ਪੰਜਾਬ ''ਚ ਬਲੈਕ ਫੰਗਸ ਦਾ ਕਹਿਰ, 2 ਹੋਰ ਮਰੀਜ਼ਾਂ ਦੀਆਂ ਕੱਢੀਆਂ ਅੱਖਾਂ, ਇਕ ਦੀ ਮੌਤ
Tuesday, Jun 08, 2021 - 09:17 AM (IST)
ਅੰਮ੍ਰਿਤਸਰ/ਲੁਧਿਆਣਾ (ਜ. ਬ./ਦਲਜੀਤ/ਸਹਿਗਲ) : ਗੁਰੂ ਨਾਨਕ ਦੇਵ ਹਸਪਤਾਲ ’ਚ ਸੋਮਵਾਰ ਨੂੰ 2 ਹੋਰ ਮਰੀਜ਼ਾਂ ਦੀਆਂ ਅੱਖਾਂ ਕੱਢਣੀਆਂ ਪਈਆਂ। ਇਹ ਦੋਵੇਂ ਹੀ ਮਰੀਜ਼ ਕੋਰੋਨਾ ਇਨਫੈਕਟਿਡ ਹੋਣ ਨਾਲ ਬਲੈਕ ਫੰਗਸ ਮਿਊਕ੍ਰਮਾਇਕੋਸਿਸ ਦੀ ਲਪੇਟ ’ਚ ਆ ਗਏ ਸਨ।
ਇਨ੍ਹਾਂ ਦੀਆਂ ਅੱਖਾਂ ਦੇ ਹੇਠ ਸੋਜ ਸੀ ਅਤੇ ਅੱਖਾਂ ਤੱਕ ਇਨਫੈਕਸ਼ਨ ਜਾ ਪੁੱਜਾ ਸੀ। ਦੋਵਾਂ ਮਰੀਜ਼ਾਂ ਦੀ ਉਮਰ 60 ਤੋਂ ਜ਼ਿਆਦਾ ਹੈ। ਈ. ਐੱਨ. ਟੀ. ਵਿਭਾਗ ਦੇ ਡਾਕਟਰਾਂ ਨੇ ਇਨ੍ਹਾਂ ਦੀ ਸਰਜਰੀ ਕਰ ਕੇ ਇਕ-ਇਕ ਅੱਖ ਕੱਢ ਦਿੱਤੀ ਹੈ।
ਇਹ ਵੀ ਪੜ੍ਹੋ : ਸਵਿੱਫਟ ਕਾਰ 'ਚ ਸਵਾਰ 2 ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਮੌਕੇ 'ਤੇ ਹੀ ਮੌਤ
ਡਾਕਟਰਾਂ ਅਨੁਸਾਰ ਉਕਤ ਦੋਵਾਂ ਮਰੀਜ਼ਾਂ ਦੀ ਜੇਕਰ ਅੱਖ ਨਾ ਕੱਢੀ ਜਾਂਦੀ ਤਾਂ ਇਹ ਫੰਗਸ ਦਿਮਾਗ ਤੱਕ ਚਲਾ ਜਾਂਦਾ। ਉਧਰ ਲੁਧਿਆਣਾ ’ਚ ਬਲੈਕ ਫੰਗਸ ਦੇ 3 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ 1 ਮਰੀਜ਼ ਦੀ ਮੌਤ ਹੋ ਗਈ। ਜ਼ਿਲ੍ਹਾ ਐਪੀਡੈਮਿਓਲਾਜਿਸਟ ਮੁਤਾਬਕ ਇਨ੍ਹਾਂ ਮਰੀਜ਼ਾਂ ਵਿਚ 1 ਮਰੀਜ਼ ਜ਼ਿਲ੍ਹੇ ਦਾ ਰਹਿਣ ਵਾਲਾ, ਜਦੋਂ ਕਿ 2 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ