ਬਲੈਕ ਫੰਗਸ ਨਾਲ ਸ੍ਰੀ ਮੁਕਤਸਰ ਸਾਹਿਬ ’ਚ ਇਕ ਹੋਰ ਮੌਤ
Tuesday, Jun 08, 2021 - 11:24 AM (IST)
![ਬਲੈਕ ਫੰਗਸ ਨਾਲ ਸ੍ਰੀ ਮੁਕਤਸਰ ਸਾਹਿਬ ’ਚ ਇਕ ਹੋਰ ਮੌਤ](https://static.jagbani.com/multimedia/2021_6image_11_19_450437869black.jpg)
ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਵਿਖੇ ਬਲੈਕ ਫੰਗਸ ਨਾਲ ਇਕ ਹੋਰ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ 65 ਸਾਲਾ ਬੀਬੀ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਵਾਸੀ ਸੀ। ਰਿਟਾਇਰਡ ਅਧਿਆਪਕਾ ਇਸ ਬੀਬੀ ਦਾ ਪਹਿਲਾਂ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚਲਦਾ ਰਿਹਾ, ਜਦਕਿ ਹੁਣ ਇਹ ਪਟਿਆਲਾ ਰਜਿੰਦਰਾ ਹਸਪਤਾਲ ’ਚ ਦਾਖ਼ਲ ਸੀ, ਜਿੱਥੇ ਅੱਜ ਸਵੇਰੇ ਇਸ ਦੀ ਮੌਤ ਹੋ ਗਈ। ਜ਼ਿਲ੍ਹੇ ’ਚ ਕੁੱਲ ਬਲੈਕ ਫੰਗਸ ਦੇ 21 ਕੇਸ ਹਨ, ਜਿਨ੍ਹਾਂ ’ਚੋ ਤਿੰਨ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।