ਵੇਖਦੇ ਹੀ ਵੇਖਦੇ ਪਲਾਂਟ ਦੇ ਵੱਡੇ ਹਿੱਸੇ ਨੂੰ ਲਪੇਟ ਵਿਚ ਲੈ ਲਿਆ। ਧਮਾਕੇ ਦੀ ਆਵਾਜ਼ ਸੁਣ ਕੇ ਉਥੇ ਮੌਜੂਦ ਮਜ਼ਦੂਰ ਘਬਰਾ ਗਏ ਅਤੇ ਸੁਰੱਖਿਅਤ ਸਥਾਨ ਵੱਲ ਭੱਜੇ। 

ਇਹ ਵੀ ਪੜ੍ਹੋ: ਜਲੰਧਰ 'ਚ ਦੇਸ਼ ਦੀ ਪਹਿਲੀ ਬਾਜ਼ ਡਰੋਨ ਬਟਾਲੀਅਨ ਤਾਇਨਾਤ, ਪੰਜਾਬ ਬਾਰਡਰ 'ਤੇ ਰੱਖੇਗੀ ਨਜ਼ਰ

ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਉਤੇ ਪਹੁੰਚੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਸਖ਼ਤ ਮੁਸ਼ੱਕਤ ਮਗਰੋਂ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਪਾਇਆ। ਹਾਲਾਂਕਿ ਅੱਗ ਦੇ ਕਾਰਨ ਪਲਾਂਟ ਵਿਚ ਰੱਖਿਆ ਸਾਮਾਨ ਅਤੇ ਹੋਰ ਉਪਰਕਰਣਾਂ ਨੂੰ ਨੁਕਸਾਨ ਪਹੁੰਚਣ ਦਾ ਅੰਜ਼ਾਦਾ ਹੈ। ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਗੋਲ਼ੀ ਲੱਗਣ ਕਾਰਨ ਮੌਤ! ਦੋਸਤਾਂ ਨਾਲ ਪਾਰਟੀ ਮਨਾਉਣ ਜਾ ਰਿਹਾ ਸੀ ਨੌਜਵਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News